ਸਰਦਾਰੀ ਤੇ ਮਾਨ ਰੱਖਣ ਵਾਲਿਆਂ ਲਈ ਹੈ ਤਰਸੇਮ ਜੱਸੜ ਦਾ ਇਹ ਗੀਤ, ਵੇਖੋ ਵੀਡੀਓ
ਪੰਜਾਬੀਆਂ ਦੀ ਸ਼ਾਨ ਵੱਖਰੀ ਇਹ ਗੱਲ ਅਸੀ ਹਮੇਸ਼ਾ ਤੋਂ ਹੀ ਸੁਣਦੇ ਆਏ ਹਾਂ, ਖੁੱਲਾ ਖਾਣਾ ਪੀਣਾ ਅਤੇ ਵੱਡੇ ਸ਼ੋਂਕ ਪਾਲਣਾ ਪੰਜਾਬੀਆਂ ਦੇ ਖ਼ੂਨ ਵਿੱਚ ਹੁੰਦਾ ਹੈ| ਕੁਝ ਇਸ ਤਰਾਂ ਦੀ ਹੀ ਕਹਾਣੀ ਨੂੰ ਬਿਆਨ ਕਰਦਾ ਗੀਤ ਲੈਕੇ ਆਏ ਹਨ ਮਸ਼ਹੂਰ ਗਾਇਕ ਅਤੇ ਕਲਾਕਾਰ ਤਰਸੇਮ ਜੱਸੜ| ਤਰਸੇਮ ਜੱਸੜ tarsem jassar ਨੇ ਆਪਣੀ ਵੱਖਰੀ ਗਾਇਕੀ ‘ਤੇ ਬ-ਕਮਾਲ ਅਦਾਕਾਰੀ ਸਦਕਾ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ punjabi cinema ‘ਚ ਆਪਣੀ ਇੱਕ ਅਲੱਗ ਜਗਾਹ ਬਣਾ ਲਈ ਹੈ | ਉਹਨਾਂ ਦਾ ਨਵਾਂ ਆਇਆ ਗੀਤ "ਟਰਬਨੇਟਰ" ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਅਤੇ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਪੂਰਾ ਦਾ ਪੂਰਾ ਗੀਤ ਵਿਦੇਸ਼ ਵਿੱਚ ਸ਼ੂਟ ਕੀਤਾ ਗਿਆ ਹੈ| ਲੋਕੇਸ਼ਨ ਦੀ ਅਗਰ ਗੱਲ ਕਰੀਏ ਤਾਂ ਗੀਤ ਨੂੰ ਬੇਹੱਦ ਹੀ ਖੂਬਸੂਰਤ ਲੋਕੇਸ਼ਨ ਤੇ ਸ਼ੂਟ ਹੋਇਆ ਹੈ| "ਟਰਬਨੇਟਰ" ਤਰਸੇਮ ਜੱਸੜ ਦੁਆਰਾ ਗਾਇਆ ਵੀ ਗਿਆ ਹੈ ਅਤੇ ਉਹਨਾਂ ਦੁਆਰਾ ਹੀ ਇਸਦੇ ਬੋਲ ਲਿਖੇ ਗਏ ਹਨ| ਗੀਤ ਦਾ ਮਿਊਜ਼ਿਕ ਸੁਖੀ ਦੁਆਰਾ ਦਿੱਤਾ ਗਿਆ ਹੈ|
https://www.youtube.com/watch?v=UuHUbSqW9E4
ਗੀਤ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ| ਵਿਦੇਸ਼ਾਂ ਵਿੱਚ ਭਾਰਤੀਆਂ ਅਤੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਖਿਲਾਫ ਆਵਾਜ਼ ਉਠਾਉਣ ਦਾ ਸੁਨੇਹਾ ਦਿੰਦਾ ਹੈ ਉਹਨਾਂ ਦਾ ਇਹ ਗੀਤ| ਇਸ ਤੋਂ ਪਹਿਲਾਂ ਵੀ ਤਰਸੇਮ ਜੱਸੜ tarsem jassar ਦੁਆਰਾ ਗਾਏ ਗੀਤਾਂ ਨੂੰ ਫੈਨਸ ਦੁਆਰਾ ਕਾਫੀ ਪਿਆਰ ਮਿਲਿਆ ਹੈ| ਤਰਸੇਮ ਜੱਸਰ ਨੇ ਪਹਿਲਾਂ ਹੀ ਪੀ.ਟੀ.ਸੀ ਅਵਾਰਡਜ਼ ‘ਚ ਬੈਸਟ ਐਕਟਰ (ਕ੍ਰਿਟਿਕਸ) ਤੇ ਬੈਸਟ ਡਾਇਲਾਗਸ ਦਾ ਖਿਤਾਬ ਆਪਣੇ ਨਾਂ ਕੀਤਾ ਹੈ | ਤਰਸੇਮ ਨੂੰ ਅਸੀਂ ‘ਰੱਬ ਦਾ ਰੇਡਿਓ’ ਤੇ ‘ਸਰਦਾਰ ਮੁਹਮੰਦ’punjabi cinema ‘ਚ ਦੇਖ ਚੁੱਕੇ ਹਾਂ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ।
ਦਸ ਦੇਈਏ ਕਿ ਅੱਜ ਕਲ ਤਰਸੇਮ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਅਫ਼ਸਰ punjabi cinema ਦੀ ਸ਼ੂਟਿੰਗ ਵਿੱਚ ਲੱਗੇ ਹੋਏ ਹਨ| ਇਹ ਫ਼ਿਲਮ ਪੰਜਾਬੀ ਡਾਇਰੈਕਟਰ ਗੁਲਸ਼ਨ ਸਿੰਘ ਦੁਆਰਾ ਡਾਇਰੈਕਟ ਕੀਤੀ ਜਾ ਰਹੀ ਹੈ ਅਤੇ ਬਤੌਰ ਡਾਇਰੈਕਟਰ ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਉਹ ਡਾਇਰੈਕਟ ਕਰ ਰਹੇ ਹਨ| ਫ਼ਿਲਮ ਪਟਿਆਲਾ ਵਿਚ ਸ਼ੂਟ ਕੀਤੀ ਜਾ ਰਹੀ ਹੈ ਅਤੇ ਅਸਲ ਜ਼ਿੰਦਗੀ ਵਿਚ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਬਿਆਨ ਕਰਦੀ ਹੈ | ਉਹਨਾਂ ਦੇ ਨਾਲ ਅਦਾਕਾਰਾ ਨਿਮਰਤ ਖੈਰਾ ਵੀ ਇਸ ਫ਼ਿਲਮ ਵਿੱਚ ਆਪਣਾ ਮੁੱਖ ਰੋਲ ਅਦਾ ਕਰ ਰਹੀ ਹੈ| ਅਤੇ ਇਹਨਾਂ ਤੋਂ ਇਲਾਵਾ ਨਿਰਮਲ ਰਿਸ਼ੀ,ਗੁਰਪ੍ਰੀਤ ਘੁੱਗੀ,ਵਿਜੈ ਟੰਡਨ ਕਈ ਹੋਰ ਕਲਾਕਾਰ ਵੀ ਇਸ ਫਿਲਮ ‘ਚ ਨਜ਼ਰ ਆ ਰਹੇ ਹਨ |