ਸਿਧਾਰਥ ਸ਼ੁਕਲਾ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਸਿਧਾਰਥ ਸ਼ੁਕਲਾ (Sidharth Shukla) ਦਾ ਅੱਜ ਅੰਤਿਮ ਸਸਕਾਰ ( funeral) ਕਰ ਦਿੱਤਾ ਗਿਆ ਹੈ । ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਪ੍ਰਿੰਸ ਨਰੂਲਾ ਆਪਣੀ ਪਤਨੀ ਯੁਵਿਕਾ ਚੌਧਰੀ ਦੇ ਨਾਲ ਅੰਤਿਮ ਸਸਕਾਰ ਦੇ ਮੌਕੇ ‘ਤੇ ਪਹੁੰਚੇ । ਇਸ ਤੋਂ ਇਲਾਵਾ ਅਲੀ ਗੋਨੀ, ਰਾਖੀ ਸਾਵੰਤ, ਆਸਿਮ ਰਿਆਜ਼ ਸਣੇ ਕਈ ਕਲਾਕਾਰ ਪਹੁੰਚੇ ਸਨ । ਇਸ ਮੌਕੇ ਸਭ ਨੇ ਨਮ ਅੱਖਾਂ ਦੇ ਨਾਲ ਸਿਧਾਰਥ ਸ਼ੁਕਲਾ ਨੂੰ ਅੰਤਿਮ ਵਿਦਾਈ ਦਿੱਤੀ ।
Image From Instagramਹੋਰ ਪੜ੍ਹੋ : ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹਨੀ ਸਿੰਘ ਅਦਾਲਤ ਵਿੱਚ ਹੋਏ ਪੇਸ਼, ਪਤਨੀ ਨੇ ਲਗਾਏ ਹਨ ਗੰਭੀਰ ਇਲਜ਼ਾਮ
ਪਰ ਸਭ ਤੋਂ ਜ਼ਿਆਦਾ ਦੁਖੀ ਸੀ ਤਾਂ ਸ਼ਹਿਨਾਜ਼ ਗਿੱਲ ਜੋ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਹੁਤ ਹੀ ਜ਼ਿਆਦਾ ਟੁੱਟੀ ਹੋਈ ਨਜ਼ਰ ਆਈ । ਉਸ ਦੀ ਹਾਲਤ ਕਿਸੇ ਤੋਂ ਵੀ ਵੇਖੀ ਨਹੀਂ ਸੀ ਜਾ ਰਹੀ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।
View this post on Instagram
ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਗਿੱਲ ਬਹੁਤ ਹੀ ਦੁਖੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ । ਰਾਖੀ ਸਾਵੰਤ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
ਇਸ ਵੀਡੀਓ ‘ਚ ਰਾਖੀ ਰੋਂਦੀ ਹੋਈ ਸਿਧਾਰਥ ਸ਼ੁਕਲਾ ਦੀ ਮਾਂ ਦੀ ਹਾਲਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਰਾਖੀ ਸਾਵੰਤ ਇਸ ਵੀਡੀਓ ‘ਚ ਸਿਧਾਰਥ ਸ਼ੁਕਲਾ ਦੇ ਪਰਿਵਾਰ ਦੇ ਦਰਦ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ ।