ਦੇਵ ਥਰੀਕੇਵਾਲਾ ਨੂੰ ਰਣਜੀਤ ਬਾਵਾ, ਬਲਵੀਰ ਬੋਪਾਰਾਏ, ਜਸਵਿੰਦਰ ਬਰਾੜ ਸਣੇ ਕਈ ਗਾਇਕਾਂ ਨੇ ਦਿੱਤੀ ਸ਼ਰਧਾਂਜਲੀ
ਦੇਵ ਥਰੀਕੇਵਾਲਾ (Dev Tharikewala) ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਦੇ ਨਾਲ ਹੀ ਜੋ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਨਹੀਂ ਜਾ ਸਕੇ ਉੁਨ੍ਹਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਦੇਵ ਥਰੀਕੇਵਾਲਾ ਨੂੰ ਯਾਦ ਕੀਤਾ ਹੈ ।ਗਾਇਕ ਰਣਜੀਤ ਬਾਵਾ (Ranjit Bawa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੇਵ ਥਰੀਕੇਵਾਲਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
image From instagram
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੂੰ ਵੱਡੀ ਰਾਹਤ, ਅਦਾਲਤ ਨੇ ਅਸ਼ਲੀਲਤਾ ਮਾਮਲੇ ‘ਚੋਂ ਕੀਤਾ ਬਰੀ
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਤੋਂ ਇਲਾਵਾ ਗਾਇਕਾ ਜਸਵਿੰਦਰ ਬਰਾੜ ਨੇ ਵੀ ਇਸ ਮਸ਼ਹੂਰ ਗੀਤਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਤੋਂ ਇਲਾਵਾ ਮਸ਼ਹੂਰ ਗਾਇਕ ਅਤੇ ਗੀਤਕਾਰ ਬਲਵੀਰ ਬੋਪਾਰਾਏ ਨੇ ਦੇਵ ਥਰੀਕੇਵਾਲਾ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ।
image From instagram
ਦੱਸ ਦਈਏ ਕਿ ਬੀਤੇ ਦਿਨ ਦੇਵ ਥਰੀਕੇਵਾਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ । ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਉਹ ਅਜਿਹੇ ਗੀਤਕਾਰ ਸੀ ਜਿਨ੍ਹਾਂ ਨੇ ਮਾਂ ਹੁੰਦੀ ਏ ਮਾਂ ਗੀਤ ਲਿਖਿਆ ਸੀ ਅਤੇ ਇਸ ਗੀਤ ਨੂੰ ਕੁਲਦੀਪ ਮਾਣਕ ਨੇ ਗਾਇਆ ਸੀ । ਇਹ ਗੀਤ ਅੱਜ ਵੀ ਓਨਾ ਹੀ ਮਕਬੂਲ ਹੈ ਜਿੰਨਾਂ ਕਿ ਕੁਝ ਦਹਾਕੇ ਪਹਿਲਾਂ ਸੁਣਿਆ ਜਾਂਦਾ ਸੀ । ਉਹ ਬਿਹਤਰੀਨ ਗੀਤਕਾਰੀ ਦੇ ਨਾਲ ਕਈ ਕਿਤਾਬਾਂ ਵੀ ਲਿਖ ਚੁੱਕੇ ਸਨ ।
View this post on Instagram