Yuvraj Hans: ਯੁਵਰਾਜ ਹੰਸ ਨੇ ਕਰਵਾਈ ਸਰਜਰੀ, ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਫੈਨਜ਼ ਨੂੰ ਕਿਹਾ ਧੰਨਵਾਦ
Yuvraj Hans Admitted Hospital: ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਆਪਣੀ ਗਾਇਕੀ ਤੇ ਅਦਾਕਾਰੀ ਲਈ ਮਸ਼ਹੂਰ ਹਨ, ਪਰ ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਪਰੇਸ਼ਾਨ ਹੋ ਗਏ ਹਨ। ਦਰਅਸਲ ਯੁਵਰਾਜ ਸਿਹਤ ਠੀਕ ਨਾਂ ਹੋਣ ਦੇ ਚੱਲਦੇ ਹਸਪਤਾਲ 'ਚ ਦਾਖਲ ਹਨ।
ਹਾਲ ਹੀ ਵਿੱਚ ਯੁਵਰਾਜ ਹੰਸ ਨੂੰ ਹਸਪਤਾਲ ਵਿੱਚ ਭਰਤੀ ਹੋਣ ਪਿਆ। ਜਿਸ ਦੀ ਜਾਣਕਾਰੀ ਯੁਵਰਾਜ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰ ਦਿੱਤੀ ਹੈ। ਯੁਵਰਾਜ ਹੰਸ ਵੱਲੋਂ ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ ਉਨ੍ਹਾਂ ਦੇ ਹੱਥ ਤੇ ਡਰਿੱਪ ਲੱਗੀ ਹੋਈ ਸੀ। ਇਸ ਤੋਂ ਬਾਅਦ ਕਲਾਕਾਰ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ।
ਦਰਅਸਲ, ਯੁਵਰਾਜ ਹੰਸ ਨੇ ਆਪਣੀ ਤਸਵੀਰ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕਰ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਕਲਾਕਾਰ ਨੇ ਲਿਖਦੇ ਹੋਏ ਕਿਹਾ ਕਿ ਫਿਕਰ ਦਿਖਾਉਣ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ...ਇਸ ਤਸਵੀਰ ਵਿੱਚ ਉਨ੍ਹਾਂ ਇਹ ਵੀ ਲਿਖਿਆ ਸਰਜਰੀ ਨਾਲ ਡਾਂਸ... ਇਸ ਤੋਂ ਸਾਫ ਹੁੰਦਾ ਹੈ ਕਿ ਕਲਾਕਾਰ ਨੇ ਹਾਲ ਹੀ ਵਿੱਚ ਸਰਜਰੀ ਕਰਵਾਈ ਹੈ। ਹਾਲਾਂਕਿ ਇਸ ਤਸਵੀਰ ਰਾਹੀਂ ਕੁਝ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ।
ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ। ਜਿਸ ਨਾਲ ਯੁਵਰਾਜ ਅਤੇ ਉਨ੍ਹਾਂ ਦੀ ਪਤਨੀ ਮਾਨਸੀ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਮਾਨਸੀ ਸ਼ਰਮਾ ਦਾ ਬੇਬੀ ਸ਼ਾਵਰ ਵੀ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋਈਆਂ ਸੀ।
- PTC PUNJABI