Ram Navami 2024 : ਜਾਣੋ ਕਿਉਂ ਮਨਾਈ ਜਾਂਦੀ ਹੈ ਰਾਮਨਵਮੀ ? ਇਸ ਦਾ ਮਹੱਤਵ ਤੇ ਭਗਵਾਨ ਰਾਮ ਦੀ ਪੂਜਾ ਕਰਨ ਦਾ ਸ਼ੁਭ ਮਹੂਰਤ
Ram Navami 2024 : ਅੱਜ ਦੇਸ਼ਭਰ 'ਚ ਧੂਮਧਾਮ ਨਾਲ ਰਾਮ ਨਵਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਇਸ ਦਿਨ ਨੂੰ ਕਿਉਂ ਮਨਾਉਂਦੇ ਹਨ ਤੇ ਇਸ ਦਾ ਕੀ ਮਹੱਤਵ ਹੈ ਅਤੇ ਇਸ ਭਗਵਾਨ ਰਾਮ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ।
ਕਿਉਂ ਮਨਾਈ ਜਾਂਦੀ ਹੈ ਰਾਮਨਵਮੀ
ਰਾਮਨਵਮੀ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ। ਚੈਤਰ ਮਹੀਨੇ ਦੇ ਸ਼ੁਕਲ ਪੱਖ ਵਿੱਚ ਨਵਮੀ ਤਿਥੀ ਦੇ ਦਿਨ ਅਯੁਧਿਆ ਦੇ ਰਾਜਾ ਦਰਸ਼ਥ ਤੇ ਮਾਤਾ ਕੌਸ਼ਲਿਆ ਦੇ ਘਰ ਭਗਵਾਨ ਰਾਮ ਨੇ ਜਨਮ ਲਿਆ ਸੀ। ਮਾਨਤਾ ਹੈ ਕਿ ਭਗਵਾਨ ਵਿਸ਼ਣੂ ਨੇ ਹੀ ਭਗਵਾਨ ਰਾਮ ਦੇ ਅਵਤਾਰ ਵਿੱਚ ਰਾਵਣ ਨੂੰ ਮਾਰਨ ਲਈ ਜਨਮ ਲਿਆ ਸੀ।
ਰਾਮਨਵਮੀ ਦਾ ਮਹੱਤਵ
ਰਾਮਨਵਮੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਹੈ। ਹਿੰਦੂ ਧਰਮ ਵਿੱਚ ਇਸ ਤਿਉਹਾਰ ਦਾ ਬਹੁਤ ਮਹੱਤਵ ਹੈ। ਦੇਸ਼ ਭਰ ਵਿੱਚ ਭਗਵਾਨ ਰਾਮ ਦੇ ਭਗਤ ਇਸ ਦਿਨ ਰਸਮੀ ਤੌਰ 'ਤੇ ਭਗਵਾਨ ਰਾਮ ਦੀ ਪੂਜਾ ਬਹੁਤ ਧੂਮ-ਧਾਮ ਨਾਲ ਕਰਦੇ ਹਨ ਤੇ ਇਸ ਦਿਨ ਨੂੰ ਬੇਹੱਦ ਖਾਸ ਤਰੀਕੇ ਨਾਲ ਮਨਾਉਂਦੇ ਹਨ। ਕਈ ਥਾਵਾਂ 'ਤੇ ਇਸ ਦੇਵੀ ਦੇਵਤਿਆਂ ਦੀਆਂ ਸਵਾਰੀਆਂ ਵੀ ਕੱਢੀਆਂ ਜਾਂਦੀਆਂ ਹਨ।
ਜਾਣੋ ਭਗਵਾਨ ਰਾਮ ਦੀ ਪੂਜਾ ਦਾ ਸ਼ੁਭ ਮਹੂਰਤ
ਜੇਕਰ ਤੁਸੀਂ ਵੀ ਰਾਮਨਵਮੀ ਦੇ ਖਾਸ ਮੌਕੇ ਉੱਤੇ ਭਗਵਾਨ ਰਾਮ ਦੀ ਵਿਧੀ ਵਿਧਾਨ ਨਾਲ ਪੂਜਾ ਕਰਨਾ ਚਾਹੁੰਦੇ ਹੋਂ ਤਾਂ ਇਸ ਵਾਰ ਕਾਫੀ ਸ਼ੁਭ ਮਹੂਰਤ ਬਣ ਰਿਹਾ ਹੈ। ਇਹ ਸ਼ੁਭ ਮਹੂਰਤ ਸਵੇਰੇ 11.03 ਤੋਂ ਲੈ ਕੇ ਦੁਪਹਿਰ 1.38 ਤੱਕ ਹੋਵੇਗਾ। ਇਸ ਤੋਂ ਇਲਾਵਾ ਭਗਵਾਨ ਰਾਮ ਦਾ ਤਿਲਕ ਦਾ ਸਮੇਂ ਦੁਪਹਿਰ 12 ਵਜੇ ਹੈ। ਇਸ ਦੌਰਾਨ ਹੋਰਨਾਂ ਵੀ ਸ਼ੁਭ ਮਹੂਰਤ ਜਿਵੇਂ ਕਿ ਗਜਰਾਜ, ਪਰਿਜਾਤ, ਕੇਦਾਰ ਯੋਗ, ਸਰਲ, ਅਮਲਾ , ਕਾਹਲ, ਸ਼ੁਭ ਰਵਿ ਤੇ ਵਸ਼ਿ ਯੋਗ ਬਨਣ ਜਾ ਰਹੇ ਹਨ। ਅਜਿਹੇ ਸਮੇਂ ਵਿੱਚ ਭਗਵਾਨ ਰਾਮ ਦੀ ਪੂਜਾ ਕਰਨਾ ਸਫਲ ਮੰਨਿਆ ਜਾਂਦਾ ਹੈ।
ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾਓ। ਇਸ ਮਗਰੋਂ ਇੱਕ ਤਾਂਬੇ ਦੇ ਲੋਟੇ ਵਿੱਚ ਜਲ ਤੇ ਸੰਦੂਰ ਪਾ ਸੂਰਜ ਨੂੰ ਅਰਘ ਦਿਓ। ਤੁਸੀਂ ਚਾਹੋ ਤਾਂ ਮੰਦਰ ਜਾ ਕੇ ਜਾਂ ਘਰ ਵਿੱਚ ਭਗਵਾਨ ਰਾਮ ਦੀ ਪੂਜਾ ਲਈ ਫੁੱਲ, ਮਿਠਾਈ, ਦੀਪਕ ਤੇ ਘਰ ਵਿੱਚ ਬਣੇ ਪ੍ਰਸ਼ਾਦ ਰਾਹੀਂ ਪੂਜਾ ਕਰੋ ਤੇ ਪ੍ਰਸ਼ਾਦ ਲੋੜਵੰਦ ਲੋਕਾਂ ਵਿੱਚ ਵੰਡੋ। ਰਾਮਨਵਮੀ ਮੌਕੇ ਭਗਵਾਨ ਰਾਮ ਦੀ ਪੂਜਾ ਕਰਨ ਨਾਲ ਸਾਰੇ ਕਸ਼ਟ ਦੂਰ ਹੁੰਦੇ ਹਨ ਤੇ ਪਰਿਵਾਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ।
- PTC PUNJABI