Neeraj Chopra dance video: ਨੀਰਜ ਚੋਪੜਾ ਨੇ ਕੋਟ ਉਤਾਰ ਕੇ ਕੀਤਾ ਡਾਂਸ, ਦੇਸੀ ਮੁੰਡੇ ਨੇ ਦੇਸੀ ਡਾਂਸ ਨਾਲ ਲੁੱਟੀ ਪਾਰਟੀ
Neeraj Chopra dance video: ਭਾਰਤ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਦੀ ਸ਼ਖਸੀਅਤ ਅਜਿਹੀ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਹਰ ਕੋਈ ਉਨ੍ਹਾਂ ਤੋਂ ਆਕਰਸ਼ਿਤ ਹੋ ਜਾਂਦਾ ਹੈ। ਚਾਹੇ ਉਹ ਟੂਰਨਾਮੈਂਟ ਹੋਵੇ, ਅਵਾਰਡ ਫੰਕਸ਼ਨ ਜਾਂ ਕੋਈ ਹੋਰ ਸਮਾਗਮ। ਹਾਲ ਹੀ ਵਿੱਚ ਨੀਰਜ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਦੇਸੀ ਸਟਾਈਲ 'ਚ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ।
ਦਰਅਸਲ ਨੀਰਜ ਚੋਪੜਾ ਬੀਤੇ ਦਿਨੀਂ ਸਪੋਰਟਸ ਆਨਰਜ਼ ਅਵਾਰਡ ਸਮਾਰੋਹ 'ਚ ਪਹੁੰਚੇ ਸਨ। ਕਾਲੇ ਕੋਟ ਤੇ ਫਾਰਮਲ ਡਰੈਸ 'ਚ ਇਹ ਸਟਾਰ ਖਿਡਾਰੀ ਬੇਹੱਦ ਹੈਂਡਸਮ ਤੇ ਸਟਾਈਲਿਸ਼ ਨਜ਼ਰ ਆਏ। ਇੱਥੇ ਉਨ੍ਹਾਂ ਦਾ ਅਜਿਹਾ ਅੰਦਾਜ਼ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਭਾਵੇਂ ਨੀਰਜ ਬਹੁਤ ਮਿਲਨਸਾਰ ਹਨ, ਪਰ ਉਹ ਬੇਹੱਦ ਸ਼ਰਮਿਲੇ ਵੀ ਹਨ। ਉਹ ਆਪਣੇ ਬਾਰੇ ਬਹੁਤ ਖੁੱਲ੍ਹ ਕੇ ਗੱਲ ਨਹੀਂ ਕਰਦੇ ਅਤੇ ਜ਼ਿਆਦਾਤਰ ਖੇਡਾਂ ਨਾਲ ਜੁੜੀਆਂ ਗੱਲਾਂ 'ਤੇ ਹੀ ਗੱਲ ਕਰਦੇ ਹਨ। ਜਦੋਂ ਨੀਰਜ RPSG ਅਤੇ ਵਿਰਾਟ ਕੋਹਲੀ ਫਾਊਂਡੇਸ਼ਨ ਦੇ ਐਵਾਰਡ ਫੰਕਸ਼ਨ 'ਚ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਜ਼ਬਰਦਸਤ ਡਾਂਸ ਕੀਤਾ, ਜਿਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਕਿਸੇ ਨੇ ਵੀ ਨੀਰਜ ਦਾ ਇਹ ਦੇਸੀ ਅੰਦਾਜ਼ ਵੇਖਿਆ ਉਹ ਕਾਇਲ ਹੋ ਗਿਆ।
ਨੀਰਜ ਚੋਪੜਾ ਨੇ ਜ਼ੋਰਦਾਰ ਡਾਂਸ ਕੀਤਾ
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਰਜ ਚੋਪੜਾ, ਸੋਸ਼ਲ ਮੀਡੀਆ ਇਨਫਿਊਲੈਂਸਰ ਰੂਹੀ ਦੋਸਾਨੀ, ਯਸ਼ਰਾਜ ਮੁਖਾਤੇ ਤੇ ਦੀਪਰਾਜ ਜਾਧਵ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਨੀਰਜ ਨੇ ਪਹਿਲਾਂ ਕੋਟ ਪਹਿਨੀਆ ਹੋਇਆ ਸੀ ਤੇ ਬਾਅਦ ਵਿੱਚ ਉਹ ਕੋਰਟ ਉਤਾਰ ਕੇ ਦੇਸੀ ਸਟਾਈਲ ਵਿੱਚ ਪੰਜਾਬੀ ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਨੀਰਜ ਨੂੰ ਇੰਨੇ ਬੇਫਿਕਰ ਤਰੀਕੇ ਨਾਲ ਡਾਂਸ ਕਰਦੇ ਦੇਖਿਆ ਗਿਆ। ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਚੈਂਪੀਅਨ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ। ਫੈਨਜ਼ ਨੀਰਜ਼ ਦੇ ਇਸ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਲੋਕਾਂ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਦੇਸੀ ਮੁੰਡੇ ਨੇ ਆਪਣੇ ਦੇਸੀ ਡਾਂਸ ਨਾਲ ਮਹਿਫਿਲ ਲੁੱਟ ਲਈ।
ਨੀਰਜ ਚੋਪੜਾ ਤੁਰਕੀ ਵਿੱਚ ਸਿਖਲਾਈ ਲੈਣਗੇ
ਨੀਰਜ ਚੋਪੜਾ 1 ਅਪ੍ਰੈਲ ਤੋਂ ਦੋ ਮਹੀਨਿਆਂ ਲਈ ਤੁਰਕੀ 'ਚ ਟ੍ਰੇਨਿੰਗ ਕਰਨਗੇ। ਖੇਡ ਮੰਤਰਾਲੇ ਨੇ ਉਨ੍ਹਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੀਰਜ ਸਰਕਾਰ ਦੇ ਉੱਚ ਅਧਿਕਾਰੀਆਂ ਦਾ ਹਿੱਸਾ ਹੈ। ਨੀਰਜ ਦੀ ਯਾਤਰਾ, ਠਹਿਰਨ, ਮੈਡੀਕਲ ਬੀਮਾ ਅਤੇ ਤੁਰਕੀ ਦੀ ਯਾਤਰਾ ਦਾ ਖਰਚਾ ਵੀ ਸਰਕਾਰ ਚੁੱਕੇਗੀ। ਇਸ ਵਿੱਚ ਨੀਰਜ ਦੇ ਕੋਚ ਅਤੇ ਉਸਦੇ ਫਿਜ਼ੀਓਥੈਰੇਪਿਸਟ ਦੇ ਰਹਿਣ-ਸਹਿਣ, ਖਾਣ-ਪੀਣ ਦਾ ਖਰਚਾ ਸ਼ਾਮਲ ਹੈ। ਨੀਰਜ ਨੇ ਮਈ 'ਚ ਡਾਇਮੰਡ ਲੀਗ 'ਚ ਹਿੱਸਾ ਲੈਣਾ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਤਮਗੇ ਦੀ ਉਮੀਦ ਹੈ।
- PTC PUNJABI