1 ਜਨਵਰੀ ਤੋਂ ਬੰਦ ਹੋ ਜਾਵੇਗੀ Google Pay, Paytm ਤੇ PhonePe ਦੀ UPI ID! ਜਾਣੋ ਵਜ੍ਹਾ
UPI ID Users alert: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਆਪਣੇ ਲੈਣ-ਦੇਣ ਲਈ ਆਨਲਾਈਨ UPI ID ਦੀ ਵਰਤੋਂ ਕਰਦੇ ਹੋ, ਤਾਂ ਸਾਵਧਾਨ ਹੋ ਜਾਓ। ਗੂਗਲ ਪੇਅ, ਫੋਨ ਪੇਅ ਅਤੇ ਪੇਟੀਐਮ ਦੇ 31 ਦਸੰਬਰ ਤੋਂ ਕੁਝ ਯੂਪੀਆਈ ਆਈਡੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿੱਚ ਅਜਿਹੇ UPI ਆਈਡੀ ਸ਼ਾਮਿਲ ਹਨ ਜਿਨ੍ਹਾਂ ਦੀ ਇੱਕ ਸਾਲ ਤੋਂ ਵਰਤੋਂ ਨਹੀਂ ਕੀਤੀ ਗਈ ਹੈ।
ਜੇਕਰ ਤੁਸੀਂ ਵੀ Google Pay, Paytm ਜਾਂ Phone Pay 'ਤੇ UPI ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਦਰਅਸਲ, ਹਾਲ ਹੀ 'ਚ NPCI ਨੇ 31 ਦਸੰਬਰ ਤੋਂ ਕਈ ਉਪਭੋਗਤਾਵਾਂ ਦੀ UPI ID ਬੰਦ ਕਰਨ ਦਾ ਆਦੇਸ਼ ਦਿੱਤਾ ਹੈ। NPCI ਨੇ Google Pay, Paytm ਅਤੇ Phone Pay ਨੂੰ ਇੱਕ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੋ ਵੀ UPI IDS ਇੱਕ ਸਾਲ ਤੋਂ ਵੱਧ ਸਮੇਂ ਤੋਂ ਐਕਟੀਵੇਟ ਨਹੀਂ ਹੋਈ ਹੈ, ਯਾਨੀ ਜਿਹੜੇ ਯੂਜ਼ਰਸ ਨੇ ਇੱਕ ਸਾਲ ਤੋਂ ਆਪਣੀ UPI ID ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ, ਤਾਂ ਇਹ 31 ਦਸੰਬਰ 2023 ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਇਨ੍ਹਾਂ ਆਈਡੀਸੀ ਨੂੰ ਚਾਲੂ ਕਰਨ ਦੀ ਆਖਰੀ ਮਿਤੀ 31 ਦਸਬੰਰ 2023 ਹੋਵੇਗੀ।
ਦੱਸਣਯੋਗ ਹੈ ਕਿ NPCI ਇੱਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਕਿ ਭਾਰਤ ਦੀ ਪ੍ਰਚੂਨ ਭੁਗਤਾਨ ਅਤੇ ਬੰਦੋਬਸਤ ਪ੍ਰਣਾਲੀ ਹੈ। ਇਸ ਦਾ ਮਤਲਬ ਹੈ ਕਿ PhonePe, Google Pay ਅਤੇ Paytm ਵਰਗੀਆਂ ਐਪਸ ਇਸ ਦੇ ਮਾਰਗਦਰਸ਼ਨ ਹੇਠ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ, ਕਿਸੇ ਕਿਸਮ ਦੇ ਲੈਣ-ਦੇਣ ਦੇ ਮਾਮਲੇ 'ਚ, NPCI ਇਸ ਦੇ ਵਿਚੋਲੇ ਵਜੋਂ ਕੰਮ ਕਰਦਾ ਹੈ।
ਅੱਜ ਕੱਲ੍ਹ ਆਨਲਾਈਨ ਧੋਖਾਧੜੀ ਵਰਗੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਿੱਥੇ ਆਨਲਾਈਨ UPI ID ਰਾਹੀਂ ਵੀ ਘੁਟਾਲੇ ਹੋ ਰਹੇ ਹਨ। ਅਜਿਹੇ 'ਚ NPCI ਨੇ ਆਨਲਾਈਨ UPI ਰਾਹੀਂ ਹੋ ਰਹੇ ਘੁਟਾਲਿਆਂ ਨੂੰ ਰੋਕਣ ਲਈ ਇਹ ਆਦੇਸ਼ ਦਿੱਤਾ ਹੈ। ਕਈ ਵਾਰ ਉਪਭੋਗਤਾ ਆਪਣੇ ਪੁਰਾਣੇ ਨੰਬਰ ਨੂੰ ਡੀਲਿੰਕ ਕੀਤੇ ਬਿਨਾਂ ਇੱਕ ਨਵੀਂ ਆਈਡੀ ਬਣਾਉਂਦੇ ਹਨ, ਜੋ ਧੋਖਾਧੜੀ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ NPCI ਵੱਲੋਂ ਪੁਰਾਣੀ ਆਈਡੀ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
- PTC PUNJABI