ਮਿਥੁਨ ਚੱਕਰਵਰਤੀ ਦੀ ਮਾਤਾ ਦਾ ਦਿਹਾਂਤ, ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਜਤਾਇਆ ਸੋਗ
ਬਾਲੀਵੁੱਡ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆਈ ਹੈ ਕਿ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹਿ ਚੁੱਕੇ ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty)ਦੀ ਮਾਤਾ ਸ਼ਾਂਤੀ ਦੇਵੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਇਸ ਖਬਰ ਦੀ ਪੁਸ਼ਟੀ ਅਦਾਕਾਰ ਦੇ ਬੇਟੇ ਨੇ ਕੀਤੀ ਹੈ ।
ਹੋਰ ਪੜ੍ਹੋ : ਮਨਾਲੀ ਤੋਂ ਬਾਅਦ ਕਰਣ ਦਿਓਲ ਪਤਨੀ ਦ੍ਰਿਸ਼ਾ ਦੇ ਨਾਲ ਅਫਰੀਕਾ ‘ਚ ਸਫਾਰੀ ਦਾ ਅਨੰਦ ਲੈਂਦੇ ਆਏ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ ਤਿੰਨ ਸਾਲ ਪਹਿਲਾਂ ਮਿਥੁਨ ਦੇ ਪਿਤਾ ਜੀ ਦਾ ਹੋਇਆ ਸੀ ਦਿਹਾਂਤ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਿਥੁਨ ਚੱਕਰਵਰਤੀ ਦੇ ਪਿਤਾ ਜੀ ਦਾ ਦਿਹਾਂਤ ਅੱਜ ਤੋਂ ਤਿੰਨ ਸਾਲ ਪਹਿਲਾਂ ਹੋ ਗਿਆ ਸੀ ।ਪਿਤਾ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦਾ ਦੁੱਖ ਉਹ ਹਾਲੇ ਭੁਲਾ ਵੀ ਨਹੀਂ ਸਨ ਪਾਏ ਕਿ ਹੁਣ ਉਨ੍ਹਾਂ ਦੀ ਮਾਂ ਦੇ ਦਿਹਾਂਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਮਿਥੁਨ ਚੱਕਰਵਰਤੀ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਹਨ ਅਤੇ ਉਨ੍ਹਾਂ ਨੂੰ ਬਿਹਤਰੀਨ ਡਾਂਸ ਦੇ ਲਈ ਜਾਣਿਆ ਜਾਂਦਾ ਹੈ ।
ਇੱਕ ਮੱਧਵਰਗੀ ਪਰਿਵਾਰ ‘ਚ ਜਨਮੇ ਮਿਥੁਨ ਬੰਗਾਲੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ।ਅਦਾਕਾਰ ਇਨ੍ਹੀਂ ਦਿਨੀਂ ਬੰਗਾਲੀ ਸ਼ੋਅ ‘ਡਾਂਸ ਬੰਗਲਾ ਡਾਂਸ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸ ਤੋਂ ਅਦਾਕਾਰ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਵੀ ਨਜ਼ਰ ਆ ਚੁੱਕੇ ਹਨ ।
- PTC PUNJABI