Surya Grahan 2024: ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਖਾਸ ਧਿਆਨ
Precautions for pregnant ladies During Surya Grahan 2024: ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਯਾਨੀ ਕਿ ਅੱਜ ਲੱਗਣ ਜਾ ਰਿਹਾ ਹੈ। ਅਮਾਵਸਿਆ 'ਤੇ ਲੱਗਣ ਵਾਲਾ ਇਹ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਇਸ ਗ੍ਰਹਿਣ ਦਾ ਇੱਥੋਂ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਪਵੇਗਾ ਪਰ ਮੰਨਿਆ ਜਾਂਦਾ ਹੈ ਕਿ ਇਸ ਗ੍ਰਹਿਣ ਦਾ ਸਭ ਤੋਂ ਜ਼ਿਆਦਾ ਅਸਰ ਗਰਭਵਤੀ ਔਰਤਾਂ 'ਤੇ ਪੈਂਦਾ ਹੈ। ਆਓ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਗਰਭਵਤੀ ਔਰਤਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਪੁਰਾਣੇ ਲੋਕਾਂ ਤੇ ਜੋਤਿਸ਼ ਮਾਹਰਾਂ ਮੁਤਾਬਕ ਸੂਰਜ ਗ੍ਰਹਿਣ ਦੇ ਸੂਤਕ ਕਾਲ ਦੌਰਾਨ ਗਰਭਵਤੀ ਔਰਤਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਕਾਰਨ ਉਨ੍ਹਾਂ ਦੇ ਹੋਣ ਵਾਲੇ ਬੱਚੇ 'ਤੇ ਇਸ ਦਾ ਅਸਰ ਨਾਂ ਪਵੇ।
ਆਮ ਤੌਰ 'ਤੇ ਗ੍ਰਹਿਣ ਦੌਰਾਨ ਸੂਤਕ ਕਾਲ ਲੱਗ ਜਾਂਦਾ ਹੈ। ਸੂਤਕ ਦੇ ਦੌਰਾਨ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਖਾਸ ਕਰਕੇ ਗਰਭਵਤੀ ਔਰਤਾਂ ਨੂੰ। ਹਾਲਾਂਕਿ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਇਸ ਲਈ ਇਸ ਦਾ ਸੁਤਕ ਵੀ ਜਾਇਜ਼ ਨਹੀਂ ਹੋਵੇਗਾ, ਪਰ ਗ੍ਰਹਿਣ ਦੌਰਾਨ ਕਿਹੜੀਆਂ ਚੀਜ਼ਾਂ ਕਰਨ ਦੀ ਮਨਾਹੀ ਹੈ, ਆਓ ਇਸ ਬਾਰੇ ਜਾਣਦੇ ਹਾਂ।
ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ ਨੇ ਇਹ ਕੰਮ
1. ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ।
2. ਇਸ ਦੌਰਾਨ ਗਰਭਵਤੀ ਔਰਤਾਂ ਨੂੰ ਖਾਣ-ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਸੂਰਜ ਗ੍ਰਹਿਣ ਦੌਰਾਨ ਬਹੁਤ ਸਾਰੀਆਂ ਗਤੀਵਿਧੀਆਂ ਨਾਂ ਕਰੋ ਪਰ ਤੁਸੀਂ ਆਰਾਮ ਕਰ ਸਕਦੇ ਹੋ।
4. ਸੂਰਜ ਗ੍ਰਹਿਣ ਹੋਵੇ ਜਾਂ ਚੰਦਰ ਗ੍ਰਹਿਣ, ਇਸ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ।
5. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਚਾਕੂ, ਕੈਂਚੀ ਜਾਂ ਕਿਸੇ ਵੀ ਤਿੱਖੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
6. ਗ੍ਰਹਿਣ ਦੌਰਾਨ ਫਲ ਅਤੇ ਸਬਜ਼ੀਆਂ ਨੂੰ ਨਹੀਂ ਕੱਟਣਾ ਚਾਹੀਦਾ।
7. ਗ੍ਰਹਿਣ ਦੌਰਾਨ ਸੌਣ ਤੋਂ ਬਚੋ।
ਹੋਰ ਪੜ੍ਹੋ : Surya Grahan 2024: ਅੱਜ ਲਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਕੀ ਭਾਰਤ 'ਚ ਹੋਵੇਗਾ ਇਸ ਦਾ ਅਸਰ ?
ਗਰਭਵਤੀ ਔਰਤਾਂ ਨੂੰ ਸੂਰਜ ਗ੍ਰਹਿਣ ਤੋਂ ਬਾਅਦ ਕਰਨੇ ਚਾਹੀਦੇ ਨੇ ਇਹ ਕੰਮ
1.ਗਰਭਵਤੀ ਔਰਤਾਂ ਨੂੰ ਸੂਰਜ ਗ੍ਰਹਿਣ ਖਤਮ ਹੋਣ ਤੋਂ ਬਾਅਦ ਨਹਾਉਣ ਵਾਲੇ ਪਾਣੀ ਵਿੱਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ।
2. ਗ੍ਰਹਿਣ ਦੌਰਾਨ ਪਹਿਨੇ ਹੋਏ ਕੱਪੜੇ ਦਾਨ ਕਰੋ।
3.ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾਂ ਅਤੇ ਬੱਚੇ ਦੀ ਸਿਹਤ ਠੀਕ ਰਹਿੰਦੀ ਹੈ।ਇਸ ਦੇ ਨਾਲ ਹੀ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
4.ਗ੍ਰਹਿਣ ਤੋਂ ਬਾਅਦ ਹੀ ਪੂਜਾ ਪਾਠ ਦੇ ਕੰਮ ਕਰੋ।
- PTC PUNJABI