Spider Man: ਕੌਣ ਹੈ ਇੰਡੀਅਨ ਸਪਾਈਡਰ ਮੈਨ, ਪੰਜਾਬੀ ਸਣੇ 9 ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ ਫ਼ਿਲਮ

ਫ਼ਿਲਮ ਸਪਾਈਡਰ ਮੈਨ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਫ਼ਿਲਮ 'ਚ ਪੰਜਾਬੀ ਸਪਾਈਡਰ ਮੈਨ (Spider Man) ਲਈ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਵਾਰ ਸਪਾਈਡਰਮੈਨ ਨੂੰ ਇਕ ਨਹੀਂ ਬਲਕਿ 9 ਭਾਰਤੀ ਭਾਸ਼ਾਵਾਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਅਮਰੀਕੀ ਭਾਰਤੀ ਅਦਾਕਾਰ ਕਰਨ ਸੋਨੀ ਨੇ ਇਸ ਦੇਸੀ ਸਪਾਈਡਰਮੈਨ ਨੂੰ ਆਪਣੀ ਆਵਾਜ਼ ਦਿੱਤੀ ਹੈ।

Reported by: PTC Punjabi Desk | Edited by: Pushp Raj  |  June 02nd 2023 11:12 AM |  Updated: June 02nd 2023 11:12 AM

Spider Man: ਕੌਣ ਹੈ ਇੰਡੀਅਨ ਸਪਾਈਡਰ ਮੈਨ, ਪੰਜਾਬੀ ਸਣੇ 9 ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ ਫ਼ਿਲਮ

Spider Man: ਬੱਚਿਆਂ ਦਾ ਮਨਪਸੰਦ ਕਾਰਟੂਨ ਸਪਾਈਡਰ ਮੈਨ 'ਤੇ ਅਧਾਰਿਤ ਫ਼ਿਲਮ ਹੁਣ ਮਹਿਜ਼ ਇੰਗਲਿਸ਼ ਵਿੱਚ ਹੀ ਨਹੀਂ ਸਗੋਂ ਪੰਜਾਬੀ ਸਣੇ 9 ਭਾਰਤੀ ਭਾਸ਼ਾਵਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਬੱਚੇ ਤੋਂ ਲੈ ਕੇ ਨੌਜਵਾਨਾਂ ਤੱਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਕ੍ਰੇਜ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਇੰਡੀਅਨ ਸਪਾਈਡਰ ਮੈਨ ਨੂੰ ਆਪਣੀ ਆਵਾਜ਼ ਦੇਣ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦਰਸ਼ਕ ਇਹ ਜਾਨਣਾ ਚਾਹੁੰਦੇ ਹਨ ਕਿ ਇੰਡੀਅਨ ਸਪਾਈਡਰ ਮੈਨ ਕੌਣ ਹੈ। 

ਬਾਕਸ ਆਫਿਸ ‘ਤੇ ਬਹੁਤ ਉਡੀਕੀ ਜਾ ਰਹੀ ਫਿਲਮ ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ ਜਲਦ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਇਸ ਵਾਰ ਭਾਰਤੀ ਦਰਸ਼ਕਾਂ ਲਈ ਖਾਸ ਸਰਪ੍ਰਾਈਜ਼ ਹੋਵੇਗਾ ਕਿਉਂਕਿ ਮੇਕਰਸ ਇੰਡੀਅਨ ਸਪਾਈਡਰਮੈਨ ਦੇ ਕਮਰੇ ‘ਚ ਇਨ੍ਹਾਂ ਫ੍ਰੈਂਚਾਇਜ਼ੀ ਦੇ ਭਾਰਤੀ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦੇ ਰਹੇ ਹਨ। ਤਾਂ ਆਓ ਜਾਣਦੇ ਹਾਂ 'ਡੈੱਡਪੂਲ'  ਫੇਮ ਅਮਰੀਕੀ ਭਾਰਤੀ ਅਦਾਕਾਰ ਕਰਨ ਸੋਨੀ ‘ਤੇ ਜਿਨ੍ਹਾਂ ਨੇ ਭਾਰਤੀ ਅਮਰੀਕੀ ਸਪਾਈਡਰਮੈਨ ਨੂੰ ਆਪਣੀ ਆਵਾਜ਼ ਦਿੱਤੀ।

ਕਰਨ ਸੋਨੀ ਵੀ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਸਲ ਵਿੱਚ, ਪਵਿੱਤਰ ਪ੍ਰਭਾਕਰ ਅਤੇ ਡੇਡਪੂਲ ਫੇਮ ਕਰਨ ਸੋਨੀ ਸਪਾਈਡਰ-ਮੈਨ: ਸਪਾਈਡਰ-ਵਰਸ ਵਿੱਚ ਭਾਰਤੀ ਸਪਾਈਡਰਮੈਨ ਨੂੰ ਆਪਣੀ ਆਵਾਜ਼ ਦੇ ਰਹੇ ਹਨ। ਇਸ ਤੋਂ ਪਹਿਲਾਂ ਸਪਾਈਡਰ-ਮੈਨ ਦੀ ਅਸਲੀ ਸੀਰੀਜ਼ ‘ਚ ਕਰਨ ਨੇ ਪਵਿੱਤਰ ਪ੍ਰਭਾਕਰ ਨੂੰ ਆਪਣੀ ਆਵਾਜ਼ ਦਿੱਤੀ ਸੀ।

ਹੋਰ ਪੜ੍ਹੋ: ਹਰਭਜਨ ਮਾਨ, ਪੁੱਤ ਅਵਕਾਸ਼ ਤੇ ਭਰਾ ਗੁਰਸੇਵਕ ਮਾਨ ਨਾਲ ਗਾਉਂਦੇ ਹੋਏ ਆਏ ਨਜ਼ਰ, ਵੀਡੀਓ ਜਿੱਤ ਰਹੀ ਦਰਸ਼ਕਾਂ ਦਾ ਦਿਲ 

ਇਸ ਦੇ ਨਾਲ ਹੀ ਕਰਨ ਦੀ ਆਵਾਜ਼ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਕਰਨ ਇੱਕ ਭਾਰਤੀ ਅਮਰੀਕੀ ਅਦਾਕਾਰ ਹੈ। 18 ਸਾਲ ਦੀ ਉਮਰ ਵਿੱਚ ਉਹ ਦਿੱਲੀ ਤੋਂ ਅਮਰੀਕਾ ਆਇਆ ਸੀ। 34 ਸਾਲਾ ਕਰਨ ਮਸ਼ਹੂਰ ਡਾਇਰੈਕਟਰ ਰੋਸ਼ਨ ਸੇਠੀ ਨੂੰ ਡੇਟ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network