ਸਾਊਥ ਸੁਪਰਸਟਾਰ ਪ੍ਰਭਾਸ ਨੇ ਛੁੱਟੀਆਂ ਮਨਾਉਣ ਲਈ ਇਟਲੀ ‘ਚ ਕਿਰਾਏ ‘ਤੇ ਲਿਆ Villa, ਕਿਰਾਇਆ ਜਾਣ ਉੱਡ ਜਾਣਗੇ ਤੁਹਾਡੇ ਹੋਸ਼

ਸਾਊਥ ਸੁਪਰ ਸਟਾਰ ਪ੍ਰਭਾਸ ਛੁੱਟਆਂ ਮਨਾਉਣ ਲਈ ਵਿਦੇਸ਼ ਜਾਂਦੇ ਹਨ।ਹੁਣ ਖਬਰ ਆ ਰਹੀ ਹੈ ਕਿ ਉਨ੍ਹਾਂ ਨੇ ਛੁੱਟੀਆਂ ਮਨਾਉਣ ਲਈ ਆਪਣੇ ਪਸੰਦੀਦਾ ਦੇਸ਼ ਇਟਲੀ 'ਚ ਇੱਕ ਵਿਲਾ ਕਿਰਾਏ 'ਤੇ ਲੈ ਲਿਆ ਹੈ। ਇਸ ਵਿਲਾ ਦਾ ਕਿਰਾਇਆ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

Reported by: PTC Punjabi Desk | Edited by: Pushp Raj  |  June 27th 2023 05:17 PM |  Updated: June 27th 2023 05:17 PM

ਸਾਊਥ ਸੁਪਰਸਟਾਰ ਪ੍ਰਭਾਸ ਨੇ ਛੁੱਟੀਆਂ ਮਨਾਉਣ ਲਈ ਇਟਲੀ ‘ਚ ਕਿਰਾਏ ‘ਤੇ ਲਿਆ Villa, ਕਿਰਾਇਆ ਜਾਣ ਉੱਡ ਜਾਣਗੇ ਤੁਹਾਡੇ ਹੋਸ਼

Prabhas Buys a Luxurious Villa for His Vacation: ਸਾਊਥ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਫ਼ਿਲਮ ਆਦਿਪੁਰਸ਼ ਨੂੰ ਲੈ ਕੇ ਚਰਚਾ ‘ਚ ਹਨ। ਪ੍ਰਭਾਸ ਭਾਰਤੀ ਸਿਨੇਮਾ ਦੇ ਸਭ ਤੋਂ ਮਹਿੰਗੇ ਸਿਤਾਰਿਆਂ ‘ਚੋਂ ਇਕ ਹਨ। ਖਬਰਾਂ ‘ਚ ਸਾਊਥ ਮੀਡੀਆ ‘ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਪ੍ਰਭਾਸ ਨੇ ਛੁੱਟੀਆਂ ਮਨਾਉਣ ਲਈ ਇਟਲੀ ‘ਚ ਇੱਕ ਵਿਲਾ ਕਿਰਾਏ 'ਤੇ  ਲਿਆ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਇਟਲੀ ਪ੍ਰਭਾਸ ਦੀ ਪਸੰਦੀਦਾ ਵਕੇਸ਼ਨਸ ਡੈਸਟੀਨੇਸ਼ਨਸ ਚੋਂ ਇੱਕ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਭਾਸ ਇਸ ਵੇਕੇਸ਼ਨ ਵਿਲਾ ਲਈ ਹਰ ਮਹੀਨੇ 40 ਲੱਖ ਦੀ ਵੱਡੀ ਰਕਮ ਅਦਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਸ਼ੂਟਿੰਗ ਤੋਂ ਬਾਅਦ ਆਰਾਮ ਕਰਨ ਲਈ ਕੁਝ ਕਰੀਬੀ ਦੋਸਤਾਂ ਨਾਲ ਉੱਥੇ ਜਾਂਦੇ ਹਨ।

ਹਾਲਾਂਕਿ ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਫੈਨਜ਼ ਹੈਰਾਨ ਹਨ ਕਿ ਜਦੋਂ ਪ੍ਰਭਾਸ ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਇਸ ਵਿਲਾ ‘ਚ ਆਰਾਮ ਕਰਦੇ ਹਨ। ਵਰਤਮਾਨ ਵਿੱਚ ਪ੍ਰਭਾਸ ਆਦਿਪੁਰਸ਼ ਦੇ ਨਤੀਜਿਆਂ ਨੂੰ ਧਿਆਨ ਨਾਲ ਦੇਖ ਸਕਦੇ ਹਨ।  ਫ਼ਿਲਮ ਆਦਿਪੁਰਸ਼  ਨੇ ਵਿਸ਼ਵਵਿਆਪੀ ਬਾਕਸ ਆਫਿਸ ‘ਤੇ ਪੌਜ਼ੀਟਿਵ ਨੋਟ ‘ਤੇ ਸ਼ੁਰੂਆਤ ਕੀਤੀ ਅਤੇ ਇਸ ਦੇ ਪਹਿਲੇ ਹਫਤੇ ਦਾ ਸੰਗ੍ਰਹਿ ਵੀ ਕਈ ਰਿਕਾਰਡ ਤੋੜ ਰਿਹਾ ਹੈ  ਪਰ ਲੋਕਾਂ ਵੱਲੋਂ ਫ਼ਿਲਮ ਮੇਕਰਸ  ਦੇ ਖਿਲਾਫ ਵੀ ਆਵਾਜ਼ ਉਠਾਈ ਜਾ ਰਹੀ ਹੈ ਤੇ ਇਹ ਫ਼ਿਲਮ ਪਹਿਲੇ ਹਫਤੇ ਬਾਅਦ ਹੀ ਠੰਡੇ ਬਸਤੇ 'ਚ ਪੈ ਗਈ ਹੈ ਕਿਉਂਕਿ ਇਸ ਫ਼ਿਲਮ ਤੋਂ ਨਾਖੁਸ਼ ਹਨ। ਹੁਣ ਪ੍ਰਭਾਸ ਦੇ ਪ੍ਰਸ਼ੰਸਕਾਂ ਦੀ ਨਜ਼ਰ ਉਨ੍ਹਾਂ ਦੀ ਅਗਲੀ ਫ਼ਿਲਮ ਸਲਾਰ ‘ਤੇ ਹੈ। 

ਦੱਸਿਆ ਜਾ ਰਿਹਾ ਹੈ ਕਿ ਸਲਾਰ ਦਾ ਟੀਜ਼ਰ ਅਗਲੇ ਕੁਝ ਹਫਤਿਆਂ ‘ਚ ਰਿਲੀਜ਼ ਹੋ ਸਕਦਾ ਹੈ। ਸੂਤਰਾਂ ਮੁਤਾਬਕ ਫ਼ਿਲਮ ‘ਚ ਕੁਝ ਦੇਰੀ ਹੋ ਰਹੀ ਹੈ। ਜੇਕਰ ਫ਼ਿਲਮ ਸਮੇਂ ਸਿਰ ਤਿਆਰ ਹੁੰਦੀ ਤਾਂ ਇਸ ਦਾ ਟੀਜ਼ਰ ਆਦਿਪੁਰਸ਼ ਪ੍ਰਿੰਟ ਨਾਲ ਜੋੜਿਆ ਜਾ ਸਕਦਾ ਸੀ।

ਹੋਰ ਪੜ੍ਹੋ: RD Burman Asha Bhosle Love Story: 'ਪੰਚਮ ਦਾ' ਦੇ ਜਨਮਦਿਨ 'ਤੇ ਜਾਣੋ ਕਿੰਝ ਸ਼ੁਰੂ ਹੋਈ ਆਸ਼ਾ ਭੋਸਲੇ ਨਾਲ ਉਨ੍ਹਾਂ ਦੀ ਲਵ ਸਟੋਰੀ

ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਸਲਾਰ ਦਾ ਟੀਜ਼ਰ ਕੁਝ ਹੋਰ ਦਰਸ਼ਕਾਂ ਨੂੰ ਆਦਿਪੁਰਸ਼ ਦੇ ਸਿਨੇਮਾਘਰਾਂ ਵੱਲ ਖਿੱਚ ਸਕਦਾ ਸੀ। ਇਸ ਨਾਲ ਆਦਿਪੁਰਸ਼ ਅਤੇ ਸਲਾਰ ਦੋਵਾਂ ਦੀ ਮਦਦ ਹੋਣੀ ਸੀ। ਹਾਲਾਂਕਿ, ਹੁਣ ਜਦੋਂ ਕਿ ਟੀਜ਼ਰ ਦੀ ਰਿਲੀਜ਼ ਵਿੱਚ ਕੁਝ ਹਫ਼ਤਿਆਂ ਦੀ ਦੇਰੀ ਹੋ ਗਈ ਹੈ, ਇਹ ਅਜਿਹੇ ਸਮੇਂ ਵਿੱਚ ਰਿਲੀਜ਼ ਕੀਤਾ ਜਾਵੇਗਾ ਜਦੋਂ ਆਦਿਪੁਰਸ਼ ਦੇ ਆਲੇ ਦੁਆਲੇ ਚੱਲ ਰਹੇ ਸਾਰੇ ਪ੍ਰਚਾਰ ਲਗਭਗ ਖਤਮ ਹੋ ਚੁੱਕੇ ਹਨ। ਬਾਕਸ ਆਫਿਸ ‘ਤੇ ਬਾਹੂਬਲੀ ਦੀ ਸਫਲਤਾ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਪ੍ਰਭਾਸ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਹੁਣ ਸੈਲਰ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਇਸ ਸਾਲ ਰਿਲੀਜ਼ ਹੋਣੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network