ਗਾਇਕਾ ਸਤਵਿੰਦਰ ਬਿੱਟੀ ਨੇ ਪਤੀ ਦੇ ਨਾਲ ਸਾਂਝਾ ਕੀਤਾ ਵੀਡੀਓ, ਜੋੜੀ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਗਾਇਕਾ ਸਤਵਿੰਦਰ ਬਿੱਟੀ (Satwinder Bitti) ਨੱਬੇ ਦੇ ਦਹਾਕੇ ਦੀ ਅਜਿਹੀ ਗਾਇਕਾ ਹੈ।ਜਿਸ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ ਹੈ । ਗਾਇਕੀ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ । ਭਾਵੇਂ ਉਹ ਲੋਕ ਗੀਤ ਹੋਣ, ਪਾਰਟੀ ਸੌਂਗਸ ਜਾਂ ਫਿਰ ਧਾਰਮਿਕ ਗੀਤ ਹੋਣ । ਉਨ੍ਹਾਂ ਦਾ ਹਰ ਗੀਤ ਸਰੋਤਿਆਂ ਨੂੰ ਪਸੰਦ ਆਉਂਦਾ ਹੈ ।
ਹੋਰ ਪੜ੍ਹੋ : ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਹੋ ਰਹੀਆਂ ਵਾਇਰਲ
ਗਾਇਕਾ ਨੇ ਸਾਂਝਾ ਕੀਤਾ ਪਤੀ ਨਾਲ ਰੋਮਾਂਟਿਕ ਵੀਡੀਓ
ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਸਤਵਿੰਦਰ ਬਿੱਟੀ ਤੇ ਉਨ੍ਹਾਂ ਦੇ ਪਤੀ ਦੀਆਂ ਵੱਖ ਵੱਖ ਤਸਵੀਰਾਂ ਹਨ ।
ਇਸ ਵੀਡੀਓ ਦੇ ਬੈਕਗਰਾਊਂਡ ‘ਚ ਜੈਸਮੀਨ ਅਖਤਰ ਦਾ ਗੀਤ ‘ਤੂੰ ਰੱਖੀਂ ਮੈਨੂੰ ਫੁੱਲਾਂ ਵਾਂਗਰਾਂ’ ਚੱਲ ਰਿਹਾ ਹੈ ।ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।
ਹਾਕੀ ਦੀ ਵਧੀਆ ਖਿਡਾਰਨ ਵੀ ਰਹਿ ਚੁੱਕੀ ਹੈ ਬਿੱਟੀ
ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਸਤਵਿੰਦਰ ਬਿੱਟੀ ਹਾਕੀ ਦੀ ਵਧੀਆ ਖਿਡਾਰਨ ਵੀ ਰਹਿ ਚੁੱਕੇ ਹਨ । ਹਾਲਾਂਕਿ ਉਨ੍ਹਾਂ ਨੇ ਹਾਕੀ ‘ਚ ਹੀ ਆਪਣਾ ਕਰੀਅਰ ਬਨਾਉਣ ਦੀ ਸੋਚੀ ਸੀ । ਪਰ ਕਿਸੇ ਕਾਰਨ ਇਹ ਸੰਭਵ ਨਹੀਂ ਹੋ ਪਾਇਆ । ਜਿਸ ਤੋਂ ਬਾਅਦ ਗਾਇਕਾ ਗਾਇਕੀ ਦੇ ਖੇਤਰ ‘ਚ ਆ ਗਈ ਅਤੇ ਇਸ ਖੇਤਰ ‘ਚ ਉਸ ਨੂੰ ਅਪਾਰ ਕਾਮਯਾਬੀ ਵੀ ਮਿਲੀ ।
- PTC PUNJABI