Sidhu Moose wala: ਦੁਨੀਆ ਤੋਂ ਬਾਅਦ ਸਭ ਤੋਂ ਵੱਡੇ ਗ੍ਰਹਿ Jupiter 'ਤੇ ਛਾਇਆ ਸਿੱਧੂ ਮੂਸੇਵਾਲਾ, ਮਰਹੂਮ ਗਾਇਕ ਦੀ ਤਸਵੀਰ ਵੇਖ, ਫੈਨਜ਼ ਹੋਏ ਹੈਰਾਨ
Sidhu Moose wala pic on Jupiter: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਅਕਸਰ ਹੀ ਉਨ੍ਹਾਂ ਨੂੰ ਮਿਸ ਕਰਦੇ ਰਹਿੰਦੇ ਹਨ। ਗਾਇਕ ਦੇ ਦਿਹਾਂਤ ਨੂੰ ਇੱਕ ਸਾਲ ਹੋਣ ਵਾਲਾ ਹੈ। ਅਜਿਹੇ ‘ਚ ਵੀ ਉਸ ਦੇ ਫੈਨਸ ਅਤੇ ਮਾਪੇ ਅਕਸਰ ਸਿੱਧੂ ਨੂੰ ਜਿਉਂਦਾ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਕੁਝ ਹਾਲ ਹੀ ਵਿੱਚ ਵੇਖਣ ਨੂੰ ਮਿਲਿਆ, ਆਓ ਜਾਣਦੇ ਹਾਂ ਕਿਵੇਂ।
ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋਇਆ ਹੈ, ਇਸ ਗੀਤ ਨੇ ਮੁੜ ਤੋਂ ਬਿਲਬੋਰਡ ‘ਤੇ ਆਪਣੀ ਛਾਪ ਛੱਡੀ। ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਸਿੱਧੂ ਦੇ ਫੈਨਸ ਉਨ੍ਹਾਂ ਲਈ ਖੁਸ਼ ਹਨ। ਕਿਉਂਕਿ ਸਿੱਧੂ ਦੀ ਤਸਵੀਰ ਬ੍ਰਹਿਮੰਡ ਦੇ ਸਭ ਤੋਂ ਵੱਡੇ ਗ੍ਰਹਿ Jupiter ‘ਤੇ ਨਜ਼ਰ ਆਈ ਹੈ। ਇਸ ਦਾ ਦਾਅਵਾ ਸਿੱਧੂ ਦੇ ਫੈਨਸ ਕਰ ਰਹੇ ਹਨ।
ਦੱਸ ਦਈਏ ਕਿ ਇਸ ਪੋਸਟ ਨੂੰ NASA ਨੇ ਸ਼ੇਅਰ ਕੀਤਾ ਹੈ। ਜਿਸ ‘ਤੇ ਸਿੱਧੂ ਦੇ ਫੈਨਸ ਕੁਮੈਂਟ ਕਰ ਰਹੇ ਹਨ। ਇਸ ‘ਚ ਸਿੱਧੂ ਦੀ ਤਸਵੀਰ ਨਜ਼ਰ ਆ ਰਹੀ ਹੈ। ਨਾਸਾ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ।
ਇਸ ਪੋਸਟ ‘ਤੇ ਸਿੱਧੂ ਦੇ ਫੈਨਸ ਕੁਮੈਂਟਾਂ ਦੀ ਬਾਰਸ਼ ਕਰ ਰਹੇ ਹਨ। ਇੱਕ ਫੈਨਸ ਨੇ ਲਿਖਿਆ, “ਜੁਪੀਟਰ ਦੀਆਂ ਸੜਕਾਂ ‘ਤੇ 5911” ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ, “ਡਾਲਰ ਵਾਂਗੂ ਨੀ ਨਾਮ ਸਿੱਧੂ ਦਾ ਚਲਦਾ”।
ਮਹਿਜ਼ ਸਿੱਧੂ ਦੇ ਫੈਨਸ ਹੀ ਨਹੀਂ, ਸਗੋਂ ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਪੋਸਟ ‘ਤੇ ਆਪੋ-ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਦੋਂ ਕਿ ਮਸ਼ਹੂਰ ਰੈਪਰ Steel Banglez ਨੇ ਕਮੈਂਟ ਕਰਦੇ ਹੋਏ ਲਿਖਿਆ, “ਮੈਂ ਸਿੱਧੂ ਨੂੰ ਦੇਖ ਸਕਦਾ ਹਾਂ ”, ਪੰਜਾਬੀ ਐਕਟਰ ਦਰਸ਼ਨ ਔਲਖ ਨੇ ਲਿਖਿਆ, “ਮੂਸੇਵਾਲਾ “IN THE UNIVERSE…” ਵਾਹਿਗੁਰੂ ਜੀ @sidhu_moosewala”
- PTC PUNJABI