Shiv Thackeray: ਬਿੱਗ ਬੌਸ ਪ੍ਰਤੀਭਾਗੀ ਸ਼ਿਵ ਠਾਕਰੇ ਦਾ ਸੁਫਨਾ ਹੋਇਆ ਸੱਚ, ਅਦਾਕਾਰ ਨੇ ਖਰੀਦੀ ਆਪਣੀ ਪਹਿਲੀ ਲਗਜ਼ਰੀ ਕਾਰ, ਵੇਖੋ ਵੀਡੀਓ
Shiv Thackeray Purchases his first luxurious car: ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ ਸੀਜ਼ਨ 16' ਦੇ ਪ੍ਰਤੀਭਾਗੀ ਰਹੇ ਅਦਾਕਾਰ ਸ਼ਿਵ ਠਾਕਰੇ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਲਗਜ਼ਰੀ ਕਾਰ ਖਰੀਦੀ ਹੈ। ਕਾਲੇ ਰੰਗ ਦੀ ਇਸ ਲਗਜ਼ਰੀ ਕਾਰ ਨਾਲ ਸ਼ਿਵ ਠਾਕਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਆਪਣੀ ਪਹਿਲੀ ਕਾਰ ਖਰੀਦ ਕੇ, ਬਿੱਗ ਬੌਸ ਫੇਮ ਅਦਾਕਾਰ ਨੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਇਸ ਨੂੰ ਆਪਣਾ ਇੱਕ ਸੁਫਨਾ ਪੂਰਾ ਹੋਣ ਵਰਗਾ ਦੱਸਿਆ।
ਸ਼ਿਵ ਠਾਕਰੇ ਨੇ ਖਰੀਦੀ ਆਪਣੀ ਪਹਿਲੀ ਲਗਜ਼ਰੀ ਕਾਰ
ਸ਼ਿਵ ਠਾਕਰੇ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਕਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ 'ਚ ਅਭਿਨੇਤਾ ਇੱਕ ਕਾਰ ਸ਼ੋਅਰੂਮ ਦੇ ਬਾਹਰ ਨਜ਼ਰ ਆ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਿੱਗ ਬੌਸ ਮਰਾਠੀ 2 ਦੇ ਜੇਤੂ ਸ਼ਿਵ ਠਾਕਰੇ ਨੇ ਕਾਲੇ ਰੰਗ ਦੀ ਟਾਟਾ ਹੈਰੀਅਰ ਕਾਰ ਖਰੀਦੀ ਹੈ, ਜਿਸ ਦੀ ਕੀਮਤ ਕਰੀਬ 30 ਲੱਖ ਰੁਪਏ ਹੈ।
ਇਹ ਮੇਰੇ ਲਈ ਮਰਸਡੀਜ਼ ਜਿੰਨੀ ਮਹਿੰਗੀ ਹੈ
ਮੀਡੀਆ ਰਿਪੋਰਟ ਦੇ ਮੁਤਾਬਕ, ਸ਼ਿਵ ਨੇ ਆਪਣੀ ਮਿਹਨਤ ਦੀ ਕਮਾਈ ਤੋਂ ਇਹ ਕਾਰ ਖ਼ੁਦ ਨੂੰ ਗਿਫਟ ਕੀਤੀ ਹੈ। ਕਾਰ ਖਰੀਦਦੇ ਸਮੇਂ ਸ਼ਿਵ ਠਾਕਰੇ ਚਿੱਟੇ ਤੇ ਗੁਲਾਬੀ ਸੂਟ ਪਹਿਨੇ ਹੋਏ ਹੈਂਡਸਮ ਹੰਕ ਦੇ ਅਵਤਾਰ 'ਚ ਨਜ਼ਰ ਆਏ। ਅਭਿਨੇਤਾ ਨੇ ਇਹ ਵੀ ਕਿਹਾ ਕਿ ਭਾਵੇਂ ਇਹ ਕਾਰ ਮਰਸਡੀਜ਼ ਨਹੀਂ ਹੈ, ਪਰ ਇਹ ਉਸ ਲਈ ਹਮੇਸ਼ਾ ਉਸ ਲਈ ਮਰਸਡੀਜ਼ ਤੋਂ ਵੱਧ ਕੀਮਤੀ ਰਹੇਗੀ।
ਸੱਚ ਹੋਇਆ ਸ਼ਿਵ ਠਾਕਰੇ ਦਾ ਸੁਫਨਾ
ਆਪਣੀ ਕਾਲੇ ਰੰਗ ਦੀ ਹੈਰੀਅਰ ਕਾਰ ਨੂੰ ਖਰੀਦਦੇ ਸਮੇਂ ਅਦਾਕਾਰ ਦੇ ਚਿਹਰੇ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਸ਼ਿਵ ਨੇ ਨਵੀਂ ਕਾਰ ਦੀ ਪੂਜਾ ਕੀਤੀ ਅਤੇ ਕਿਹਾ, "ਮੇਰੀ ਪਹਿਲੀ ਕਾਰ ਖਰੀਦਣਾ ਮੇਰੇ ਲਈ ਕਿਸੀ ਸੁਫਨੇ ਦੇ ਸੱਚ ਹੋਣ ਵਰਗਾ ਹੈ।" ਸ਼ਿਵ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਆਖਿਰਕਾਰ ਉਨ੍ਹਾਂ ਦਾ ਇੱਕ ਲਗਜ਼ਰੀ ਕਾਰ ਖਰੀਦਣ ਦਾ ਸੁਫਨਾ ਸੱਚ ਹੋ ਗਿਆ ਹੈ।
ਸ਼ਿਵ ਠਾਕਰੇ ਦੀ ਲਗਜ਼ਰੀ ਕਾਰ
ਹੋਰ ਪੜ੍ਹੋ: Alia Bhatt : ਆਲੀਆ ਭੱਟ ਨੇ ਲੰਡਨ 'ਚ ਮਨਾਇਆ ਆਪਣਾ 30ਵਾਂ ਜਨਮਦਿਨ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ
ਪਹਿਲਾਂ ਸੈਕੰਡ ਹੈਂਡ ਕਾਰ 'ਚ ਸਫਰ ਕਰਦੇ ਸੀ ਸ਼ਿਵ ਠਾਕਰੇ
ਬਿੱਗ ਬੌਸ ਫੇਮ ਸ਼ਿਵ ਨੇ ਆਪਣੀ ਇੰਸਟਾ ਪੋਸਟ ਵਿੱਚ ਦੱਸਿਆ ਕਿ ਇਹ ਮੇਰੇ ਲਈ ਵੱਡੀ ਗੱਲ ਹੈ। ਕਿਉਂਕਿ ਇਸ ਤੋਂ ਪਹਿਲਾਂ ਮੈਂ ਦੋ ਸੈਕਿੰਡ ਹੈਂਡ ਕਾਰਾਂ ਖਰੀਦੀਆਂ ਸਨ। ਇਸ ਲਈ ਜਦੋਂ ਤੁਸੀਂ ਨਵੀਂ ਕਾਰ ਖਰੀਦਦੇ ਹੋ ਤਾਂ ਉਸ ਵਿਅਕਤੀ ਲਈ ਇਹ ਬਹੁਤ ਵੱਡੀ ਗੱਲ ਹੈ, ਮੇਰੇ ਲਈ ਇਹ ਕਿਸੇ ਮਰਸਡੀਜ਼ ਜਾਂ ਫਰਾਰੀ ਤੋਂ ਘੱਟ ਨਹੀਂ ਹੈ ਅਤੇ ਇਹ ਮੇਰੇ ਲਈ ਪਹਿਲਾਂ ਖਰੀਦੀ ਗਈ ਫਰਾਰੀ ਵਰਗਾ ਹੈ। ਮੈਂ ਸਿੱਧੀਵਿਨਾਇਕ ਦੇ ਦਰਸ਼ਨਾਂ ਲਈ ਜਾਵਾਂਗਾ ਕਿਉਂਕਿ ਇਹ ਸਭ ਬੱਪਾ ਦੀ ਕਿਰਪਾ ਨਾਲ ਹੋਇਆ ਹੈ।"
- PTC PUNJABI