ਸਤਿੰਦਰ ਸੱਤੀ ਨੂੰ ਯਾਦ ਆਏ ਪੁਰਾਣੇ ਦਿਨ, ਅਜੋਕੇ ਸਮਾਜ ਦੀ ਸਚਾਈ ਨੂੰ ਕੀਤਾ ਬਿਆਨ
ਸਤਿੰਦਰ ਸੱਤੀ (Satinder Satti) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਦੱਸ ਰਹੀ ਹੈ ਕਿ ਪਹਿਲਾਂ ਲੋਕਾਂ ਦੇ ਘਰ ਛੋਟੇ ਸਨ ਪਰ ਦਿਲ ਬਹੁਤ ਵੱਡੇ ਹੁੰਦੇ ਸਨ, ਪਰ ਹੁਣ ਦਿਲ ਛੋਟੇ ਹੋ ਗਏ ਹਨ ਅਤੇ ਘਰ ਵੱਡੇ ਹੋ ਗਏ ਹਨ । ਤੁਸੀਂ ਕਿਤੇ ਅਜ਼ਮਾ ਕੇ ਵੇਖਿਓ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਵੱਡੇ ਪੁੱਤਰ ਏਕਮ ਗਰੇਵਾਲ ਦੀ ਫ਼ਿਲਮ ਇੰਡਸਟਰੀ ‘ਚ ਐਂਟਰੀ, ਇਹ ਕੰਮ ਕਰਦੇ ਨਜ਼ਰ ਆਉਣਗੇ ਏਕਮ ਗਰੇਵਾਲ
ਫੈਨਸ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ਅਤੇ ਕਈ ਅਦਾਕਾਰਾ ਦੀ ਇਸ ਗੱਲ ‘ਤੇ ਸਹਿਮਤੀ ਜਤਾ ਰਹੇ ਹਨ ।ਸਤਿੰਦਰ ਸੱਤੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅਦਾਕਾਰਾ ਪ੍ਰੇਰਣਾ ਦਾਇਕ ਵੀਡੀਓ ਵੀ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ ।
ਸਤਿੰਦਰ ਸੱਤੀ ਦਾ ਵਰਕ ਫਰੰਟ
ਸਤਿੰਦਰ ਸੱਤੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਐਂਕਰਿੰਗ ਦੀ ਦੁਨੀਆ ‘ਚ ਮਸ਼ਹੂਰ ਹਨ ਅਤੇ ਆਪਣੀ ਸ਼ੇਅਰੋ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਇਸ ਦੇ ਨਾਲ ਹੀ ਆਪਣੀ ਆਵਾਜ਼ ‘ਚ ਗੀਤ ਵੀ ਉਹ ਰਿਲੀਜ਼ ਕਰ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਵਕਾਲਤ ਵੀ ਕੀਤੀ ਹੈ ।
- PTC PUNJABI