ਸ਼ਹਿਨਾਜ਼ ਗਿੱਲ ਨੂੰ ਸਾਰਾ ਅਲੀ ਖ਼ਾਨ ਨੇ ਕੀਤਾ ‘ਕਿੱਸ’, ਦੋਵਾਂ ਦਾ ਮਜ਼ੇਦਾਰ ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਗਿੱਲ ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਵਧੀਆ ਗਾਇਕਾ ਵੀ ਹੈ । ਉਸ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢੇ ਹਨ । ਦਿਲਜੀਤ ਦੋਸਾਂਝ ਦੇ ਨਾਲ ਉਸ ਨੂੰ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ‘ਚ ਵੇਖਿਆ ਗਿਆ ਸੀ। ਜਲਦ ਹੀ ਅਦਾਕਾਰਾ ਬਾਲੀਵੁੱੱਡ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ।

Reported by: PTC Punjabi Desk | Edited by: Shaminder  |  March 20th 2023 04:29 PM |  Updated: March 20th 2023 04:29 PM

ਸ਼ਹਿਨਾਜ਼ ਗਿੱਲ ਨੂੰ ਸਾਰਾ ਅਲੀ ਖ਼ਾਨ ਨੇ ਕੀਤਾ ‘ਕਿੱਸ’, ਦੋਵਾਂ ਦਾ ਮਜ਼ੇਦਾਰ ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਗਿੱਲ (Shehnaaz Gill) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । 

ਹੋਰ ਪੜ੍ਹੋ : ਅਨੀਤਾ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਬਰਥਡੇ ‘ਤੇ ਵਧਾਈ ਦੇਣ ਲਈ ਸਭ ਦਾ ਕੀਤਾ ਧੰਨਵਾਦ

ਸਾਰਾ ਨੇ ਕਿਹਾ ‘ਕੁੰਡੀ ਨਾ ਖੜਕਾਓ ਰਾਜਾ, ਸੀਧੇ ਅੰਦਰ ਆਓ ਰਾਜਾ’ 

ਸ਼ਹਿਨਾਜ਼ ਗਿੱਲ ਅਤੇ ਸਾਰਾ ਅਲੀ ਖ਼ਾਨ ਦਾ ਇਹ ਵੀਡੀਓ ਸ਼ਹਿਨਾਜ਼ ਦੇ ਆਡੀਓ ਦੇ ਨਾਲ ਸ਼ੁਰੂ ਹੁੰਦੀ ਹੈ । ਸ਼ਹਿਨਾਜ਼ ਸਾਰਾ ਦੇ ਅੰਦਾਜ਼ ‘ਚ ਨੌਕ ਨੌਕ ਕਹਿੰਦੀ ਹੈ ਤਾਂ ਸਾਰਾ ਕਹਿੰਦੀ ਹੈ ‘ਕੁੰਡੀ ਮਤ ਖੜਕਾਓ ਰਾਜਾ ਸੀਧਾ ਅੰਦਰ ਆਓ ਰਾਜਾ’ ਜਿਸ ‘ਤੇ ਸ਼ਹਿਨਾਜ਼ ਗਿੱਲ ਉਸ ਨੂੰ ਪਰਦੇ ਦੇ ਪਿੱਛੇ ਲੈ ਜਾਂਦੀ ਹੈ ਅਤੇ ਸਾਰਾ ਉਸ ਨੂੰ ਕਿੱਸ ਕਰਦੀ ਹੈ । ਜਦੋਂ ਦੋਵੇਂ ਪਰਦੇ ਤੋਂ ਬਾਹਰ ਆਉਂਦੀਆਂ ਹਨ ਤਾਂ ਹੱਸ ਹੱਸ ਦੂਹਰੀਆਂ ਹੋ ਜਾਂਦੀਆਂ ਹਨ  । 

ਸ਼ਹਿਨਾਜ਼ ਗਿੱਲ ਅਤੇ ਸਾਰਾ ਦੇ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਵੀ ਦਿੱਤਾ ਪ੍ਰਤੀਕਰਮ 

ਸ਼ਹਿਨਾਜ਼ ਗਿੱਲ ਅਤੇ ਸਾਰਾ ਅਲੀ ਖ਼ਾਨ ਦੇ ਇਸ ਵੀਡੀਓ ‘ਤੇ ਪ੍ਰਸ਼ੰਸ਼ਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਦੋਵੇਂ ਅਸਲ ਜ਼ਿੰਦਗੀ ‘ਚ ਵੀ ਬਹੁਤ ਖੂਬਸੂਰਤ ਹਨ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ਕਿ ‘ਬੇਬੀ ਗਰਲ…ਤੈਨੂੰ ਆਪਣੇ ਬੁੱਲ੍ਹਾਂ ‘ਤੇ ਲਿਪਸਟਿਕ ਲਗਾਉਣ ਦੀ ਲੋੜ, ਤੇਰੇ ਬੁੱਲ੍ਹ ਪਹਿਲਾਂ ਤੋਂ ਹੀ ਪਿੰਕ ਪਿੰਕ ਹਨ’। 

ਸ਼ਹਿਾਨਜ਼ ਗਿੱਲ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ ਨੂੰ ਲੈ ਕੇ ਚਰਚਾ ‘ਚ 

ਸ਼ਹਿਨਾਜ਼ ਗਿੱਲ ਆਪਣੇ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਨੂੰ ਕੈ ਕੇ ਚਰਚਾ ‘ਚ ਹੈ । ਇਸ ਸ਼ੋਅ ‘ਚ ਹੁਣ ਤੱਕ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆ ਚੁੱਕੇ ਹਨ । ਜਿਸ ‘ਚ ਸ਼ਾਹਿਦ ਕਪੂਰ, ਵਿੱਕੀ ਕੌਸ਼ਲ, ਸੁਨੀਲ ਸ਼ੈੱਟੀ ਸਣੇ ਕਈ ਸਿਤਾਰੇ ਸ਼ਾਮਿਲ ਹਨ । 

ਸ਼ਹਿਨਾਜ਼ ਬਿੱਗ ਬੌਸ ਤੋਂ ਆਈ ਚਰਚਾ ‘ਚ 

ਸ਼ਹਿਨਾਜ਼ ਗਿੱਲ ਰਿਆਲਟੀ ਸ਼ੋਅ ‘ਬਿੱਗ ਬੌਸ’ ਤੋਂ ਬਾਅਦ ਚਰਚਾ ‘ਚ ਆਈ ਸੀ । ਹਾਲਾਂਕਿ ਇਸ ਤੋਂ ਪਹਿਲਾਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਸੀ ਅਤੇ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network