Sad News: ਅਦਾਕਾਰਾ ਮਹਿਮਾ ਚੌਧਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਸ੍ਰੀਮਤੀ ਚੌਧਰੀ ਦਾ ਹੋਇਆ ਦੇਹਾਂਤ
Mahima Chaudhry Mother death news: ਬਾਲੀਵੁੱਡ ਇੰਡਸਟਰੀ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਉਹ ਲੰਮੇਂ ਸਮੇਂ ਤੋਂ ਬਿਮਾਰ ਸਨ। ਬਾਲੀਵੁੱਡ ਸੈਲਬਸ ਨੇ ਮਹਿਮਾ ਦੀ ਮਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸੋਗ ਪ੍ਰਗਟ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਮਾ ਚੌਧਰੀ ਦੀ ਮਾਂ ਸ੍ਰੀਮਤੀ ਚੌਧਰੀ ਦੀ ਤਿੰਨ ਚਾਰ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਉਹ ਆਪਣੀ ਬੇਟੀ ਮਹਿਮਾ ਅਤੇ ਪੋਤੀ ਅਰਿਆਨਾ ਦੇ ਬਹੁਤ ਕਰੀਬ ਸੀ। ਮਹਿਮਾ ਅਤੇ ਉਨ੍ਹਾਂ ਦੀ ਧੀ ਲਈ ਇਹ ਬੇਹੱਦ ਮੁਸ਼ਕਲ ਸਮਾਂ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਮਹਿਮਾ ਦੀ ਮਾਂ ਕੁਝ ਮਹੀਨਿਆਂ ਤੋਂ ਬੀਮਾਰ ਸੀ। ਮਹਿਮਾ ਅਤੇ ਅਰਿਆਨਾ ਸਦਮੇ ਵਿੱਚ ਹਨ। ਅਦਾਕਾਰਾ ਅਤੇ ਚੌਧਰੀ ਪਰਿਵਾਰ ਦੇ ਅਧਿਕਾਰਤ ਬਿਆਨ ਦਾ ਅਜੇ ਇੰਤਜ਼ਾਰ ਹੈ। ਵੈਸੇ ਮਹਿਮਾ ਦਾ ਆਪਣੀ ਮਾਂ ਨਾਲ ਖਾਸ ਸਾਂਝ ਸੀ। ਉਹ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਪਰਿਵਾਰਕ ਦੀਆਂ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਦੱਸ ਦਈਏ ਕਿ ਮਹਿਮਾ ਨੇ ਹਾਲ ਹੀ ਦੇ ਸਮੇਂ ਵਿੱਚ ਬਹੁਤ ਮੁਸ਼ਕਲ ਸਮਾਂ ਲੰਘਾਇਆ ਹੈ। 'ਪਰਦੇਸ' ਫ਼ਿਲਮ ਦੀ ਇਸ ਅਦਾਕਾਰਾ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋਣ ਦਾ ਪਤਾ ਲੱਗਾ ਸੀ। ਪਿਛਲੇ ਸਾਲ 9 ਜੂਨ ਨੂੰ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਕਿਹਾ, ''ਮੈਂ ਮਹਿਮਾ ਚੌਧਰੀ ਨੂੰ ਇੱਕ ਮਹੀਨਾ ਪਹਿਲਾਂ ਆਪਣੀ 525ਵੀਂ ਫਿਲਮ 'ਦਿ ਸਿਗਨੇਚਰ' 'ਚ ਅਹਿਮ ਭੂਮਿਕਾ ਨਿਭਾਉਣ ਲਈ ਅਮਰੀਕਾ ਬੁਲਾਇਆ ਸੀ। ਮਹਿਮਾ ਨੂੰ ਬਰੈਸਟ ਦੇ ਕੈਂਸਰ ਦਾ ਪਤਾ ਲੱਗਾ ਸੀ। ਇਸ ਸਪੱਸ਼ਟ ਗੱਲਬਾਤ ਦੌਰਾਨ ਉਸ ਦਾ ਰਵੱਈਆ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਉਮੀਦ ਦੇਵੇਗਾ। ਉਹ ਚਾਹੁੰਦੀ ਸੀ ਕਿ ਮੈਂ ਉਸ ਦੇ ਖੁਲਾਸੇ ਦਾ ਹਿੱਸਾ ਬਣਾਂ।"
ਜਦੋਂ ਮਹਿਮਾ ਨੇ ਫਿਲਮ 'ਦਿ ਸਿਗਨੇਚਰ' ਲਈ ਕੰਮ ਕਰਨਾ ਸ਼ੁਰੂ ਕੀਤਾ ਸੀ, ਤਾਂ ਉਸਨੇ ਈਟਾਈਮਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਕੈਂਸਰ ਨਾਲ ਆਪਣੀ ਲੜਾਈ ਬਾਰੇ ਗੱਲ ਕੀਤੀ ਸੀ ਅਤੇ ਖੁਲਾਸਾ ਕੀਤਾ ਸੀ, "ਮੈਂ ਕੈਂਸਰ ਮੁਕਤ ਹਾਂ। ਇਹ ਲਗਭਗ 3 ਤੋਂ 4 ਮਹੀਨੇ ਪਹਿਲਾਂ ਸੀ। ਇਹ ਖਤਮ ਹੋ ਗਿਆ ਸੀ।" ਮਾਰਚ ਦੇ ਆਖਰੀ ਹਫਤੇ, ਮਹਿਮਾ ਨੇ ਮਨੀਸ਼ਾ ਕੋਇਰਾਲਾ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇੱਕ ਐਪੀਸੋਡ ਲਈ ਸ਼ੂਟ ਕੀਤਾ ਸੀ। ਇਸ ਦੌਰਾਨ ਅਦਾਕਾਰਾ ਸ਼ੋਅ ਦੇ ਸਟੇਜ ਤੇ ਮਸਤੀ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਮਨੀਸ਼ਾ ਕੋਇਰਾਲਾ ਵੀ ਉਨ੍ਹਾਂ ਨਾਲ ਦਿਖਾਈ ਦਿੱਤੀ।
- PTC PUNJABI