Padma Awards 2023: ਰਵੀਨਾ ਟੰਡਨ ਤੇ ਐਮਐਮ ਕੀਰਵਾਨੀ ਸਣੇ ਇਨ੍ਹਾਂ ਸੈਲਬਸ ਨੂੰ ਪਦਮ ਸ਼੍ਰੀ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਤੇ ਸਾਊਥ ਦੇ ਸੰਗੀਤਕਾਰ ਐਮਐਮ ਕੀਰਵਾਨੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ। ਭਾਰਤੀ ਫ਼ਿਲਮਾਂ 'ਚ ਪਾਏ ਯੋਗਦਾਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੋਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

Reported by: PTC Punjabi Desk | Edited by: Pushp Raj  |  April 06th 2023 11:16 AM |  Updated: April 06th 2023 11:16 AM

Padma Awards 2023: ਰਵੀਨਾ ਟੰਡਨ ਤੇ ਐਮਐਮ ਕੀਰਵਾਨੀ ਸਣੇ ਇਨ੍ਹਾਂ ਸੈਲਬਸ ਨੂੰ ਪਦਮ ਸ਼੍ਰੀ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਪੜ੍ਹੋ ਪੂਰੀ ਖ਼ਬਰ

Padma Awards 2023: ਹਰ ਸਾਲ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਹਰ ਸਾਲ ਵਾਂਗ ਇਸ ਸਾਲ ਵੀ 74ਵੇਂ ਗਣਤੰਤਰ ਦਿਵਸ 'ਤੇ ਪਦਮ ਸ਼੍ਰੀ ਪੁਰਸਕਾਰ ਜੇਤੂਆਂ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਕੁੱਲ 106 ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ ਹਨ। ਇਨ੍ਹਾਂ ਫਿਲਮਾਂ ਅਤੇ ਕਲਾ ਜਗਤ ਦੀਆਂ ਕਈ ਹਸਤੀਆਂ ਦੇ ਨਾਂਅ ਸ਼ਾਮਿਲ ਹਨ।

ਦੱਸ ਦਈਏ ਕਿ ਸਾਲ 2023 ਦਾ ਪਦਮ ਸ਼੍ਰੀ ਅਵਾਰਡ ਸਮਾਗਮ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਹੋਇਆ, ਜਿਸ 'ਚ ਰਵੀਨਾ ਟੰਡਨ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਰਵੀਨਾ ਟੰਡਨ ਸਾੜ੍ਹੀ ਪਾ ਕੇ ਰਵਾਇਤੀ ਲੁੱਕ 'ਚ ਸਮਾਗਮ 'ਚ ਪਹੁੰਚੇ। ਇਹ ਪੁਰਸਕਾਰ ਅਦਾਕਾਰਾ ਨੂੰ ਭਾਰਤੀ ਸਿਨੇਮਾ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਚੈਰੀਟੇਬਲ ਕੰਮਾਂ ਲਈ ਦਿੱਤਾ ਗਿਆ ਹੈ। 

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰਵੀਨਾ ਟੰਡਨ ਨੂੰ ਫਿਲਮਾਂ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰਾ ਪਿਛਲੇ ਕੁਝ ਸਾਲਾਂ ਤੋਂ ਮਹਿਲਾ ਸਸ਼ਕਤੀਕਰਨ ਅਤੇ ਸਿੱਖਿਆ ਨਾਲ ਜੁੜੇ ਮੁੱਦਿਆਂ 'ਤੇ ਵੀ ਕੰਮ ਕਰ ਰਹੀ ਹਨ। 

ਰਵੀਨਾ ਟੰਡਨ ਮੁੰਬਈ 'ਚ ਸਥਿਤ ਰੁਦਰ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ। ਇਹ ਸੰਸਥਾ ਬਾਲ ਅਧਿਕਾਰਾਂ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਦੀ ਹੈ। ਕੋਵਿਡ-19 ਦੌਰਾਨ ਅਦਾਕਾਰਾ ਨੇ ਇਸ ਐਨਜੀਓ ਨਾਲ ਜੁੜ ਕੇ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਦਾਨ ਕੀਤੇ ਸਨ।

ਦੱਸ ਦੇਈਏ ਕਿ ਅਦਾਕਾਰਾ ਰਵੀਨਾ ਟੰਡਨ ਪਿਛਲੇ ਤਿੰਨ ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ਵਿੱਚ ਲਗਾਤਾਰ ਯੋਗਦਾਨ ਦੇ ਰਹੀ ਹੈ। ਜੇਤੂਆਂ ਦੀ ਸੂਚੀ ਵਿੱਚ ਆਪਣਾ ਨਾਮ ਵੇਖ ਕੇ ਅਦਾਕਾਰਾ ਨੇ ਕਿਹਾ, "ਮੈਂ ਸਨਮਾਨਿਤ ਅਤੇ ਸ਼ੁਕਰਗੁਜ਼ਾਰ ਹਾਂ। ਮੇਰੇ ਯੋਗਦਾਨ, ਮੇਰੀ ਜ਼ਿੰਦਗੀ, ਮੇਰੇ ਜਨੂੰਨ ਅਤੇ ਉਦੇਸ਼ ਨੂੰ ਸਵੀਕਾਰ ਕਰਨ ਲਈ ਭਾਰਤ ਸਰਕਾਰ ਦਾ ਬਹੁਤ-ਬਹੁਤ ਧੰਨਵਾਦ।" 

ਐਮ ਐਮ ਕੀਰਵਾਨੀ (ਸੰਗੀਤਕਾਰ)

ਰਵੀਨਾ ਤੋਂ ਇਲਾਵਾ ਹਾਲ ਹੀ ਵਿੱਚ ਆਸਕਰ ਜੇਤੂ ਅਤੇ ਨਾਟੂ ਨਾਟੂ ਗੀਤ ਦੇ ਕੰਪੋਜਰ ਐਮ.ਐਮ.ਕੀਰਾਵਨੀ ਐਮਐਮ ਕੀਰਵਾਨੀ ਨੂੰ ਵੀ ਸੰਗੀਤ ਜਗਤ ਵਿੱਚ ਚੰਗਾ ਯੋਗਦਾਨ ਦੇਣ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਐਮ.ਐਮ.ਕੀਰਾਵਨੀ ਦੇ ਗੀਤ ਨਾਟੂ-ਨਾਟੂ ਨੂੰ ਆਸਕਰ ਤੇ ਗੋਲਡਨ ਗਲੋਬ ਅਵਾਰਡਸ ਵਿੱਚ ਸਰਵੋਤਮ ਮੂਲ ਗੀਤ ਦਾ ਖਿਤਾਬ ਦਿੱਤਾ ਗਿਆ ਸੀ।  

ਹੋਰ ਪੜ੍ਹੋ: Viral News: 5 ਸਾਲ ਦੀ ਬੱਚੀ ਨੇ ਕੀਤਾ ਵੱਡਾ ਕਾਰਾ, ਮਾਂ ਦੇ ਫੋਨ ਰਾਹੀਂ ਐਮਾਜ਼ੋਨ ਤੋਂ ਮੰਗਵਾਏ 2.47 ਲੱਖ ਰੁਪਏ ਦੇ ਖਿਡੌਣੇ           

ਜ਼ਾਕਿਰ ਹੁਸੈਨ (ਤਬਲਾ ਵਾਦਕ)

ਜ਼ਾਕਿਰ ਹੁਸੈਨ ਇੱਕ ਮਸ਼ਹੂਰ ਤਬਲਾ ਵਾਦਕ ਅਤੇ ਤਾਲਵਾਦਕ ਹਨ। ਉਨ੍ਹਾਂ ਨੂੰ ਦੇਸ਼ ਲਈ ਕੀਤੀ ਗਈ ਬੇਮਿਸਾਲ ਅਤੇ ਵਿਲੱਖਣ ਸੇਵਾ ਲਈ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਲ 1988 ਵਿੱਚ ਪਦਮ ਸ਼੍ਰੀ ਅਤੇ 2002 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜ਼ਾਕਿਰ ਹੁਸੈਨ ਦੇ ਪਿਤਾ ਅੱਲ੍ਹਾ ਰਾਖਾ ਖ਼ਾਨ ਵੀ ਪ੍ਰਸਿੱਧ ਤਬਲਾ ਵਾਦਕ ਸਨ। ਉਸਤਾਦ ਜ਼ਾਕਿਰ ਹੁਸੈਨ ਨੇ ਛੋਟੀ ਉਮਰ ਤੋਂ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਮਹਿਜ਼ 11 ਸਾਲ ਦੀ ਉਮਰ ਵਿੱਚ ਉਨ੍ਹਾਂ ਅਮਰੀਕਾ ਵਿਖੇ ਇੱਕ ਸੰਗੀਤ ਸਮਾਰੋਹ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network