ਰੈਪਰ ਬਾਦਸ਼ਾਹ ਨੇ ਪਹਿਲੀ ਵਾਰ ਯੋ-ਯੋ ਹਨੀ ਸਿੰਘ ਬਾਰੇ ਖੁੱਲ੍ਹ ਕੇ ਕੀਤੀ ਗੱਲਬਾਤ, ਕਿਹਾ- ਹਨੀ ਮੇਰੇ ਜਿਗਰ ਦਾ ਟੁਕੜਾ ਹੈ
Rapper Badshah spoke about Yo Yo Honey Singh: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ (Rapper Badshah) ਅਕਸਰ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਬਾਦਸ਼ਾਹ ਮੁੜ ਇੱਕ ਵਾਰ ਫਿਰ ਤੋਂ ਉਦੋਂ ਸੁਰਖੀਆਂ 'ਚ ਆ ਗਏ ਜਦੋਂ ਉਹ ਇੱਕ ਮਸ਼ਹੂਰ ਟੀਟੀ ਸ਼ੋਅ 'ਚ ਪਹੁੰਚੇ ਤੇ ਇੱਥੇ ਉਨ੍ਹਾਂ ਨੇ ਆਪਣੇ ਤੇ ਹਨੀ ਸਿੰਘ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਯੋ ਯੋ ਹਨੀ ਸਿੰਘ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬਾਦਸ਼ਾਹ ਨੇ ਕਾਲਾ ਚਸ਼ਮਾ, ਗੇਂਦਾ ਫੂਲ ਅਤੇ ਗਰਮੀ ਸਣੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਰੈਪਰ-ਗੀਤਕਾਰ ਬਾਦਸ਼ਾਹ ਹਾਲ ਹੀ 'ਚ ਮਸ਼ਹੂਰ ਐਂਕਰ ਰਜਤ ਸ਼ਰਮਾ ਦੇ ਮਸ਼ਹੂਰ ਸ਼ੋਅ 'ਆਪ ਕੀ ਅਦਾਲਤ' 'ਚ ਨਜ਼ਰ ਆਏ। ਉਨ੍ਹਾਂ ਨੇ ਹਨੀ ਸਿੰਘ ਨਾਲ ਆਪਣੇ ਝਗੜੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਇਸ ਦੌਰਾਨ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਵੀ ਕੀਤੇ।
ਜਦੋਂ ਬਾਦਸ਼ਾਹ ਕੋਲੋਂ ਯੋ-ਯੋ ਹਨੀ ਸਿੰਘ 'ਤੇ ਧੋਖਾਧੜੀ ਦਾ ਇਲਜ਼ਾਮ ਲਾਉਣ ਬਾਰੇ ਪੁੱਛਿਆ ਗਿਆ ਤਾਂ ਕੱਟਘਰੇ 'ਚ ਬੈਠੇ ਬਾਦਸ਼ਾਹ ਨੇ ਮਜ਼ਾਕ 'ਚ ਕਿਹਾ, "ਸਭ ਨੂੰ ਕਹਾਣੀ ਪਤਾ ਹੈ। ਉਹ ਮੇਰੇ ਜਿਗਰ ਦਾ ਟੁਕੜਾ ਹੈ। ਉਸ ਨੇ ਧੋਖਾ ਦਿੱਤਾ ਅਤੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਸਦੀਆਂ ਉਮੀਦਾਂ ਬਹੁਤ ਉੱਚੀਆਂ ਸਨ। "।
ਬਾਦਸ਼ਾਹ ਕੋਲੋਂ ਅਗਲਾ ਸਵਾਲ ਪੁੱਛਿਆ ਗਿਆ ਕਿ ਜਦੋਂ ਹਨੀ ਨੇ ਉਨ੍ਹਾਂ ਨੂੰ ਇੰਸਟਰੀ 'ਚ ਕਰੀਅਰ ਬਨਾਉਣ ਲਈ ਮਦਦ ਕੀਤੀ ਤਾਂ ਬਾਦਸ਼ਾਹ ਨੇ ਜਵਾਬ ਦਿੱਤਾ ਮੈਂ ਗੀਤ ਲਿਖਦਾ ਹਾਂ ਤੇ ਉਨ੍ਹਾਂ ਨੇ ਮੈਨੂੰ ਕਦੇ ਕਿੱਤੇ ਵੀ ਪਹੁੰਚਾਉਣ ਵਿੱਚ ਮਦਦ ਨਹੀਂ ਕੀਤੀ, ਅਸੀਂ ਇੱਕਠੇ ਜ਼ਰੂਰ ਸੀ ਪਰ ਜਿਵੇਂ ਅਸੀਂ ਸੋਚਿਆ ਸੀ ਉਹ ਨਹੀਂ ਹੋ ਸਕਿਆ, ਚੀਜ਼ਾਂ ਅੱਲਗ ਢੰਗ ਨਾਲ ਚੱਲ ਰਹੀਆਂ ਸਨ ।
ਐਂਕਰ ਨੇ ਅਗਲਾ ਸਵਾਲ ਪੁੱਛਿਆ, "ਜਦੋਂ ਹਨੀ ਸਿੰਘ ਦਾ ਕਰੀਅਰ ਅਸਫਲ ਰਿਹਾ ਤਾਂ ਤੁਸੀਂ ਉਸ ਦੀ ਮਦਦ ਕਿਉਂ ਨਹੀਂ ਕੀਤੀ?" ਬਾਦਸ਼ਾਹ ਨੇ ਜਵਾਬ ਦਿੰਦੇ ਹੋਏ ਕਿਹਾ, "ਉਸ ਨੂੰ ਮੇਰੇ ਤੋਂ ਕਿਸੇ ਮਦਦ ਦੀ ਲੋੜ ਨਹੀਂ ਹੈ। ਉਹ ਵਾਪਸੀ ਕਰਨ 'ਚ ਸਮਰੱਥ ਹੈ।" ਰੈਪਰ ਨੇ ਅੱਗੇ ਕਿਹਾ, 'ਜਦੋਂ ਉਹ ਬੀਮਾਰ ਸੀ, ਮੈਂ ਉਸ ਨੂੰ ਮਿਲਣ ਗਿਆ ਸੀ ਪਰ ਉਹ ਮੈਨੂੰ ਨਹੀਂ ਮਿਲਿਆ।' ਬਾਅਦ ਵਿੱਚ, ਬਾਦਸ਼ਾਹ ਨੇ ਖੁਲਾਸਾ ਕੀਤਾ ਕਿ ਉਹ ਖੁਦ ਡਿਪਰੈਸ਼ਨ ਨਾਲ ਜੂਝ ਰਿਹਾ ਸੀ ਅਤੇ ਇਹੀ ਇੱਕ ਵੱਡਾ ਕਾਰਨ ਸੀ ਕਿ ਉਹ ਹਨੀ ਸਿੰਘ ਨੂੰ ਜਦੋਂ ਉਹ ਬੀਮਾਰ ਸੀ ਤਾਂ ਉਸ ਨੂੰ ਮਿਲਣ ਆਇਆ ਸੀ।
ਹੋਰ ਪੜ੍ਹੋ: ਰਣਦੀਪ ਹੁੱਡਾ ਤੇ ਲਿਨ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਹੋਇਆ ਵਾਇਰਲ, ਪਹਿਲੀ ਵਾਰ ਨਜ਼ਰ ਆਇਆ ਲਿਨ ਦਾ ਪਰਿਵਾਰ
ਦੱਸ ਦਈਏ ਕਿ ਹਨੀ ਸਿੰਘ ਅਤੇ ਬਾਦਸ਼ਾਹ ਇੱਕੋ ਬੈਂਡ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਸਨ। ਬਾਦਸ਼ਾਹ ਨੇ ਡਿਪਰੈਸ਼ਨ ਨਾਲ ਆਪਣੀ ਲੜਾਈ ਬਾਰੇ ਅੱਗੇ ਦੱਸਿਆ ਅਤੇ ਕਿਹਾ ਕਿ ਇਹ ਉਸ ਦੇ ਕਰੀਅਰ ਦੇ ਕਾਲੇ ਦਿਨ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਨਸਿਕ ਸਿਹਤ ਸੰਘਰਸ਼ ਬਾਰੇ ਲੋਕਾਂ ਨਾਲ ਗੱਲਬਾਤ ਜ਼ਰੂਰ ਕਰਨ ਅਤੇ ਮਾਨਸਿਕ ਰੋਗ ਮਾਹਿਰਾਂ ਤੋਂ ਸਿਹਤ ਸਬੰਧੀ ਜਾਣਕਾਰੀ ਲੈਣ।
- PTC PUNJABI