Raghav and Parineeti: ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਮੀਮਜ਼, ਯੂਜ਼ਰਸ ਨੇ 'ਆਪ' ਨੇਤਾ ਨੂੰ ਰਾਘਨੀਤੀ ਕਹਿ ਕੇ ਛੇੜਿਆ

ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਰਿਸ਼ਤੇ ਦੀਆਂ ਖਬਰਾਂ ਸੁਰਖੀਆਂ 'ਚ ਹਨ। ਪ੍ਰਸ਼ੰਸਕ ਪਰੀਣੀਤੀਤੇ ਰਾਘਵ 'ਤੇ ਨਜ਼ਰ ਰੱਖ ਰਹੇ ਹਨ। ਰਾਘਵ ਚੱਢਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਲੋਕ 'ਆਪ' ਨੇਤਾ ਨੂੰ ਅਦਾਕਾਰਾ ਦੇ ਨਾਂ 'ਤੇ ਮੀਮਜ਼ ਬਣਾ ਕੇ ਛੇੜ ਰਹੇ ਹਨ।

Reported by: PTC Punjabi Desk | Edited by: Pushp Raj  |  March 30th 2023 06:01 PM |  Updated: March 30th 2023 06:01 PM

Raghav and Parineeti: ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਮੀਮਜ਼, ਯੂਜ਼ਰਸ ਨੇ 'ਆਪ' ਨੇਤਾ ਨੂੰ ਰਾਘਨੀਤੀ ਕਹਿ ਕੇ ਛੇੜਿਆ

Raghav and Parineeti Chopra relationship mems: ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਰਿਸ਼ਤੇ ਦੀਆਂ ਖਬਰਾਂ ਕਾਫੀ ਸੁਰਖੀਆਂ 'ਚ ਹਨ। ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ 'ਚ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। 

ਦੱਸ ਦਈਏ ਕਿ ਜਦੋਂ ਤੋਂ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਇਹ ਵੀਡੀਓ ਵਾਇਰਲ ਹੋਈ ਹੈ, ਉਦੋਂ ਤੋਂ ਹੀ ਪ੍ਰਸ਼ੰਸਕ ਇਹ ਕਿਆਸ  ਲਗਾ ਰਹੇ ਹਨ ਕਿ ਦੋਵੇਂ ਰਿਲੇਸ਼ਨਸ਼ਿਪ ਵਿੱਚ ਹਨ। ਕਈ ਸੂਤਰਾਂ ਨੇ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਇੰਨਾ ਹੀ ਨਹੀਂ ਦੋਵੇਂ ਅਗਲੇ ਮਹੀਨੇ ਵਿਆਹ ਕਰ ਸਕਦੇ ਹਨ। ਪ੍ਰਸ਼ੰਸਕ ਵੀ ਦੋਵਾਂ ਦੀਆਂ ਗਤੀਵਿਧੀਆਂ 'ਤੇ ਖ਼ਾਸ ਨਜ਼ਰ ਰੱਖ ਰਹੇ ਹਨ। ਜਿਵੇਂ ਹੀ ਪਰੀਣੀਤੀ ਨੇ ਰਾਘਵ ਦੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਨਾਂ ਜੋੜਦਿਆਂ ਮੀਮਜ਼ ਬਣਾ ਕੇ ਖੂਬ ਮਸਤੀ ਕੀਤੀ।

ਵਾਇਰਲ ਹੋ ਰਹੀ ਇਸ ਵੀਡੀਓ 'ਚ ਰਾਘਵ ਚੱਢਾ ਗੁਰਦੁਆਰੇ 'ਚ ਰੈਲੀ ਕਰ ਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਲੋਕਾਂ ਨਾਲ ਸੈਲਫੀ ਲੈਂਦੇ ਅਤੇ ਭਾਸ਼ਣ ਦਿੰਦੇ। ਰਾਘਵ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਤੇ ਪਰੀਣੀਤੀ ਦੇ ਕਮੈਂਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਹੋਰ ਪੜ੍ਹੋ: Mahhi Vij: ਕੋਰੋਨਾ ਪੌਜ਼ੀਟਿਵ ਹੋਈ ਮਾਹੀ ਵਿਜ ਨੇ ਧੀ ਲਈ ਲਿਖਿਆ ਭਾਵੁਕ ਨੋਟ, ਕਿਹਾ-'ਤਾਰਾ ਤੋਂ ਦੂਰ ਰਹਿਣਾ ਹੈ ਮੁਸ਼ਕਿਲ, ਉਸ ਦੀ ਆਵਾਜ਼ ਸੁਣ ਕੇ ਰੋਦੀ ਹਾਂ'

ਵੱਡੀ ਗਿਣਤੀ 'ਚ ਸੋਸ਼ਲ ਮੀਡੀਆ ਯੂਜ਼ਰਸ ਪਰੀਣੀਤੀ 'ਤੇ ਰਾਘਵ ਦਾ ਨਾਮ ਜੋੜ ਕੇ ਕਈ ਤਰ੍ਹਾਂ ਦੇ ਮੀਮਜ਼ ਬਣਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਰਾਘਵ ਪਰੀਣੀਤੀ = ਰਾਘਨੀਤੀ। ਇੱਕ ਹੋਰ ਯੂਜ਼ਰ ਨੇ ਲਿਖਿਆ, ਜਲਦੀ ਵਿਆਹ ਕਰੋ। ਤੁਸੀਂ ਦੋਵੇਂ ਬਹੁਤ ਸੋਹਣੇ ਲੱਗ ਰਹੇ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ,  ਤੁਸੀਂ ਰਾਜਨੀਤੀ ਤੋਂ ਪਰੀਣੀਤੀ ਤੱਕ ਦਾ ਸਫਰ ਕਿਵੇਂ ਕੀਤਾ। ਸੋਸ਼ਲ ਮੀਡੀਆ 'ਤੇ #Raagneeti ਲਗਾਤਾਰ ਵਾਇਰਲ ਹੋ ਰਿਹਾ ਹੈ। ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network