Prakash Raj: ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੂੰ ਚੰਦਰਯਾਨ -3 ਬਾਰੇ ਟਵੀਟ ਕਰਨਾ ਪਿਆ ਭਾਰੀ, ਜਾਣੋ ਕਿਵੇਂ

ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ 'ਤੇ ਚੰਦਰਯਾਨ 3 'ਤੇ ਸੋਸ਼ਲ ਮੀਡੀਆ ਪੋਸਟ ਲਈ ਕਰਨਾਟਕ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਅਦਾਕਾਰ ਨੇ ਦੇਸ਼ ਦੇ ਤੀਜੇ ਚੰਦਰ ਮਿਸ਼ਨ ਦਾ ਮਜ਼ਾਕ ਉਡਾਉਣ ਲਈ ਤੇ ਇੱਕ ਕੈਰੀਕੇਚਰ ਸਾਂਝਾ ਕੀਤਾ। ਜਿਸ ਤੋਂ ਬਾਅਦ ਉਹ ਮੁਸੀਬਤ ਵਿੱਚ ਫਸ ਗਏ ਹਨ।

Reported by: PTC Punjabi Desk | Edited by: Pushp Raj  |  August 23rd 2023 03:40 PM |  Updated: August 23rd 2023 03:40 PM

Prakash Raj: ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੂੰ ਚੰਦਰਯਾਨ -3 ਬਾਰੇ ਟਵੀਟ ਕਰਨਾ ਪਿਆ ਭਾਰੀ, ਜਾਣੋ ਕਿਵੇਂ

Prakash Raj in trouble : ਬਾਲੀਵੁੱਡ ਤੇ ਸਾਊਥ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ 'ਤੇ ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਸਨੂੰ ਭਾਰਤ ਦੇ ਤੀਜੇ ਚੰਦਰਮਾ ਮਿਸ਼ਨ 'ਚੰਦਰਯਾਨ 3' ਦਾ ਮਜ਼ਾਕ ਉਡਾਇਆ ਸੀ, ਪੁਲਿਸ ਨੇ ਇਸ ਬਾਰੇ ਜਾਣਕਾਰੀ ਮੰਗਲਵਾਰ ਨੂੰ ਦਿੱਤੀ।

ਪੁਲਿਸ ਨੇ ਕਿਹਾ 'ਚੰਦਰਯਾਨ 3 ਮਿਸ਼ਨ 'ਤੇ ਟਵਿਟ ਕਰਨ ਬਾਰੇ ਅਦਾਕਾਰ ਪ੍ਰਕਾਸ਼ ਰਾਜ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਬਾਗਲਕੋਟ ਜ਼ਿਲੇ ਦੇ ਬਹੱਟੀ ਥਾਣੇ 'ਚ ਅਦਾਕਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ ।

ਕੀ ਹੈ ਪੂਰਾ ਮਾਮਲਾ 

ਤੁਹਾਨੂੰ ਦੱਸ ਦਈਏ ਕਿ ਦਿੱਗਜ ਅਦਾਕਾਰ ਨੇ ਐਤਵਾਰ ਨੂੰ ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਜਾ ਕੇ, ਕਮੀਜ਼ ਅਤੇ ਲੂੰਗੀ ਵਿਚ ਚਾਹ ਪਾਉਂਦੇ ਹੋਏ ਇਕ ਆਦਮੀ ਦਾ ਕੈਰੀਕੋਚਰ ਸਾਂਝਾ ਕੀਤਾ | ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ "ਚੰਦਰਯਾਨ ਤੋਂ ਹੁਣੇ ਹੁਣੇ ਆਇਆ ਪਹਿਲਾਂ ਦ੍ਰਿਸ਼...#VikramLander #justasking |" ਪ੍ਰਕਾਸ਼ ਰਾਜ ਨੂੰ ਉਦੋਂ ਤੋਂ ਹੀ ਭਾਰੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਨੇ ਕਿਹਾ ਸੀ ਕਿ ਚੰਦਰਯਾਨ-3 ਮਿਸ਼ਨ ਦੇਸ਼ ਦੇ ਮਾਣ ਨਾਲ ਜੁੜਿਆ ਹੋਇਆ ਹੈ।  

ਸੋਸ਼ਲ ਮੀਡੀਆ ਦੇ ਗੁੱਸੇ ਦਾ ਸਾਹਮਣਾ ਕਰਦੇ ਹੋਏ ਪ੍ਰਕਾਸ਼ ਰਾਜ ਨੇ ਐਕਸ 'ਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸਿਰਫ਼ ਮਜ਼ਾਕ ਦੇ ਰੂਪ ਵਿੱਚ ਸਨ। “ਨਫ਼ਰਤ ਸਿਰਫ ਨਫ਼ਰਤ ਨੂੰ ਵੇਖਦੀ ਹੈ....ਮੈਂ ਸਾਡੇ ਕੇਰਲਾ ਚਾਈਵਾਲਾ ਦਾ ਜਸ਼ਨ ਮਨਾਉਣ ਵਾਲੇ #ਆਰਮਸਟ੍ਰਾਂਗ ਦੇ ਸਮੇਂ ਦੇ ਇੱਕ ਚੁਟਕਲੇ ਦਾ ਹਵਾਲਾ ਦੇ ਰਿਹਾ ਸੀ ।ਟ੍ਰੋਲਾਂ ਨੇ ਕਿਹੜਾ ਚਾਈਵਾਲਾ ਦੇਖਿਆ ਸੀ? ਜੋ ਤੁਹਾਨੂੰ ਮਜ਼ਾਕ ਨਹੀਂ ਮਿਲਦਾ ਤਾਂ ਮਜ਼ਾਕ ਤੁਹਾਡੇ 'ਤੇ ਹੈ...ਗਰੋ ਅਪ #ਜਸਟਸਕਿੰਗ" ਉਹਨਾਂ ਨੇ ਪੋਸਟ ਕੀਤਾ।  

ਹੋਰ ਪੜ੍ਹੋ: Viral News: ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਚ ਆਇਆ ਨਵਾਂ Twist, ਭਾਰਤ ਆ ਰਿਹਾ ਹੈ ਸੀਮਾ ਦਾ ਪਹਿਲਾ ਪਤੀ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਦੇ ਅਨੁਸਾਰ ਚੰਦਰਯਾਨ-3 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਲਗਭਗ 18:04 ਘੰਟੇ ਚੰਦਰਮਾ 'ਤੇ ਉਤਰਨ ਲਈ ਤਿਆਰ ਹੈ | ਲਾਈਵ ਐਕਸ਼ਨ 23 ਅਗਸਤ 2023 ਨੂੰ ISRO ਦੀ ਵੈੱਬਸਾਈਟ, ਇਸਦੇ ਯੂਟਿਊਬ ਚੈਨਲ, ਫੇਸਬੁੱਕ, ਅਤੇ ਜਨਤਕ ਪ੍ਰਸਾਰਕ ਡੀਡੀ ਨੈਸ਼ਨਲ ਟੀਵੀ 'ਤੇ 17:27 IST ਤੋਂ ਉਪਲਬਧ ਹੋਵੇਗਾ | ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ, ਪਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੋਵੇਗਾ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network