ਕੀ ਹਾਲੀਵੁੱਡ ਨੂੰ ਟੱਕਰ ਦੇਵਗੀ ਪ੍ਰਭਾਸ ਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ 'Project K,' BTS ਵੀਡੀਓ ਵੇਖ ਦਰਸ਼ਕਾਂ ਨੇ ਦਿੱਤਾ ਰਿਐਕਸ਼ਨ

ਪੈਨ-ਇੰਡੀਆ ਫ਼ਿਲਮ 'ਪ੍ਰੋਜੈਕਟ K' ਦਾ ਦੇ ਨਿਰਮਾਤਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਰਸ਼ਕਾਂ ਨੂੰ ਕਿਵੇਂ ਫ਼ਿਲਮ ਨਾਲ ਜੋੜ ਕੇ ਰੱਖਣਾ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਮੈਕਰਸ ਨੇ 'ਫਰੋਮ ਸਕ੍ਰੈਚ' ਨਾਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ, ਜਿਸ ਦੀ ਪਹਲੀ ਵੀਡੀਓ ਫ਼ਿਲਮ ਦੇ ਮਹੱਤਵਪੂਰਣ ਤੱਤ ਬਨਾਉਣ ਬਾਰੇ ਸੀ । ਵੈਜਯੰਤੀ ਮੂਵੀਜ਼ ਨੇ ਹੁਣ ਆਪਣੀ 'ਫਰੋਮ ਸਕ੍ਰੈਚ' ਸੀਰੀਜ਼ ਦਾ ਦੂਜਾ ਵੀਡੀਓ ਜਾਰੀ ਕਿੱਤਾ,ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ।

Reported by: PTC Punjabi Desk | Edited by: Suchitra  |  April 11th 2023 07:18 PM |  Updated: April 11th 2023 07:18 PM

ਕੀ ਹਾਲੀਵੁੱਡ ਨੂੰ ਟੱਕਰ ਦੇਵਗੀ ਪ੍ਰਭਾਸ ਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ 'Project K,' BTS ਵੀਡੀਓ ਵੇਖ ਦਰਸ਼ਕਾਂ ਨੇ ਦਿੱਤਾ ਰਿਐਕਸ਼ਨ

Film 'Project K' BTS Video: ਸਾਊਥ ਸੁਪਰਸਟਾਰ ਪ੍ਰਭਾਸ ਆਪਣੀ ਨਵੀਂ ਫ਼ਿਲਮ 'ਪ੍ਰੋਜੈਕਟ ਕੇ' ਦੇ ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ  ਦੀਪਿਕਾ ਪਾਦੂਕੋਣ ਵੀ ਨਜ਼ਰ ਆਵੇਗੀ। ਹਾਲ ਹੀ 'ਚ ਇਹ ਪੈਨ-ਇੰਡਿਆ ਫ਼ਿਲਮ ਦੇ ਮੇਕਰਸ ਨੇ ਆਪਣੇ ਦਰਸ਼ਕਾਂ ਨੂੰ ਖੁਸ਼ ਕਰਨ ਲਈ ਇੱਕ ਬੀਟੀਐਸ ਵੀਡੀਓ ਜਾਰੀ ਕੀਤੀ ਹੈ। 

ਫ਼ਿਲਮ ਮੇਕਰਸ ਆਪਣੇ ਦਰਸ਼ਕਾਂ ਦੀ ਫ਼ਿਲਮ 'ਚ ਦਿਲਚਸਪੀ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ, ਮੈਕਰਸ ਨੇ 'ਫਰੋਮ ਸਕ੍ਰੈਚ' ਨਾਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਸੀ। ਜਿਸ ਦੀ ਪਹਿਲੀ ਵੀਡੀਓ ਫ਼ਿਲਮ ਦੇ ਮਹੱਤਵਪੂਰਣ ਤੱਤ ਬਣਾਉਣ ਬਾਰੇ ਸੀ । ਵੈਜਯੰਤੀ ਮੂਵੀਜ਼ ਨੇ ਆਪਣੀ  'ਫਰੋਮ ਸਕ੍ਰੈਚ'  ਸੀਰੀਜ਼ ਦਾ ਦੂਜਾ ਵੀਡੀਓ ਜਾਰੀ ਕਿੱਤਾ ਹੈ। ਇੱਥੇ ਟੀਮ ਹਮਲਾਵਰਾਂ ਦੇ ਪਹਿਰਾਵੇ 'ਤੇ ਕੰਮ ਕਰਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਫ਼ਿਲਮ 'ਪ੍ਰੋਜੈਕਟ ਕੇ' ਇੱਕ ਸਾਇੰਸ ਫਿਕਸ਼ਨ 'ਤੇ ਅਧਾਰਿਤ ਫ਼ਿਲਮ ਹੈ, ਜਿਸ ਨੂੰ ਨਾਗ ਅਸ਼ਵਿਨ ਤਿਆਰ ਕਰ ਰਹੇ ਹਨ। ਇਸ ਵਿੱਚ ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਦਿਸ਼ਾ ਪਟਾਨੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। 

 ਫ਼ਿਲਮ ਦੀ ਸ਼ੂਟਿੰਗ ਇੱਕੋ ਸਮੇਂ ਹਿੰਦੀ ਅਤੇ ਤੇਲਗੂ ਵਿੱਚ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ, ਹੈਦਰਾਬਾਦ ਵਿੱਚ ਸੈੱਟ 'ਤੇ ਅਮਿਤਾਭ ਬੱਚਨ ਨੂੰ ਸ਼ੂਟਿੰਗ ਦੇ ਦੌਰਾਨ ਸੱਟ ਲਗੀ ਸੀ । ਅਮਿਤਾਭ ਬੱਚਨ ਨੇ ਆਪਣੇ ਬਲਾੱਗ 'ਤੇ ਇੱਕ ਸਿਹਤ ਅਪਡੇਟ ਪੋਸਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਸੀ। ਬਿੱਗ ਬੀ ਦੇ ਜ਼ਖਮੀ ਹੋਣ ਤੋਂ ਬਾਅਦ 'ਪ੍ਰੋਜੈਕਟ k' ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। 

ਫੈਨਜ਼ ਨੂੰ ਵੀਡੀਓ ਪਸੰਦ ਆ ਰਹੀ ਹੈ

ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਟੀਮ ਰਾਈਡਰਸ ਦੀ ਲੁੱਕ ਲਈ ਕਿੰਨੀ ਮਿਹਨਤ ਕਰ ਰਹੀ ਹੈ। ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹੜੇ ਪਹਿਰਾਵੇ ਤੇ ਵੀਐਫਐਕਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਇਸ ਦੌਰਾਨ ਇੱਕ ਯੂਜ਼ਰ ਨੇ ਕਿਹਾ ਹੈ ਕਿ ਕੁਝ ਵੱਡਾ ਪਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਹਾਲੀਵੁੱਡ ਨਾਲ ਮੁਕਾਬਲਾ ਕਰਨ ਦੀ ਤਿਆਰੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network