ਬ੍ਰੇਨ ਹੈਮਰੇਜ ਦੇ ਨਾਲ ਜੂਝ ਰਹੇ ਪ੍ਰਮੋਦ ਸ਼ਰਮਾ ਰਾਣਾ ਦੀ ਸਿਹਤ ‘ਚ ਹੋ ਰਿਹਾ ਸੁਧਾਰ, ਪਰਿਵਾਰ ਨੇ ਪੋਸਟ ਸਾਂਝੀ ਕਰ ਦਿੱਤੀ ਹੈਲਥ ਅਪਡੇਟ
ਫ਼ਿਲਮ ਡਾਇਰੈਕਟਰ ਅਤੇ ਅਦਾਕਾਰ ਪ੍ਰਮੋਦ ਸ਼ਰਮਾ ਰਾਣਾ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਇਸ ਬਾਰੇ ਪ੍ਰਮੋਦ ਸ਼ਰਮਾ ਰਾਣਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਜਿਸ ‘ਚ ਪਰਿਵਾਰ ਨੇ ਲਿਖਿਆ ਹੈ ਕਿ ‘ਪ੍ਰਮੋਦ ਹੁਣ ਠੀਕ ਹੋ ਰਿਹਾ ਹੈ ਅਤੇ ਹੁਣ ਉਸ ਦੇ ਕੰਮ ਕਾਜ ਉਨ੍ਹਾਂ ਦੀ ਟੀਮ ਵੇਖ ਰਹੀ ਹੈ ਅਤੇ ਉਨ੍ਹਾਂ ਦੀ ਟੀਮ ਉਨ੍ਹਾਂ ਦੇ ਅਗਲੇ ਪ੍ਰੋਜੈਕਟਸ ਬਾਰੇ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਦੀ ਰਹੇਗੀ’।
ਹੋਰ ਪੜ੍ਹੋ : ਹਰਭਜਨ ਸਿੰਘ ਬਾਬਾ ਬਲਬੀਰ ਸਿੰਘ ਸੀਂਚੇਵਾਲ ਦੇ ਨਾਲ ਸੇਵਾ ਕਰਦੇ ਆਏ ਨਜ਼ਰ, ਹੜ੍ਹ ਨਾਲ ਨਜਿੱਠਣ ਲਈ ਚੱਲ ਰਹੇ ਨੇ ਕਾਰਜ
ਕੁਝ ਸਮਾਂ ਪਹਿਲਾਂ ਹੋਇਆ ਸੀ ਬ੍ਰੇਨ ਹੈਮਰੇਜ
ਫ਼ਿਲਮ ਡਾਇਰੈਕਟਰ ਅਤੇ ਅਦਾਕਾਰ ਪ੍ਰਮੋਦ ਸ਼ਰਮਾ ਰਾਣਾ ਨੂੰ ਬ੍ਰੇਨ ਹੈਮਰੇਜ ਹੋਇਆ ਸੀ । ਉਸ ਵੇਲੇ ਪ੍ਰਮੋਦ ਸ਼ਰਮਾ ਵਿਦੇਸ਼ ‘ਚ ਸਨ । ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ‘ਚ ਚਿੰਤਾ ਪਾਈ ਜਾ ਰਹੀ ਸੀ । ਜਿਸ ਤੋਂ ਬਾਅਦ ਕਈ ਦਿਨਾਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਰਿਵਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ।
ਜਿਸ ‘ਚ ਅਦਾਕਾਰ ਦੇ ਪਰਿਵਾਰ ਨੇ ਉਨ੍ਹਾਂ ਦੀ ਹੈਲਥ ਅਪਡੇਟ ਦੇ ਨਾਲ ਨਾਲ ਉਨ੍ਹਾਂ ਦੇ ਅਧੂਰੇ ਪ੍ਰੋਜੈਕਟਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਸਮੇਂ ਸਮੇਂ ‘ਤੇ ਅਪਡੇਟ ਦਿੱਤੀ ਜਾਵੇਗੀ ।
ਪਰਿਵਾਰ ਨੇ ਫੈਨਸ ਅਤੇ ਸ਼ੁਭ ਚਿੰਤਕਾਂ ਦਾ ਕੀਤਾ ਧੰਨਵਾਦ
ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਚ ਫੈਨਸ ਅਤੇ ਸ਼ੁਭ ਚਿੰਤਕਾਂ ਦਾ ਵੀ ਧੰਨਵਾਦ ਕੀਤਾ ਹੈ । ਜਿਨ੍ਹਾਂ ਨੇ ਔਖੇ ਸਮੇਂ ‘ਚ ਪਰਿਵਾਰ ਦਾ ਸਾਥ ਦਿੱਤਾ ਅਤੇ ਅਦਾਕਾਰ ਦੀ ਜਲਦ ਸਿਹਤਮੰਦੀ ਲਈ ਦੁਆਵਾਂ ਕੀਤੀਆਂ ।
- PTC PUNJABI