Parmish Verma: ਪਰਮੀਸ਼ ਵਰਮਾ ਨੂੰ ਮਿਲ ਕੇ ਭਾਵੁਕ ਹੋਈ ਉਨ੍ਹਾਂ ਦੀ ਫੀਮੇਲ ਫੈਨ, ਗਾਇਕ ਨੇ ਸਿਰ ਝੁਕਾ ਕੇ ਕੀਤਾ ਫੈਨ ਦਾ ਸਤਿਕਾਰ,ਵੇਖੋ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰਾਂ ਦੇ ਵਿੱਚ ਗਾਇਕ ਪਰਮੀਸ਼ ਵਰਮਾ ਆਪਣੀ ਇੱਕ ਫੀਮੇਲ ਫੈਨ ਦੇ ਅੱਗੇ ਸਿਰ ਝੁਕਾ ਕੇ ਉਸ ਦਾ ਸਤਿਕਾਰ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਫੈਨਜ਼ ਦਾ ਦਿਲ ਜਿੱਤ ਰਹੀ ਹੈ।

Reported by: PTC Punjabi Desk | Edited by: Pushp Raj  |  April 10th 2023 02:17 PM |  Updated: April 10th 2023 03:30 PM

Parmish Verma: ਪਰਮੀਸ਼ ਵਰਮਾ ਨੂੰ ਮਿਲ ਕੇ ਭਾਵੁਕ ਹੋਈ ਉਨ੍ਹਾਂ ਦੀ ਫੀਮੇਲ ਫੈਨ, ਗਾਇਕ ਨੇ ਸਿਰ ਝੁਕਾ ਕੇ ਕੀਤਾ ਫੈਨ ਦਾ ਸਤਿਕਾਰ,ਵੇਖੋ ਤਸਵੀਰਾਂ

Parmish Verma video with Fan: ਮਸ਼ਹੂਰ ਪੰਜਾਬੀ ਗਾਇਕ ਪਰੀਮੀਸ਼ ਵਰਮਾ ਆਏ ਦਿਨ ਸ਼ੈਰੀ ਮਾਨ ਨਾਲ ਆਪਣੇ ਵਿਵਾਦਾਂ ਲਈ ਸੁਰਖੀਆਂ 'ਚ ਰਹਿੰਦੇ ਹਨ, ਪਰ ਇਸ ਵਾਰ ਗਾਇਕ ਖ਼ੁਦ ਵੱਲੋਂ ਸਾਂਝੀ ਕੀਤੀ ਗਈ  ਇੱਕ ਪੋਸਟ ਦੇ ਚੱਲਦੇ ਸੁਰਖੀਆਂ ਵਿੱਚ ਹਨ, ਕਿਉਂਕਿ ਗਾਇਕ ਬੇਹੱਦ ਅਨੋਖੇ ਅੰਦਾਜ਼ ਵਿੱਚ ਆਪਣੇ ਫੈਨ ਦਾ ਸਤਿਕਾਰ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਖ਼ੇਤਰ ਦੇ ਨਾਲ-ਨਾਲ ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਫੀਮੇਲ ਫੈਨ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬੇਹੱਦ ਕਿਊਟ ਤੇ ਫੈਨ ਮੋਮੈਂਟ ਨਾਲ ਭਰੀਆਂ ਹੋਈਆਂ ਹਨ। 

 ਗਾਇਕ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਗਾਇਕ ਨੂੰ ਉਨ੍ਹਾਂ ਦੀ ਇੱਕ ਫੀਮੇਲ ਫੈਨ ਨਾਲ ਮਿਲਦੇ ਹੋਏ ਵੇਖ ਸਕਦੇ ਹੋ। ਇਹ ਫੀਮੇਲ ਫੈਨ ਪਰਮੀਸ਼ ਨੂੰ ਦੇਖ ਕੇ ਕਾਫੀ ਭਾਵੁਕ ਹੋ ਜਾਂਦੀ ਹੈ। ਇਸ ਤੋਂ ਬਾਅਦ ਪਰਮੀਸ਼ ਨੇ ਉਸ ਨੂੰ ਨਾਂ ਮਹਿਜ਼ ਗਲ ਨਾਲ ਲਗਾਉਂਦੇ ਹਨ , ਸਗੋਂ ਉਸ ਦੇ ਅੱਗੇ ਗੋਡਿਆਂ ਭਾਰ ਬੈਠ ਕੇ ਸਿਰ ਵੀ ਝੁਕਾ ਲੈਂਦੇ ਹਨ।  ਪਰਮੀਸ਼ ਵੱਲੋਂ ਫੈਨ ਦਾ ਇੰਝ ਸਤਿਕਾਰ ਕਰਦੇ ਵੇਖ ਹਰ ਕੋਈ ਭਾਵੁਕ  ਤੇ ਖੁਸ਼ ਹੁੰਦਾ ਹੋਇਆ ਨਜ਼ਰ ਆਇਆ। 

ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਕਈ ਲੋਕ ਸੋਚ ਰਹੇ ਹੋਣਗੇ ਕਿ ਆਖਿਰ ਗਾਇਕ  ਪਰਮੀਸ਼ ਵਰਮਾ ਨੇ ਆਪਣੀ ਫੈਨ ਸਾਹਮਣੇ ਸਿਰ ਕਿਉਂ ਝੁਕਾਇਆ? ਇਸ ਦੀ ਵਜ੍ਹਾ ਗਾਇਕ ਨੇ ਖੁਦ ਆਪਣੀ ਪੋਸਟ 'ਚ ਦੱਸੀ ਹੈ।  ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਪਰਮੀਸ਼ ਵਰਮਾ ਨੇ ਆਪਣੀ ਇਸ ਫੀਮੇਲ ਫੈਨ ਲਈ ਖ਼ਾਸ ਕੈਪਸ਼ਨ ਵੀ ਲਿਖੀ। ਗਾਇਕ ਨੇ ਕੈਪਸ਼ਨ 'ਚ ਕਿਹਾ, 'ਫੈਨਜ਼ ਆਪਣੇ ਮਨਪਸੰਦ ਕਲਾਕਾਰਾਂ ਨੂੰ ਮਿਲਦੇ ਹਨ, ਪਰ ਮੈਂ ਆਪਣੇ ਰੱਬ ਨੂੰ ਮਿਲਦਾ ਹਾਂ। ਜੇਕਰ ਤੁਸੀਂ ਸਭ (ਫੈਨਜ਼) ਨਾਂ ਹੁੰਦੇ ਤਾਂ ਮੈਂ ਕਦੇ ਵੀ ਇੱਥੇ ਤੱਕ ਨਹੀਂ ਪਹੁੰਚਣਾ ਸੀ। ਜੋ ਕੁੱਝ ਮੈਂ 6 ਸਾਲਾਂ 'ਚ ਹਾਸਲ ਕੀਤਾ ਇਹ ਸਾਰੀਆਂ ਤੁਹਾਡੀ ਹੀ ਦੇਣ ਹਨ।। ਪਰਮੀਸ਼ ਦਾ ਫੈਨ ਨਾਲ ਇਹ ਡਾਊਨ ਟੂ ਅਰਥ ਸੁਭਾਅ ਲੋਕਾਂ ਦਾ ਦਿਲ ਜਿੱਤ ਰਿਹਾ ਹੈ।

ਹੋਰ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਨਵੇਂ ਜੰਮੇ ਬੇਟੇ ਅਤੇ ਪਤਨੀ ਕ੍ਰਿਤਿਕਾ ਮਲਿਕ ਦਾ ਘਰ 'ਚ ਕੀਤਾ ਸ਼ਾਨਦਾਰ ਸਵਾਗਤ

ਦੱਸ ਦਈਏ ਕਿ ਪਰਮੀਸ਼ ਵਰਮਾ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ  ਹੀ 'ਚ ਸ਼ਾਨਦਾਰ ਮਰਸਡੀਜ਼ ਦੀ ਜੀ ਵੈਗਨ ਕਾਰ ਖਰੀਦੀ ਸੀ। ਇਸ ਕਾਰ ਦੀ ਕੀਮਤ ਲਗਭਗ ਢਾਈ ਕਰੋੜ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਦਾ ਹਾਲ ਹੀ 'ਚ ਗਾਣਾ 'ਨੋ ਰੀਜ਼ਨ' ਰਿਲੀਜ਼ ਹੋਇਆ ਸੀ। ਜਿਸ ਨੂੰ ਲੋਕਾਂ ਦਾ ਖੂਬ ਪਿਆਰ ਮਿਲਿਆ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network