ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਦੇ ਨਵਜਨਮੇ ਬੇਟੇ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬੇਟੇ ਨੂੰ ਗੋਦ 'ਚ ਲੈ ਘਰ ਲਈ ਰਵਾਨਾ ਹੋਇਆ ਕਪਲ
Deepika Kakkar and Shoaib Ibrahim's newborn son: ਮਸ਼ਹੂਰ ਟੀਵੀ ਕਪਲ ਸ਼ੋਇਬ ਇਬ੍ਰਾਹਿਮ ਤੇ ਦੀਪਿਕਾ ਕੱਕੜ ਨੇ 21 ਜੂਨ 2023 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਦੀਪਿਕਾ ਕੱਕੜ ਨੇ ਬੇਟੇ ਨੂੰ ਜਨਮ ਦਿੱਤਾ ਤੇ ਇਹ ਅਦਾਕਾਰਾ ਦੀ ਐਮਰਜੈਂਸੀ ਸੀ-ਸੈਕਸ਼ਨ ਡਿਲੀਵਰੀ ਸੀ, ਜਿਸ ਕਾਰਨ ਉਸ ਦੇ ਪ੍ਰੀ-ਮੈਚਿਓਰ ਬੇਬੀ ਨੂੰ ਐਨਆਈਸੀਯੂ ਵਿੱਚ ਰੱਖਿਆ ਗਿਆ ਸੀ। ਖੈਰ, ਹੁਣ ਦੀਪਿਕਾ ਦਾ ਬੱਚਾ NICU ਤੋਂ ਬਾਹਰ ਹੈ ਅਤੇ ਉਸਨੂੰ ਆਪਣੇ ਬੇਟੇ ਨੂੰ ਘਰ ਲਿਜਾ ਸਕਦੇ ਹਨ।
ਬੇਟੇ ਨੂੰ ਘਰ ਲਿਜਾਉਂਦੇ ਹੋਏ ਬੇਹੱਦ ਖੁਸ਼ ਨਜ਼ਰ ਆਏ ਦੀਪਿਕਾ ਤੇ ਸ਼ੋਇਬ
ਦੱਸ ਦਈਏ ਕਿ ਪੈਪਰਾਜ਼ੀਸ ਦੇ ਇੰਸਟਾਗ੍ਰਾਮ ਅਕਾਊਂਟ ਵਾਇਰਲ ਭਿਆਨੀ ਉੱਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ। ਜਿਸ ਵਿੱਚ ਦੀਪਿਕਾ ਤੇ ਸ਼ੋਇਬ ਆਪਣੇ ਨਵ-ਜਨਮੇ ਬੇਟੇ ਨੂੰ 20 ਦਿਨਾਂ ਬਾਅਦ ਹਸਪਤਾਲ ਤੋਂ ਘਰ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਇਹ ਕਪਲ ਬੇਟੇ ਨਾਲ ਤਸਵੀਰਾਂ ਖਿਚਵਾਉਂਦਾ ਹੋਇਆ ਵੀ ਨਜ਼ਰ ਆਇਆ।
ਸ਼ੋਇਬ ਤੇ ਦੀਪਿਕਾ ਕੱਕੜ ਦਾ ਬੇਟਾ NICU ਤੋਂ ਆਇਆ ਬਾਹਰ
ਹਾਲ ਹੀ ਵਿੱਚ, ਸ਼ੋਇਬ ਇਬ੍ਰਾਹਿਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਐਨਆਈਸੀਯੂ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਸ ਨੂੰ ਕੁਝ ਦਿਨ ਹੋਰ ਨਿਗਰਾਨੀ ਹੇਠ ਰੱਖਿਆ ਜਾਵੇਗਾ। ਨਵੇਂ ਡੈਡੀ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਵੀ ਕੀਤਾ।
ਸ਼ੋਇਬ ਨੇ ਲਿਖਿਆ, "ਅਲਹਮਦੁਲਿਲਾਹ। ਅੱਜ ਸਾਡੇ ਬੇਟੇ ਨੂੰ ਐਨਆਈਸੀਯੂ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ। ਕੁਝ ਹੋਰ ਦਿਨਾਂ ਲਈ ਨਿਗਰਾਨੀ ਲਈ ਹਸਪਤਾਲ ਵਿੱਚ ਰੱਖਿਆ ਜਾਵੇਗਾ। ਇੰਸ਼ਾਅੱਲ੍ਹਾ ਅਸੀਂ ਜਲਦੀ ਹੀ ਘਰ ਜਾਵਾਂਗੇ। ਸਾਡਾ ਬੱਚਾ ਠੀਕ ਹੈ। ਤੁਹਾਡੇ ਸਾਰਿਆਂ ਲਈ ਦਿਲੋਂ ਪਿਆਰ।" ਬਹੁਤ ਸਾਰੀਆਂ ਅਸੀਸਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬੱਸ ਮੈਨੂੰ ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਲ ਕਰਦੇ ਰਹੋ।
ਹੋਰ ਪੜ੍ਹੋ: ਕੰਗਨਾ ਰਣੌਤ ਨੇ ਫੈਨਜ਼ ਨੂੰ ਪਹਾੜਾਂ 'ਚ ਨਾਂ ਜਾਣ ਦੀ ਦਿੱਤੀ ਸਲਾਹ, ਕਿਹਾ ਇਹ ਐਡਵੈਂਚਰ ਦਾ ਸਮਾਂ ਨਹੀਂ
ਫੈਨਜ਼ ਦਿਪੀਕਾ ਤੇ ਸ਼ੋਇਬ ਦੇ ਬੇਟੇ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਕਪਲ ਦੇ ਨਵਜਨਮੇ ਬੱਚੇ ਨੂੰ ਦੁਆਵਾਂ ਦੇ ਰਹੇ ਹਨ ਤੇ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
- PTC PUNJABI