ਨੀਰੂ ਬਾਜਵਾ ਕਿਚਨ ‘ਚ ਪਤੀ ਦੇ ਨਾਲ ਪੀਜ਼ਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
ਨੀਰੂ ਬਾਜਵਾ (Neeru Bajwa) ਦੀ ਹਾਲ ਹੀ ‘ਚ ‘ਚੱਲ ਜਿੰੰਦੀਏ’ ਫ਼ਿਲਮ ਰਿਲੀਜ਼ ਹੋੋਈ ਹੈ । ਜਿਸ ਤੋਂ ਬਾਅਦ ਅਦਾਕਾਰਾ ਕੁਝ ਫੁਰਸਤ ਦੇ ਪਲ ਆਪਣੇ ਪਤੀ ਦੇ ਨਾਲ ਬਿਤਾਉਂਦੀ ਹੋਈ ਨਜ਼ਰ ਆਈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਉਸ ਦੇ ਸਟਾਈਲ ‘ਚ ਪੀਜ਼ਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਦਾ ਹੋਇਆ ਵਿਆਹ, ਨਵੀਆਂ ਤਸਵੀਰਾਂ ਆਈਆਂ ਸਾਹਮਣੇ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੇ ਪਤੀ ਦੇ ਨਾਲ ਕਿਚਨ ‘ਚ ਹੱਥ ਅਜ਼ਮਾਉਂਦੀ ਹੋਈ ਦਿਖਾਈ ਦੇ ਰਹੀ ਹੈ । ਅਦਾਕਾਰਾ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।
ਨੀਰੂ ਬਾਜਵਾ ਦੀ ਫ਼ਿਲਮ ‘ਚੱਲ ਜਿੰਦੀਏ’ ਨੂੰ ਵੀ ਕੀਤਾ ਜਾ ਰਿਹਾ ਪਸੰਦ
ਨੀਰੂ ਬਾਜਵਾ ਕੁਲਵਿੰਦਰ ਬਿੱਲਾ ਅਤੇ ਜੱਸ ਬਾਜਵਾ ਦੀ ਫ਼ਿਲਮ ‘ਚੱਲ ਜਿੰਦੀਏ’ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਨੀਰੂ ਬਾਜਵਾ ‘ਕਲੀ ਜੋਟਾ’ ਫ਼ਿਲਮ ‘ਚ ਨਜ਼ਰ ਆਈ ਸੀ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।
ਫ਼ਿਲਮ ‘ਚ ਨੀਰੂ ਬਾਜਵਾ ਦੇ ਕਿਰਦਾਰ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਗਈ ਸੀ । ਇਸ ਤੋਂ ਇਲਾਵਾ ਇਸ ਫ਼ਿਲਮ ‘ਚ ਸਤਿੰਦਰ ਸਰਤਾਜ ਦੇ ਵੱਲੋਂ ਗਾਏ ਗੀਤਾਂ ਨੇ ਵੀ ਬਹੁਤ ਜ਼ਿਆਦਾ ਵਾਹ-ਵਾਹੀ ਖੱਟੀ ਸੀ ।
ਨੀਰੂ ਬਾਜਵਾ ਨੇ ਨਿਭਾਏ ਹਰ ਤਰ੍ਹਾਂ ਦੇ ਕਿਰਦਾਰ
ਨੀਰੂ ਬਾਜਵਾ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਨੇ ਆਪਣੇ ਹਰ ਕਿਰਦਾਰ ਨੂੰ ਬਹੁਤ ਹੀ ਬਾਖੂਬੀ ਤਰੀਕੇ ਦੇ ਨਾਲ ਨਿਭਾਇਆ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾ ਦਿੱਤੀ ਹੈ ।
- PTC PUNJABI