ਮੁਨੱਵਰ ਫਾਰੂਕੀ ਨੂੰ ਜਿੱਤ ਦਾ ਜਸ਼ਨ ਮਨਾਉਣਾ ਪਿਆ ਭਾਰੀ, ਫੈਨ ਦੇ ਖਿਲਾਫ ਦਰਜ ਹੋਈ FIR
Munawar Faruqui News: ਮਸ਼ਹੂਰ ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੂਕੀ ਹਾਲ ਹੀ ਵਿੱਚ ਬਿੱਗ ਬੌਸ 17 (Bigg Boss 17) ਦਾ ਸੀਜ਼ਨ ਜਿੱਤ ਕੇ ਵਿਨਰ ਬਣ ਚੁੱਕੇ ਹਨ। ਹਾਲ ਹੀ ਵਿੱਚ ਮੁਨੱਵਰ ਫਾਰੂਕੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਾਮੇਡੀਅਨ ਦੀ ਜਿੱਤ ਦੇ ਜਸ਼ਨ ਦੌਰਾਨ ਤਸਵੀਰਾਂ ਖਿੱਚਣ ਵਾਲੇ ਫੈਨ ਦੇ ਖਿਲਾਫ ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਬਿੱਗ ਬੌਸ 17 ਜਿੱਤਣ ਤੋਂ ਬਾਅਦ, ਮੁਨੱਵਰ ਫਾਰੂਕੀ (Munawar Faruqui) ਡੋਂਗਰੀ ਪਹੁੰਚੇ, ਜਿੱਥੇ ਉਨ੍ਹਾਂ ਦੇ ਫੈਨਜ਼ ਦੀ ਭੀੜ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਜਸ਼ਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੀਡੀਓ ਵਿੱਚ ਮੁਨੱਵਰ ਆਪਣੀ ਨਵੀਂ ਕਾਰ ਦੇ ਸਨਰੂਫ 'ਤੇ ਖੜ੍ਹਾ ਹੋ ਕੇ ਆਪਣੀ ਬਿੱਗ ਬੌਸ ਦੀ ਜਿੱਤੀ ਹੋਈ ਟਰਾਫੀ ਨੂੰ ਹੱਥ ਵਿੱਚ ਫੜ ਕੇ ਫੈਨਜ਼ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ-ਨਾਲ ਮੁਨੱਵਰ ਹੱਥ ਜੋੜ ਕੇ ਆਪਣੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।
PRESENTING DONGRI KA LADKATHE MUNAWAR FARUQUI ????????????#MunawarFaraqui #MunawarKiJanta #MKJW pic.twitter.com/QVr2CWAzpP
— Rizwi!! TEAM KHULLE BUTTON (@Rizwibackup) January 29, 2024
ਮੁਨੱਵਰ ਫਾਰੂਕੀ ਦੇ ਫੈਨ ਦੇ ਖਿਲਾਫ FIR ਦਰਜ
ਮੀਡੀਆ ਰਿਪੋਰਟ ਦੇ ਮੁਤਾਬਕ, ਮੁਨੱਵਰ ਫਾਰੂਕੀ ਦੇ ਇੱਕ ਫੈਨ, ਜਿਸ ਦੀ ਪਛਾਣ 26 ਸਾਲਾ ਅਰਬਾਜ਼ ਯੂਸਫ ਖਾਨ ਵਜੋਂ ਹੋਈ ਹੈ, ਉਸ ਦੇ ਖਿਲਾਫ ਮੁੰਬਈ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਉਕਤ ਨੌਜਵਾਨ ਨੂੰ ਪਹਿਲਾਂ ਨੇੜਲੇ ਥਾਣੇ ਦੇ ਕਾਂਸਟੇਬਲ ਨਿਤਿਨ ਸ਼ਿੰਦੇ ਨੇ ਪੀਐਸਆਈ ਤੌਸੀਫ਼ ਮੁੱਲਾ ਦੇ ਨਾਲ ਗਸ਼ਤ ਦੌਰਾਨ ਦੇਖਿਆ ਸੀ। ਪੁਲਿਸ ਕਾਂਸਟੇਬਲ ਨੇ ਡਰੋਨ ਆਪਰੇਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ, ਪਰ ਮੁੰਬਈ ਪੁਲਿਸ ਵੱਲੋਂ ਡੋਂਗਰੀ ਵਿੱਚ ਕਿਸੇ ਵੀ ਤਰ੍ਹਾਂ ਦੇ ਜਸ਼ਨ ਦੌਰਾਨ ਡਰੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਨੇ ਡਰੋਨ ਕੈਮਰਾ ਵੀ ਜ਼ਬਤ ਕਰ ਲਿਆ ਹੈ।
ਕਾਮੇਡੀਅਨ ਮੁਨੱਵਰ ਫਾਰੂਕੀ ਬਿੱਗ ਬੌਸ 17 ਦੇ ਜੇਤੂ ਬਣ ਗਏ ਹਨ। ਉਨ੍ਹਾਂ ਦੇ ਹਜ਼ਾਰਾਂ ਫੈਨਜ਼ ਨੇ ਮੁੰਬਈ ਦੇ ਡੋਂਗਰੀ ਇਲਾਕੇ ਵਿੱਚ ਇੱਕਠੇ ਹੋ ਕੇ ਜਸ਼ਨ ਮਨਾਇਆ। ਮੁਨੱਵਰ ਨੇ ਹੱਥ ਜੋੜ ਕੇ ਫੈਨਜ਼ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ।
ਹੋਰ ਪੜ੍ਹੋ: ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਪੁੱਜੇ ਬੱਬਲ ਰਾਏ, ਕੀਤੀ ਲੋੜਵੰਦਾਂ ਦੀ ਮਦਦ
ਬਿੱਗ ਬੌਸ 17 ਜਿੱਤਣ 'ਤੇ ਮੁਨੱਵਰ ਨੇ ਸਲਮਾਨ ਖਾਨ ਨਾਲ ਸਾਂਝੀ ਕੀਤੀ ਤਸਵੀਰ ਇਸ ਤੋਂ ਪਹਿਲਾਂ ਮੁਨੱਵਰ ਨੇ ਬਿੱਗ ਬੌਸ 17 ਦੇ ਹੋਸਟ ਸਲਮਾਨ ਖਾਨ (Salman Khan) ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਸਲਮਾਨ ਨਾਲ ਪੋਸਟ ਸ਼ੇਅਰ ਕਰਦੇ ਹੋਏ ਮੁਨੱਵਰ ਨੇ ਲਿਖਿਆ, ''ਬਹੁਤ-ਬਹੁਤ ਧੰਨਵਾਦ ਜਨਤਾ। ਤੁਹਾਡੇ ਪਿਆਰ ਅਤੇ ਸਮਰਥਨ ਦੀ ਬਦੌਲਤ ਟਰਾਫੀ ਆਖਰਕਾਰ ਡੋਂਗਰੀ ਪਹੁੰਚੀ ਹੈ।'' ਉਸ ਨੇ ਇਹ ਵੀ ਕਿਹਾ, “ਤੁਹਾਡੇ ਮਾਰਗਦਰਸ਼ਨ ਲਈ ਵੱਡੇ ਭਰਾ @beingsalmankhan ਸਰ ਦਾ ਵਿਸ਼ੇਸ਼ ਧੰਨਵਾਦ… ਅਸੀਂ ਇਹ ਕਰ ਲਿਆ ਹੈ।”
-