ਵਿੱਕੀ ਕੌਸ਼ਲ ਤੇ ਕੈਟਰੀਨਾ ਨੇ ਫ਼ਿਲਮ 'Mrs Chatterjee vs Norway' ਦਾ ਕੀਤਾ ਰਿਵਿਊ , ਸਟਾਰ ਜੋੜੀ ਨੇ ਰਾਣੀ ਮੁਖਰਜੀ ਦੀ ਕੀਤੀ ਤਾਰੀਫ

ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਹਾਲ ਹੀ ਵਿੱਚ ਰਾਣੀ ਮੁਖਰਜੀ ਦੀ ਨਵੀਂ ਫ਼ਿਲਮ 'ਸ਼੍ਰੀਮਤੀ ਚੈਟਰਜੀ vs ਨਾਰਵੇਅ' ਦਾ ਰਿਵਿਊ ਕੀਤਾ ਹੈ। ਇਸ ਸਟਾਰ ਜੋੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਫ਼ਿਲਮ ਦੇ ਵਿਸ਼ੇ ਤੇ ਅਦਾਕਾਰਾ ਰਾਣੀ ਮੁਖਰਜੀ ਦੀ ਜਮ ਕੇ ਤਾਰੀਫ ਕੀਤੀ ਹੈ।

Reported by: PTC Punjabi Desk | Edited by: Pushp Raj  |  March 16th 2023 03:24 PM |  Updated: March 16th 2023 03:24 PM

ਵਿੱਕੀ ਕੌਸ਼ਲ ਤੇ ਕੈਟਰੀਨਾ ਨੇ ਫ਼ਿਲਮ 'Mrs Chatterjee vs Norway' ਦਾ ਕੀਤਾ ਰਿਵਿਊ , ਸਟਾਰ ਜੋੜੀ ਨੇ ਰਾਣੀ ਮੁਖਰਜੀ ਦੀ ਕੀਤੀ ਤਾਰੀਫ

Vicky, Katrina praised Rani Mukherji: ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ। ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਬਹੁਤ ਸਾਰੇ ਪ੍ਰਸ਼ੰਸਕ ਇਸ ਜੋੜੀ ਤੋਂ ਪ੍ਰੇਰਿਤ ਹੁੰਦੇ ਹਨ। ਹਾਲ ਹੀ 'ਚ ਵਿੱਕੀ ਅਤੇ ਕੈਟਰੀਨਾ ਨੇ ਰਾਣੀ ਮੁਖਰਜੀ ਦੀ ਫ਼ਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਤੇ ਆਪਣੀ ਪ੍ਰਤੀਕਿਰਿਆ ਫੈਨਜ਼ ਨਾਲ ਸਾਂਝੀ ਕੀਤੀ ਹੈ।

ਵਿੱਕੀ ਕੌਸ਼ਲ ਨੂੰ ਪਸੰਦ ਆਈ ਇਹ ਫ਼ਿਲਮ

ਵਿੱਕੀ ਅਤੇ ਕੈਟਰੀਨਾ ਨੇ ਹਾਲ ਹੀ ਵਿੱਚ ਰਾਣੀ ਮੁਖਰਜੀ ਦੀ ਫ਼ਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਦੀ ਪ੍ਰਸ਼ੰਸਾ ਕਰਨ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੀ ਇੰਸਟਾ ਸਟੋਰੀ 'ਤੇ ਫ਼ਿਲਮ ਦੀ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਤੁਹਾਡਾ ਦਿਲ ਉਨ੍ਹਾਂ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਰੱਖਦਾ ਹੈ ਜੋ ਸੱਚਮੁੱਚ ਇਸ ਮੁਸੀਬਤ ਵਿੱਚੋਂ ਲੰਘੇ ਹਨ। ਇਨ੍ਹਾਂ ਗੱਲਾਂ ਨੂੰ ਇਸ ਫ਼ਿਲਮ ਵਿੱਚ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਅਤੇ ਦਿਖਾਇਆ ਗਿਆ ਹੈ।

ਵਿੱਕੀ ਨੇ ਇਹ ਵੀ ਕਿਹਾ, 'ਰਾਨੀ ਮੁਖਰਜੀ ਨੇ ਇਸ ਕਿਰਦਾਰ ਨੂੰ  ਆਪਣੀ ਆਤਮਾ ਨਾਲ ਨਿਭਾਇਆ ਹੈ। ਇਸ ਦੇ ਲਈ ਉਨ੍ਹਾਂ ਨੇ ਅਦਾਕਾਰਾ ਰਾਣੀ ਮੁਖਰਜੀ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਹ ਫ਼ਿਲਮ ਅਸਲ ਵਿੱਚ ਸ਼ਾਨਦਾਰ ਹੋਣ ਜਾ ਰਹੀ ਹੈ।  ਦਰਸ਼ਕ ਇਸ ਨੂੰ ਬਹੁਤ ਪਸੰਦ ਕਰਨਗੇ।

ਕੈਟਰੀਨਾ ਨੇ ਰਾਣੀ ਮੁਖਰਜੀ ਦੀ ਐਕਟਿੰਗ ਦੀ ਤਾਰੀਫ  

ਕੈਟਰੀਨਾ ਕੈਫ ਨੇ ਰਾਣੀ ਦੀ ਫ਼ਿਲਮ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, 'ਫ਼ਿਲਮ ਦੀ ਕਹਾਣੀ ਕਿੰਨੀ ਦਿਲਚਸਪ ਹੈ, ਜਿਸ ਦੀ ਲੋਕ ਕਲਪਨਾ ਵੀ ਨਹੀਂ ਕਰ ਸਕਦੇ ਹਨ। ਫ਼ਿਲਮ ਸਾਡੀਆਂ ਭਾਵਨਾਵਾਂ ਦੀ ਰੋਲਰ ਕੋਸਟਰ ਰਾਈਡ ਹੈ ਜੋ ਸਿਰਫ ਤੁਹਾਨੂੰ ਲੁਭਾਉਂਦੀ ਹੈ। ਰਾਣੀ ਤੁਹਾਡੀ ਪ੍ਰਤਿਭਾ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਫ਼ਿਲਮ ਦੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ।'

ਕਦੋਂ ਰਿਲੀਜ਼ ਹੋਵੇਗੀ ਫ਼ਿਲਮ

 ਦੱਸ ਦੇਈਏ ਕਿ ਰਾਣੀ ਮੁਖਰਜੀ ਸਟਾਰਰ ਇਹ ਫ਼ਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' 17 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਵਿਦੇਸ਼ ਵਿੱਚ ਰਹਿਣ ਵਾਲੇ ਇੱਕ ਜੋੜੇ ਨਾਲ ਵਾਪਰੀ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ। 

ਹੋਰ ਪੜ੍ਹੋ: Diljit Dosanjh: ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਦਸਤਾਰ 'ਚ ਨਜ਼ਰ ਆਏ ਦਿਲਜੀਤ ਦੋਸਾਂਝ, ਫੈਨਜ਼ ਕਰ ਰਹੇ ਤਾਰੀਫ

ਸੱਚੀ ਘਟਨਾ 'ਤੇ ਆਧਾਰਿਤ ਹੈ ਫ਼ਿਲਮ

ਇਸ ਫ਼ਿਲਮ ਵਿੱਚ ਅਦਾਕਾਰਾ ਰਾਣੀ ਮੁਖਰਜੀ ਇੱਕ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ ਜੋ ਆਪਣੇ ਦੋ ਬੱਚਿਆਂ ਨੂੰ ਹਾਸਿਲ ਕਰਨ ਨਾਰਵੇ ਦੇਸ਼ ਦੀ ਸਰਕਾਰ ਅਤੇ ਕਾਨੂੰਨ ਵਿਵਸਥਾ ਨਾਲ ਲੜਦੀ ਹੈ। ਫ਼ਿਲਮ 'ਚ ਰਾਣੀ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਨਾਰਵੇ 'ਚ ਰਹਿੰਦੀ ਹੈ। ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਜਾਂ ਨਹੀਂ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network