Kareena Kapoor B'Day: ਜਦੋਂ ਮਾਂ ਕਰੀਨਾ ਕਪੂਰ ਲਈ ਹੇਅਰ ਡ੍ਰੈਸਰ ਬਣਿਆ ਨਿੱਕਾ ਜੇਹ, ਵੀਡੀਓ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਸੈਲਬਸ ਤੇ ਫੈਨਜ਼ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਰੀਨਾ ਕਪੂਰ ਦੀ ਉਸ ਦੇ ਨਿੱਕੇ ਬੇਟੇ ਜੇਹ ਨਾਲ ਇੱਕ ਬੇਹੱਦ ਖੂਬਸੂਰਤ ਤੇ ਕਿਊਟ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  September 21st 2023 12:57 PM |  Updated: September 21st 2023 12:57 PM

Kareena Kapoor B'Day: ਜਦੋਂ ਮਾਂ ਕਰੀਨਾ ਕਪੂਰ ਲਈ ਹੇਅਰ ਡ੍ਰੈਸਰ ਬਣਿਆ ਨਿੱਕਾ ਜੇਹ, ਵੀਡੀਓ ਹੋਈ ਵਾਇਰਲ

Happy Birthday Kareena Kapoor : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਸੈਲਬਸ ਤੇ ਫੈਨਜ਼ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਰੀਨਾ ਕਪੂਰ ਦੀ ਉਸ ਦੇ ਨਿੱਕੇ ਬੇਟੇ ਜੇਹ ਨਾਲ ਇੱਕ ਬੇਹੱਦ ਖੂਬਸੂਰਤ ਤੇ ਕਿਊਟ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਬਾਲੀਵੁੱਡ ਸਟਾਰ ਕਰੀਨਾ ਕਪੂਰ ਰਹੱਸਮਈ ਥ੍ਰਿਲਰ ਫਿਲਮ 'ਜਾਨੇ ਜਾਨ' ਨਾਲ OTT ਦੀ ਦੁਨੀਆ 'ਚ ਐਂਟਰੀ ਕਰ ਰਹੀ ਹੈ। ਇਹ ਫਿਲਮ 21 ਸਤੰਬਰ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਵੇਗੀ। ਬੇਬੋ ਵੀ 21 ਸਤੰਬਰ ਨੂੰ ਯਾਨੀ ਕਿ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਅਦਾਕਾਰਾ ਨੇ 'ਜਾਨੇ ਜਾਨ' ਦਾ ਇੱਕ BTS ਵੀਡੀਓ ਸ਼ੇਅਰ ਕੀਤਾ ਹੈ।

ਕਰੀਨਾ ਕਪੂਰ ਨੇ 'ਜਾਨੇ ਜਾਨ' ਦਾ BTS ਵੀਡੀਓ ਸਾਂਝਾ ਕੀਤਾ

ਬੇਬੋ ਦੀ ਓਟੀਟੀ ਡੈਬਿਊ ਫਿਲਮ 'ਜਾਨੇ ਜਾਨ' ਦੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਬੱਸ ਕੁਝ ਹੋਰ ਘੰਟੇ, ਫਿਰ ਫਿਲਮ ਨੂੰ ਨੈਟਫਲਿਕਸ 'ਤੇ ਸਟ੍ਰੀਮ ਕੀਤਾ ਜਾ ਸਕਦਾ ਹੈ। ਇਸ ਤੋਂ ਇੱਕ ਸ਼ਾਮ ਪਹਿਲਾਂ, ਅਦਾਕਾਰਾ ਨੇ ਫਿਲਮ ਦੀ ਸ਼ੂਟਿੰਗ ਨਾਲ ਜੁੜੇ ਕੁਝ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਬੇਟੇ ਤੈਮੂਰ ਅਤੇ ਜੇਹ ਅਲੀ ਖਾਨ ਵੀ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ, ਜੇਹ ਨੂੰ ਹੇਅਰ ਡ੍ਰੈਸਰ ਬਣ ਕੇ ਮਾਂ ਨਾਲ ਮਸਤੀ ਕਰਦੇ ਹੋਏ  ਦੇਖਿਆ ਜਾ ਸਕਦਾ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। 

ਵੀਡੀਓ ਸ਼ੇਅਰ ਕਰਦੇ ਹੋਏ ਓਮਕਾਰਾ ਸਟਾਰ ਨੇ ਕੈਪਸ਼ਨ 'ਚ ਲਿਖਿਆ ਕਿ ਉਹ ਹਮੇਸ਼ਾ ਤੋਂ ਮੂਡੀ ਥ੍ਰਿਲਰ ਦਾ ਹਿੱਸਾ ਬਣਨਾ ਚਾਹੁੰਦੀ ਹੈ ਜਿਸ ਨੂੰ ਦੇਖਣਾ ਉਸ ਨੂੰ ਬਹੁਤ ਪਸੰਦ ਹੈ। ਉਸ ਨੇ 'ਜਾਨੇ ਜਾਨ' ਦੇ ਸ਼ਾਨਦਾਰ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ- 'ਮੈਨੂੰ ਮਾਇਆ ਦਾ ਕਿਰਦਾਰ ਨਿਭਾਉਣ 'ਚ ਮਜ਼ਾ ਆਇਆ ਪਰ ਜੇਕਰ ਇਹ ਲੋਕ ਇਕੱਠੇ ਨਾ ਹੁੰਦੇ ਤਾਂ ਇੰਨਾ ਮਜ਼ਾ ਨਹੀਂ ਸੀ ਆਉਂਦਾ।

ਅਦਾਕਾਰਾ ਨੇ ਹਾਲ ਹੀ 'ਚ ਹੈਲੋ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਆਪਣੀ ਭੂਮਿਕਾ ਬਾਰੇ ਗੱਲ ਕੀਤੀ। ਉਸ ਨੇ ਕਿਹਾ- “ਇੰਨੇ ਸਾਲਾਂ ਦੇ ਕੰਮ ਤੋਂ ਬਾਅਦ, ਕੁਝ ਬਹੁਤ ਖਾਸ ਹੋਣਾ ਹੈ ਜੋ ਮੈਨੂੰ ਮੇਰੇ ਬੱਚਿਆਂ ਤੋਂ ਦੂਰ ਲੈ ਗਿਆ ਹੈ। ਫਿਲਹਾਲ ਮੇਰੇ ਬੱਚੇ ਮੇਰੀ ਤਰਜੀਹ ਹਨ। ਇਸ ਤੋਂ ਇਲਾਵਾ ਮੈਂ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਵੀ ਕਰਨਾ ਚਾਹੁੰਦੀ ਹਾਂ। ਹੁਣ ਬਾਲੀਵੁੱਡ ਦੀਆਂ ਬਲਾਕਬਸਟਰ ਫਿਲਮਾਂ ਕਰਨ ਦੀ ਗੱਲ ਨਹੀਂ ਰਹੀ।''

ਹੋਰ ਪੜ੍ਹੋ: Dev Anand: ਨਹੀਂ ਵਿਕੇਗਾ ਦੇਵ ਆਨੰਦ ਦਾ ਬੰਗਲਾ ਤੇ ਨਾਂ ਹੀ ਬਣੇਗਾ 22 ਮੰਜ਼ਿਲਾ ਟਾਵਰ, ਮਰਹੂਮ ਅਦਾਕਾਰ ਦੇ ਭਤੀਜੇ ਨੇ ਕੀਤਾ ਖੁਲਾਸਾ 

'ਜਾਨੇ ਜਾਨ' ਇਕ ਜਾਪਾਨੀ ਨਾਵਲ 'ਦਿ ਡਿਵੋਸ਼ਨ ਆਫ ਸਸਪੈਕਟ ਐਕਸ' 'ਤੇ ਆਧਾਰਿਤ ਹੈ ਜਿਸ ਦਾ ਨਿਰਦੇਸ਼ਨ ਸੁਜੋਏ ਘੋਸ਼ ਨੇ ਕੀਤਾ ਹੈ। ਇਹ ਇੱਕ ਕਤਲ ਰਹੱਸ ਹੈ ਜਿਸ ਵਿੱਚ ਜੈਦੀਪ ਅਹਲਾਵਤ ਕਰੀਨਾ ਦੇ ਗੁਆਂਢੀ ਦੀ ਭੂਮਿਕਾ ਨਿਭਾਅ ਰਹੇ ਹਨ ਜਦਕਿ ਵਿਜੇ ਵਰਮਾ ਇੱਕ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਉਹ ਇੱਕ ਕਤਲ ਕੇਸ ਦੀ ਜਾਂਚ ਕਰਦਾ ਹੈ ਜਿਸ ਵਿੱਚ ਕਰੀਨਾ ਵੀ ਇੱਕ ਸ਼ੱਕੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network