Holi 2024: ਜਾਣੋ ਬਰਸਾਨਾ 'ਚ ਖੇਡੀ ਜਾਣ ਵਾਲੀ ਲੱਠਮਾਰ ਹੋਲੀ ਬਾਰੇ ਦਿਲਚਸਪ ਗੱਲਾਂ

Reported by: PTC Punjabi Desk | Edited by: Pushp Raj  |  March 22nd 2024 04:24 PM |  Updated: March 22nd 2024 04:24 PM

Holi 2024: ਜਾਣੋ ਬਰਸਾਨਾ 'ਚ ਖੇਡੀ ਜਾਣ ਵਾਲੀ ਲੱਠਮਾਰ ਹੋਲੀ ਬਾਰੇ ਦਿਲਚਸਪ ਗੱਲਾਂ

Lathmar Holi 2024:  ਰੰਗਾਂ ਦਾ ਤਿਉਹਾਰ ਹੋਲੀ  (Holi 2024) ਹਰ ਕਿਸੇ ਨੂੰ ਮਨਾਉਣਾ ਪਸੰਦ ਹੈ। ਹੋਲੀ ਦੀ ਰੌਣਕ ਅਤੇ ਮਸਤੀ ਇਸ ਤਿਉਹਾਰ ਨੂੰ ਹੋਰ ਵਧਾ ਦਿੰਦੀ ਹੈ। ਹਰ ਸਾਲ ਫੱਗਣ ਦੇ ਮਹੀਨੇ ਮਥੁਰਾ ਦੇ ਨੰਦਗਾਓਂ ਵਿੱਚ ਇੱਕ ਅਨੋਖੀ ਹੋਲੀ ਖੇਡੀ ਜਾਂਦੀ ਹੈ ਜਿਸ ਨੂੰ ਕਿ ਲੱਠਮਾਰ ਹੋਲੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨਗਰੀ ਦੀ ਇਸ ਦਿਲਚਸਪ ਹੋਲੀ ਬਾਰੇ ਖਾਸ ਗੱਲਾਂ। 

ਲੱਠਮਾਰ ਹੋਲੀ ਦਾ ਇਤਿਹਾਸ ਤੇ ਇਸ ਦੀ ਸ਼ੁਰੂਾਅਤ

ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਲੱਠਮਾਰ ਹੋਲੀ ਦੀ ਪਰੰਪਰਾ 17ਵੀਂ ਸਦੀ ਤੋਂ ਚੱਲੀ ਆ ਰਹੀ ਹੈ। ਲੱਠਮਾਰ ਹੋਲੀ ਦੀ ਇਸ ਪਰੰਪਰਾ ਵਿੱਚ, ਮਧੁਰਾ ਦੇ ਨੰਦਗਾਓਂ ਯਾਨੀ ਕਿ ਗੋਕੂਲ ਦੀਆਂ ਔਰਤਾਂ ਬ੍ਰਜ ਦੇ ਪੁਰਸ਼ਾਂ ‘ਤੇ ਲਾਠੀਆਂ ਨਾਲ ਹਮਲਾ ਕਰਦੀਆਂ ਹਨ ਅਤੇ ਆਦਮੀ ਆਪਣੇ ਆਪ ਨੂੰ ਲਾਠੀਆਂ ਦੇ ਹਮਲਿਆ ਤੋਂ ਬਚਾਉਣ ਲਈ ਢਾਲ ਦੀ ਵਰਤੋਂ ਕਰਦੇ ਹਨ। ਇਹ ਪਰੰਪਰਾ ਇੰਨੀ ਮਸ਼ਹੂਰ ਹੈ ਕਿ ਇਸ ਲੱਠਮਾਰ ਹੋਲੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।

Lathmar Holi 2

ਕਦੋਂ ਮਨਾਈ ਜਾਂਦੀ ਹੈ ਲੱਠਮਾਰ ਹੋਲੀ 

ਲੱਠਮਾਰ ਹੋਲੀ ਦਾ ਇਹ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਪਹਿਲਾਂ ਲੱਠਮਾਰ ਹੋਲੀ ਬਰਸਾਨਾ ਵਿੱਚ ਹੀ ਖੇਡੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਨੰਦਗਾਓਂ ਵਿੱਚ ਖੇਡੀ ਜਾਂਦੀ ਹੈ। ਇਸ ਪਰੰਪਰਾ ਨੂੰ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੱਠਮਾਰ ਹੋਲੀ ਦੇ ਦੌਰਾਨ, ਨੰਦਗਾਓਂ ਅਤੇ ਬ੍ਰਜ ਦੇ ਲੋਕ ਰੰਗਾਂ, ਗੀਤਾਂ ਅਤੇ ਡਾਂਸ ਨਾਲ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਮੌਕੇ ਔਰਤਾਂ ਨੇ ਰਵਾਇਤੀ ਪਹਿਰਾਵਾ ਪਹਿਨਦੀਆਂ ਹਨ।

 

ਕਿਉਂ ਖਾਸ ਹੁੰਦੀ ਹੈ ਲੱਠਮਾਰ ਹੋਲੀ 

ਧਾਰਮਿਕ ਕਹਾਣੀਆਂ ਦੇ ਮੁਤਾਬਕ , ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮਾਤਾ-ਪਿਤਾ ਨੰਦ-ਬਾਬਾ ਅਤੇ ਮਾਤਾ ਯਸ਼ੋਦਾ ਪਹਿਲਾਂ ਗੋਕੁਲ ਵਿੱਚ ਰਹਿੰਦੇ ਸਨ। ਕੁਝ ਸਮੇਂ ਬਾਅਦ ਇਹ ਨੰਦ ਬਾਬਾ ਅਤੇ ਮਾਤਾ ਯਸ਼ੋਦਾ ਆਪਣੇ ਪਰਿਵਾਰ, ਗਊਆਂ ਅਤੇ ਗੋਪੀਆਂ ਸਮੇਤ ਗੋਕੁਲ ਛੱਡ ਕੇ ਨੰਦਗਾਓਂ ਆ ਵਸੇ। ਨੰਦਗਾਓਂ ਨੰਦੀਸ਼ਵਰ ਪਹਾੜੀ ਦੀ ਚੋਟੀ ‘ਤੇ ਸਥਿਤ ਹੈ ਅਤੇ ਇਸ ਪਹਾੜੀ ਦੀ ਚੋਟੀ ‘ਤੇ ਨੰਦ ਬਾਬਾ ਨੇ ਆਪਣਾ ਮਹਿਲ ਬਣਵਾਇਆ ਸੀ ਅਤੇ ਪਹਾੜੀ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਸਾਰੇ ਚਰਵਾਹੇ, ਅਤੇ ਗੋਪੀਆਂ ਨੇ ਆਪਣੇ ਘਰ ਬਣਾਏ ਸਨ। ਇਸ ਪਿੰਡ ਦਾ ਨਾਂ ਨੰਦਗਾਓਂ ਰੱਖਿਆ ਗਿਆ ਕਿਉਂਕਿ ਇਸ ਨੂੰ ਨੰਦ ਬਾਬਾ ਨੇ ਵਸਾਇਆ ਸੀ।

Lathmar Holi 3

ਹੋਰ ਪੜ੍ਹੋ : Holi 2024: ਜੇਕਰ ਤੁਸੀਂ ਵੀ ਘਰ 'ਤੇ ਮਨਾਉਣਾ ਚਾਹੁੰਦੇ ਹੋ ਹੋਲੀ ਤਾਂ ਅਪਣਾਓ ਇਹ ਟਿਪਸ

ਲੱਠਮਾਰ ਹੋਲੀ  ਦੀ ਕਹਾਣੀ

ਬਰਸਾਨਾ ਦੀ ਲਠਮਾਰ ਹੋਲੀ ਰਾਧਾ ਅਤੇ ਕ੍ਰਿਸ਼ਨ ਦੀ ਕਥਾ 'ਤੇ ਕੇਂਦਰਿਤ ਹੈ। ਕ੍ਰਿਸ਼ਨਾ ਦੇ ਪਿੰਡ ਨੰਦਗਾਓਂ ਦੇ ਆਦਮੀ ਬਰਸਾਨਾ ਆਉਂਦੇ ਹਨ ਜਿੱਥੇ ਰਾਧਾ ਅਤੇ ਉਸ ਦੀਆਂ ਸਹੇਲੀਆਂ ਰਹਿੰਦੀਆਂ ਹਨ। ਔਰਤਾਂ ਰਵਾਇਤੀ ਤੌਰ 'ਤੇ ਗੋਪੀ ਵਾਂਗ ਪਹਿਰਾਵਾ ਪਾਉਂਦੀਆਂ ਹਨ ਅਤੇ ਮਰਦ ਗੋਪ ਵਾਂਗ ਪਹਿਰਾਵਾ ਪਾਉਂਦੇ ਹਨ। ਮਰਦਾਂ ਨੂੰ ਭਜਾਉਣ ਲਈ ਔਰਤਾਂ ਉਨ੍ਹਾਂ ਨੂੰ ਡੰਡਿਆਂ ਨਾਲ ਮਾਰਦੀਆਂ ਹਨ ਅਤੇ ਰੰਗਾਂ ਨਾਲ ਵੀ ਖੇਡਦੀਆਂ ਹਨ। ਲਠਮਾਰ ਹੋਲੀ ਦਾ ਜਸ਼ਨ ਲਗਭਗ ਇੱਕ ਹਫ਼ਤੇ ਤੱਕ ਚੱਲਦਾ ਹੈ। ਇਸ ਸਮੇਂ ਦੌਰਾਨ, ਲੋਕ ਨੱਚਦੇ, ਗਾਉਂਦੇ ਹਨ ਅਤੇ ਆਪਣੇ ਆਪ ਨੂੰ ਰੰਗਾਂ ਵਿੱਚ ਰੰਗਦੇ ਹਨ, ਜਦੋਂ ਕਿ ਕਦੇ-ਕਦਾਈਂ ਠੰਡਾਈ ਦਾ ਸੇਵਨ ਵੀ ਕਰਦੇ ਹਨ, ਜੋ ਕਿ ਹੋਲੀ ਦੇ ਜਸ਼ਨਾਂ ਤੋਂ ਅਟੁੱਟ ਇੱਕ ਰਵਾਇਤੀ ਦੁੱਧ ਪੀਣ ਵਾਲਾ ਹੁੰਦਾ ਹੈ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network