ਵਿਆਹ ਤੋਂ ਬਾਅਦ ਪਹਾੜੀ ਵਾਦੀਆਂ ‘ਚ ਹਨੀਮੂਨ ਮਨਾਉਣ ਗਏ ਕਰਣ ਦਿਓਲ ਅਤੇ ਦ੍ਰਿਸ਼ਾ, ਕਿਹਾ ‘ਪਿਆਰ ਅਤੇ ਦੋਸਤੀ ਦੇ ਸਫ਼ਰ ਦੀ ਸ਼ੁਰੂਆਤ’
ਵਿਆਹ ਤੋਂ ਬਾਅਦ ਕਰਣ ਦਿਓਲ (Karan Deol) ਅਤੇ ਦ੍ਰਿਸ਼ਾ ਹਨੀਮੂਨ (Honeymoon) ‘ਤੇ ਗਏ ਹਨ । ਜਿਸ ਦੀਆਂ ਖੂਬਸੂਰਤ ਤਸਵੀਰਾਂ ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਇੱਕ ਤਸਵੀਰ ‘ਚ ਫੁੱਲਾਂ ਨੂੰ ਨਿਹਾਰਦਾ ਹੋਇਆ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਜਦੋਂਕਿ ਇੱਕ ਹੋਰ ਤਸਵੀਰ ‘ਚ ਉਸ ਨੇ ਪਹਾੜੀ ਵਾਦੀਆਂ ਦੀ ਹਰਿਆਲੀ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ । ਇਸ ਤੋਂ ਇਲਾਵਾ ਭੱਠੀ ‘ਚ ਬਣਦਾ ਹੋਇਆ ਪੀਜ਼ਾ ਵੀ ਦਿਖਾਇਆ ਹੈ । ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰਣ ਦਿਓਲ ਨੇ ਲਿਖਿਆ ਕਿ ‘ਇੱਕਠਿਆਂ ਪਿਆਰ, ਦੋਸਤੀ, ਬੰਧਨ ਅਤੇ ਵਿਕਾਸ ਦੀ ਖੂਬਸੂਰਤ ਯਾਤਰਾ ਦੀ ਸ਼ੁਰੂਆਤ’।
ਸੰਨੀ ਦਿਓਲ, ਚਾਚੇ ਬੌਬੀ ਦਿਓਲ ਸਣੇ ਕਈ ਸੈਲੀਬ੍ਰੇਟੀਜ਼ ਨੇ ਲੁਟਾਇਆ ਪਿਆਰ
ਇਨ੍ਹਾਂ ਤਸਵੀਰਾਂ ‘ਤੇ ਕਰਣ ਦਿਓਲ ਦੇ ਪਿਤਾ ਸੰਨੀ ਦਿਓਲ, ਚਾਚੇ ਬੌਬੀ ਦਿਓਲ ਨੇ ਵੀ ਰਿਐਕਸ਼ਨ ਦਿੰਦੇ ਹੋਏ ਆਪਣਾ ਪਿਆਰ ਜ਼ਾਹਿਰ ਕੀਤਾ ਹੈ । ਇਸ ਤੋਂ ਇਲਾਵਾ ਹੋਰ ਕਈ ਸੈਲੀਬ੍ਰੇਟੀਜ਼ ਨੇ ਵੀ ਕਰਣ ਦਿਓਲ ਦੀ ਇਸ ਪੋਸਟ ‘ਤੇ ਰਿਐਕਸ਼ਨ ਦਿੱਤੇ ਹਨ ਅਤੇ ਇਸ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।
ਇਸ ਤੋਂ ਪਹਿਲਾਂ ਵੀ ਕਰਣ ਦਿਓਲ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਉਨ੍ਹਾਂ ਦੇ ਦਾਦਾ ਧਰਮਿੰਦਰ ਦਾਦੀ ਪ੍ਰਕਾਸ਼ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਨਜ਼ਰ ਆਏ ਸਨ ।
- PTC PUNJABI