Jogira Sara Ra Ra's new song 'Babua' out Now: ਬਾਲੀਵੁੱਡ 'ਚ ਆਪਣੇ ਕਿਰਦਾਰਾਂ ਨਾਲ ਵੱਖਰੀ ਪਛਾਣ ਬਨਾਉਣ ਵਾਲੇ ਨਵਾਜ਼ੂਦੀਨ ਸਿੱਦੀਕੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਲੋਕ ਉਨ੍ਹਾਂ ਦੇ ਹਰ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ। ਦਰਸ਼ਕ ਅਦਾਕਾਰ ਦੀ ਆਉਣ ਵਾਲੀ ਫ਼ਿਲਮ 'ਜੋਗੀਰਾ ਸਾਰਾ ਰਾ ਰਾ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਨਵਾਜ਼ੂਦੀਨ ਰੋਮਾਂਟਿਕ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਮੇਕਰਸ ਇਸ ਰੋਮਾਂਟਿਕ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ। ਹੁਣ ਹਾਲ ਹੀ 'ਚ ਫਿਲਮ ਦਾ ਨਵਾਂ ਗੀਤ 'ਬਬੂਆ' ਵੀ ਰਿਲੀਜ਼ ਹੋਇਆ ਹੈ। ਪੂਰੇ ਗੀਤ 'ਚ ਨਵਾਜ਼ੂਦੀਨ ਨਾਲ ਨੇਹਾ ਸ਼ਰਮਾ ਦੀ ਮਜ਼ੇਦਾਰ ਕੈਮਿਸਟਰੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। <iframe width=560 height=315 src=https://www.youtube.com/embed/ImDltW-BYLU title=Babua - Jogira Sara Ra Ra | Nawazuddin Siddiqui, Neha Sharma | Suvarna T, Aanandi J, Hitesh Modak frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦੀ ਸ਼ੁਰੂਆਤ ਬਹੁਤ ਹੀ ਮਜ਼ੇਦਾਰ ਮਜ਼ਾਕ ਨਾਲ ਹੁੰਦੀ ਹੈ। ਜਿਸ 'ਚ ਨੇਹਾ ਸ਼ਰਮਾ ਘਰ ਦੀਆਂ ਸਾਰੀਆਂ ਔਰਤਾਂ ਨਾਲ ਨਵਾਜ਼ੂਦੀਨ ਨੂੰ ਮਜ਼ਾਕੀਆ ਅੰਦਾਜ਼ 'ਚ ਛੇੜਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਸੁਵਰਨਾ ਤਿਵਾਰੀ ਅਤੇ ਆਨੰਦੀ ਜੋਸ਼ੀ ਨੇ ਗਾਇਆ ਹੈ। ਇਸ ਫ਼ਿਲਮ ਨੂੰ ਲੈ ਕੇ ਖ਼ੁਦ ਨਵਾਜ਼ੁਦੀਨ ਸਿੱਦਕੀ ਵੀ ਬਹੁਤ ਉਤਸ਼ਾਹਿਤ ਹਨ। ਨਵਾਜ਼ ਨੇ ਕਿਹਾ , ''ਇਹ ਅਸਲ 'ਚ ਮੇਰੇ ਲਈ ਬਹੁਤ ਵੱਖਰੀ ਫ਼ਿਲਮ ਹੈ। ਮੈਂ ਆਮ ਤੌਰ 'ਤੇ ਆਪਣੇ ਰੰਗ ਕਾਰਨ ਡਾਰਕਫ਼ਿਲਮਾਂ ਲਈ ਜਾਣਿਆ ਜਾਂਦਾ ਹਾਂ ਪਰ ਇਹ ਫ਼ਿਲਮ ਪੂਰੇ ਪਰਿਵਾਰ ਨਾਲ ਦੇਖੀ ਜਾ ਸਕਦੀ ਹੈ।”ਹੋਰ ਪੜ੍ਹੋ: ਅਫਸਾਨਾ ਖ਼ਾਨ ਦੀ ਸੈਲਫੀ 'ਚ ਨਜ਼ਰ ਆਈ ਸਿੱਧੂ ਮੂਸੇਵਾਲਾ ਦੀ ਝਲਕ, ਗਾਇਕਾ ਦੀ ਪੋਸਟ ਨੇ ਜਿੱਤਿਆ ਫੈਨਜ਼ ਦਾ ਦਿਲਨਵਾਜ਼ ਨੇ ਅੱਗੇ ਕਿਹਾ, ''ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। 'ਬਾਬੂਮੇਸ਼ਾਏ ਬੰਦੂਕਬਾਜ਼' 'ਚ ਨਵਾਜ਼ ਨਾਲ ਕੰਮ ਕਰਨ ਵਾਲੇ ਕੁਸ਼ਾਨ ਨੇ ਕਿਹਾ ਕਿ 'ਬਾਬੂਮੋਸ਼ਾਏ' ਤੋਂ ਬਾਅਦ ਅਸੀਂ ਇਕ ਵੱਖਰੀ ਸ਼ੈਲੀ 'ਚ ਕੰਮ ਕਰਨਾ ਚਾਹੁੰਦੇ ਸੀ ਤੇ ਇਹ ਸਕ੍ਰਿਪਟ ਕੁਝ ਅਜਿਹੀ ਹੈ, ਜੋ ਸਾਨੂੰ ਸਾਰਿਆਂ ਨੂੰ ਪਸੰਦ ਆਈ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 12 ਮਈ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।