Chandrayaan-3 ਦੀ ਲਾਂਚਿੰਗ ਮੌਕੇ ਕਾਊਂਟਡਾਊਨ ਨੂੰ ਆਵਾਜ਼ ਦੇਣ ਵਾਲੀ ਇਸਰੋ ਵਿਗਿਆਨੀ ਵਲਾਰਮਾਥੀ ਦਾ ਹੋਇਆ ਦਿਹਾਂਤ
ISRO scientist Valarmathi Death: ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਚੰਦਰਮਾ ਮਿਸ਼ਨ ਚੰਦਰਯਾਨ-3 (Chandrayaan-3) 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਵਿਗਿਆਨੀ ਵਲਾਰਮਾਥੀ (Valarmathi) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ।
ਦੱਸ ਦਈਏ ਕਿ ਚੰਦਰਯਾਨ-3 ਰਾਕੇਟ ਲਾਂਚ ਦੀ ਕਾਊਂਟਡਾਊਨ 'ਚ ਵਾਲਰਾਮਥੀ ਨੇ ਆਪਣੀ ਆਵਾਜ਼ ਦਿੱਤੀ ਸੀ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਵਿਗਿਆਨੀ ਵਲਾਰਮਾਥੀ ਦਾ ਆਖਰੀ ਮਿਸ਼ਨ ਚੰਦਰਯਾਨ-3 ਹੀ ਸੀ, ਜਿਸ ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ।
ਉਸ ਸਮੇਂ ਦੌਰਾਨ ਤੁਸੀਂ ਲਾਂਚ ਮੌਕੇ ਜੋ ਆਵਾਜ਼ ਸੁਣੀ ਸੀ, ਉਹ ਵਲਾਰਮਾਥੀ ਦੀ ਸੀ। ਤਾਮਿਲਨਾਡੂ ਦੀ ਰਹਿਣ ਵਾਲੀ ਵਲਾਰਮਾਥੀ ਨੇ ਸ਼ਨੀਵਾਰ ਨੂੰ ਚੇਨਈ ਵਿੱਚ ਆਖਰੀ ਸਾਹ ਲਿਆ।
The voice of Valarmathi Madam will not be there for the countdowns of future missions of ISRO from Sriharikotta. Chandrayan 3 was her final countdown announcement. An unexpected demise . Feel so sad.Pranams! pic.twitter.com/T9cMQkLU6J
— Dr. P V Venkitakrishnan (@DrPVVenkitakri1) September 3, 2023
ਹੋਰ ਪੜ੍ਹੋ: ਜੈਨੀ ਜੌਹਲ ਦਾ ਨਵਾਂ ਗੀਤ 'ਸਿਰਜਣਹਾਰੀ' ਹੋਇਆ ਰਿਲੀਜ਼, ਸਮਾਜ 'ਚ ਔਰਤਾਂ ਦੇ ਹਾਲਾਤ ਬਿਆਨ ਕਰਦਾ ਹੈ ਇਹ ਗੀਤ
ਇਸਰੋ ਦੇ ਸਾਬਕਾ ਨਿਰਦੇਸ਼ਕ ਪੀ.ਵੀ. ਵੈਂਕਟਾਕ੍ਰਿਸ਼ਨਨ ਨੇ ਟਵੀਟ ਕਰਕੇ ਵਲਾਰਮਾਥੀ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸ੍ਰੀਹਰੀਕੋਟਾ ਵਿੱਚ ਇਸਰੋ ਦੇ ਆਗਾਮੀ ਮਿਸ਼ਨਾਂ ਦੌਰਾਨ ਵਲਾਰਮਾਥੀ ਮੈਡਮ ਦੀ ਆਵਾਜ਼ ਹੁਣ ਕਾਊਂਟਡਾਊਨ ਵਿੱਚ ਨਹੀਂ ਸੁਣਾਈ ਦੇਵੇਗੀ।ਇਹ ਬੇਹੱਦ ਦੁਖਦਾਈ ਪਲ ਹੈ।
- PTC PUNJABI