International Yoga Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ ਤੇ ਇਸ ਦਿਨ ਦੀ ਮਹੱਤਤਾ
International Yoga Day 2023: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਸੇ ਸਿਲਸਿਲੇ ਵਿੱਚ ਅੱਜ ਲੋਕ ਯੋਗ ਨੂੰ ਜੀਵਨ ਵਿੱਚ ਅਪਣਾ ਰਹੇ ਹਨ। ਵਿਸ਼ਵ ਭਰ ਵਿੱਚ ਯੋਗਾ ਪ੍ਰਤੀ ਜਾਗਰੂਕਤਾ ਫੈਲਾਉਣ ਲਈ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ।
ਅੰਤਰਰਾਸ਼ਟਰੀ ਯੋਗਾ ਦਿਵਸ ਦਾ ਇਤਿਹਾਸ
ਭਾਰਤ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਪਹਿਲ ਕੀਤੀ ਗਈ। ਸਾਲ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ। ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ 11 ਦਸੰਬਰ 2014 ਨੂੰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਅੰਤਰਰਾਸ਼ਟਰੀ ਯੋਗ ਦਿਵਸ 2015 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ।
ਅੰਤਰਰਾਸ਼ਟਰੀ ਯੋਗਾ ਦਿਵਸ 2023 ਦੀ ਥੀਮ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀ ਆਯੁਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ ਲਈ ਥੀਮ ਚੁਣਿਆ ਹੈ। ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ 2023 ਦੀ ਥੀਮ “ਵਸੂਧੈਵ ਕੁਟੁਮਬਕਮ”ਦੇ ਸਿਧਾਂਤ ਦੇ ਨਾਲ ਵਨ ਵਰਲਡ, ਵਨ ਹੈਲਥ ਰੱਖੀ ਗਈ ਹੈ। ਇਸ ਸਾਲ ਯੋਗ ਦਿਵਸ ਦੀ ਇਸ ਥੀਮ ਨੂੰ ਕੇਂਦਰੀ ਆਯੂਸ਼ ਮੰਤਰਾਲੇ ਵਲੋਂ ਚੁਣਿਆ ਗਿਆ ਹੈ ਜਿਸ ਦੀ ਜਾਣਕਾਰੀ ਪੀਐਮ ਮੋਦੀ ਨੇ ਆਪਣੀ ਮਹੀਨਵਾਰ ‘ਮਨ ਕੀ ਬਾਤ’ ਵਿੱਚ ਦਿੱਤੀ ਸੀ।
ਹੋਰ ਪੜ੍ਹੋ: Rashmika Mandanna: ਰਸ਼ਮੀਕਾ ਮੰਡਾਨਾ ਨਾਲ ਮੈਨੇਜਰ ਨੇ ਕੀਤੀ ਧੋਖਾਧੜੀ, ਅਦਾਕਾਰਾ ਨਾਲ ਹੋਈ 80 ਲੱਖ ਰੁਪਏ ਦੀ ਠੱਗੀ
21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਯੋਗ ਦਿਵਸ
ਇੱਕ ਸਵਾਲ ਹਰੇਕ ਦੇ ਮਨ ਵਿੱਚ ਜ਼ਰੂਰ ਆਉਂਦਾ ਹੋਵੇਗਾ ਕਿ 21 ਜੂਨ ਨਾਲ ਯੋਗ ਦਾ ਕੀ ਸਬੰਧ ਹੈ, ਕਿ 21 ਜੂਨ ਨੂੰ ਹੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਦਿਨ ਉੱਤਰੀ ਗੋਲਾਰਧ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦੀ ਸੂਰਜ ਦੀਆਂ ਕਿਰਣਾ ਸਭ ਤੋਂ ਜ਼ਿਆਦਾ ਦੇਰ ਤੱਕ ਧਰਤੀ ‘ਤੇ ਮੌਜੂਦ ਰਹਿੰਦੀਆਂ ਹਨ। ਇਸ ਦਿਨ ਨੂੰ ਲੋਕ ਗ੍ਰੀਸ਼ਮ ਸੰਕ੍ਰਾਤੀ ਵੀ ਕਹਿੰਦੇ ਹਨ।
- PTC PUNJABI