International Women's Day 2024 : ਜਾਣੋ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅੰਤਰ-ਰਾਸ਼ਟਰੀ ਮਹਿਲਾ ਦਿਵਸ
International Women's Day 2024 : ਹਰ ਸਾਲ 8 ਮਾਰਚ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਹਿਲਾ ਸਮਾਨਤਾ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਕਿਉਂ ਮਨਾਇਆ ਜਾਂਦਾ ਹੈ ਆਓ ਜਾਣਦੇ ਹਾਂ ਇਸ ਦਿਨ ਦੀ ਮਹੱਤਤਾ ਬਾਰੇ। ਹਰ ਸਾਲ ਇਸ ਮੌਕੇ 'ਤੇ ਵੱਖ-ਵੱਖ ਥੀਮ ਵੀ ਰੱਖੇ ਜਾਂਦੇ ਹਨ। ਇਸੇ ਥੀਮ 'ਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ।
ਯੂਨਾਈਟਿਡ ਨੇਸ਼ਨਜ਼ (United Nations) ਨੇ 8 ਮਾਰਚ 1975 ਨੂੰ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਪਹਿਲਾਂ 1909 'ਚ ਹੀ ਇਸ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ। ਅਸਲ 'ਚ 1909 'ਚ ਅਮਰੀਕਾ 'ਚ ਪਹਿਲੀ ਵਾਰ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ ਸੀ। ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਨਿਊਯਾਰਕ 'ਚ 1908 'ਚ ਗਾਰਮੈਂਟ ਵਰਕਰਜ਼ ਦੀ ਹੜਤਾਲ ਨੂੰ ਸਨਮਾਨ ਦੇਣ ਲਈ ਇਸ ਦਿਨ ਦੀ ਚੋਣ ਕੀਤੀ ਸੀ। ਉੱਥੇ ਹੀ ਰੂਸੀ ਔਰਤਾਂ ਨੇ ਪਹਿਲੀ ਵਾਰ 28 ਫਰਵਰੀ ਨੂੰ ਮਹਿਲਾ ਦਿਵਸ ਮਨਾਉਂਦੇ ਹੋਏ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਦਰਜ ਕੀਤਾ ਸੀ।
ਯੂਰੋਪ 'ਚ ਔਰਤਾਂ ਨੇ 8 ਮਾਰਚ ਨੂੰ ਪੀਸ ਐਕਟੀਵਿਸਟ ਨੂੰ ਸਪੋਰਟ ਕਰਨ ਲਈ ਰੈਲੀਆਂ ਕੀਤੀਆਂ ਸਨ। ਇੱਕ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ ਆਵਾਜ਼ ਉੱਠੀ ਸੀ। ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਆਇਡੀਆ ਇਕ ਔਰਤ ਦਾ ਹੀ ਸੀ। ਉਨ੍ਹਾਂ ਦਾ ਨਾਂ ਕਲਾਰਾ ਜੈਟਕਿਨ ਸੀ। ਕਲਾਰਾ ਨੇ 1910 'ਚ ਕੋਪੇਨਹੇਗਨ 'ਚ ਕੰਮਕਾਜੀ ਔਰਤਾਂ ਦੀ ਇਕ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ, ਉਸ ਵੇਲੇ ਕਾਨਫਰੰਸ 'ਚ 17 ਦੇਸ਼ਾਂ ਦੀਆਂ 100 ਔਰਤਾਂ ਮੌਜੂਦ ਸਨ। ਉਨ੍ਹਾਂ ਸਾਰੀਆਂ ਨੇ ਇਸ ਸੁਝਾਅ ਦੀ ਹਮਾਇਤ ਕੀਤੀ। ਸਭ ਤੋਂ ਪਹਿਲਾਂ ਸਾਲ 1911 'ਚ ਆਸਟ੍ਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ 'ਚ ਕੌਮਾਂਤਰੀ ਮਹਿਲਾ ਮਨਾਇਆ ਗਿਆ ਸੀ ।
ਸਾਲ 1975 'ਚ ਮਹਿਲਾ ਦਿਵਸ ਨੂੰ ਅਧਿਕਾਰਤ ਮਾਨਤਾ ਮਿਲੀ। ਮਾਨਤਾ ਵੀ ਉਸ ਵੇਲੇ ਦਿੱਤੀ ਗਈ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਸਾਲਾਨਾ ਤੌਰ 'ਤੇ ਥੀਮ ਸਣੇ ਮਨਾਉਣਾ ਸ਼ੁਰੂ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪਹਿਲਾ ਥੀਮ ਸੀ 'ਸੈਲੀਬ੍ਰੇਟਿੰਗ ਦਿ ਪਾਸਟ, ਪਲਾਨਿੰਗ ਫੌਰ ਦਿ ਫਿਊਚਰ'।
ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮੁਹਿੰਮ ਦਾ ਥੀਮ (Inspire Inclusion) ਇੰਸਪਾਇਰ ਇਨਕਲੂਸ਼ਨ ਹੈ। ਇੰਸਪਾਇਰ ਇਨਕਲੂਸ਼ਨ ਦਾ ਮਤਲਬ ਹੈ ਔਰਤਾਂ ਦੀ ਮਹੱਤਤਾ ਨੂੰ ਸਮਝਣ ਲਈ ਲੋਕਾਂ ਨੂੰ ਜਾਗਰੂਕ ਕਰਨਾ। ਇਸ ਥੀਮ ਦਾ ਅਰਥ ਔਰਤਾਂ ਲਈ ਇੱਕ ਸਮਾਜ ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨਾ ਵੀ ਹੈ ਜਿੱਥੇ ਔਰਤਾਂ ਜੁੜੀਆਂ ਅਤੇ ਸਸ਼ਕਤ ਮਹਿਸੂਸ ਕਰ ਸਕਦੀਆਂ ਹਨ।
Gender equality remains one of the greatest challenges facing our world today.Investing in women is imperative for building inclusive societies.More from @UN_Women ahead of Friday’s #InternationalWomensDay: https://t.co/TymdS4yXy8 #IWD2024 pic.twitter.com/VMNVI4gTJQ
— United Nations (@UN) March 6, 2024
ਜੇਕਰ ਕਿਸੇ ਖਾਸ ਖੇਤਰ, ਜਿਵੇਂ ਕਿ ਕੰਪਨੀ ਵਿੱਚ ਕੋਈ ਔਰਤਾਂ ਨਹੀਂ ਹਨ, ਤਾਂ ਇੰਸਪਾਇਰ ਇਨਕਲੂਸ਼ਨ ਮੁਹਿੰਮ ਦਾ ਉਦੇਸ਼ ਇਹ ਪੁੱਛਣਾ ਹੈ ਕਿ ਔਰਤਾਂ ਉੱਥੇ ਕਿਉਂ ਨਹੀਂ ਹਨ। ਜੇਕਰ ਔਰਤਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਹੁੰਦਾ ਹੈ ਤਾਂ ਉਸ ਵਿਤਕਰੇ ਨੂੰ ਖਤਮ ਕਰਨਾ ਜ਼ਰੂਰੀ ਹੈ। ਜੇਕਰ ਔਰਤਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਤਾਂ ਇਸ ਵਿਰੁੱਧ ਕਾਰਵਾਈ ਕਰਨੀ ਜ਼ਰੂਰੀ ਹੈ ਅਤੇ ਹਰ ਵਾਰ ਅਜਿਹਾ ਕਰਨਾ ਜ਼ਰੂਰੀ ਹੈ। ਇਹ ਇੰਸਪਾਇਰ ਇਨਕਲੂਜ਼ਨ ਹੈ।
ਹੋਰ ਪੜ੍ਹੋ : Womens Day 2024: ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਵੂਮੈਨਸ ਡੇਅ 'ਤੇ ਸਪੈਸ਼ਲ ਫੀਲ ਕਰਵਾਉਣ ਲਈ ਦਿਓ 10 ਖਾਸ ਤੋਹਫੇ
ਇੰਟਰਨੈਸ਼ਨਲ ਵੂਮੈਨਜ਼ ਡੇਅ ਵਾਲੇ ਦਿਨ ਔਰਤਾਂ ਨੂੰ ਖ਼ਾਸ ਤਰਜੀਹ ਦਿੱਤੀ ਜਾਂਦੀ ਹੈ। ਘਰ ਹੋਵੇ ਜਾਂ ਦਫ਼ਤਰ, ਸਾਰੀਆਂ ਔਰਤਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਗਿਫਟਸ ਦਿੱਤੇ ਜਾਂਦੇ ਹਨ। ਗੁਲਾਬ, ਗਿਫਟਸ ਤੇ ਚਾਕਸੇਟ ਜਾਂ ਫਿਰ ਉਨ੍ਹਾਂ ਨੂੰ ਪਾਰਟੀ ਦਿੱਤੀ ਜਾਂਦੀ ਹੈ। ਕੁਝ ਦਫ਼ਤਰਾਂ 'ਚ ਵੂਮੈੱਨਜ਼ ਡੇਅ ਵਾਲੇ ਦਿਨ ਔਰਤਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਤੋਂ ਅੱਧਾ ਦਿਨ ਹੀ ਕੰਮ ਕਰਵਾਇਆ ਜਾਂਦਾ ਹੈ।
-