ਅਦਾਕਾਰਾ ਸਾਰਾ ਅਲੀ ਖ਼ਾਨ ਕੇਦਾਰਨਾਥ ਦੇ ਦਰਸ਼ਨਾਂ ਦੇ ਲਈ ਪਹੁੰਚੀ, ਭਗਵਾਨ ਕੇਦਾਰਨਾਥ ਦਾ ਕੀਤਾ ਸ਼ੁਕਰਾਨਾ
ਅਦਾਕਾਰਾ ਸਾਰਾ ਅਲੀ ਖ਼ਾਨ (Sara Ali khan) ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਖ਼ਾਸ ਕੈਪਸ਼ਨ ਵੀ ਲਿਖਿਆ ਹੈ ।
ਹੋਰ ਪੜ੍ਹੋ : ਅਮਰਿੰਦਰ ਗਿੱਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਬੈਂਕ ਦੀ ਨੌਕਰੀ ਛੱਡ ਬਣੇ ਗਾਇਕ
ਅਦਾਕਾਰਾ ਨੇ ਲਿਖਿਆ ‘ਜਦੋਂ ਮੈਂ ਪਹਿਲੀ ਵਾਰ ਇਨ੍ਹਾਂ ਥਾਵਾਂ ‘ਤੇ ਆਈ ਸੀ ਤਾਂ ਮੈਂ ਕਦੇ ਵੀ ਕੈਮਰੇ ਦਾ ਸਾਹਮਣਾ ਨਹੀਂ ਕੀਤਾ, ਅੱਜ ਮੈਂ ਇਸ ਤੋਂ ਬਿਨ੍ਹਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀ। ਕੇਦਾਰਨਾਥ ਦੀ ਧੰਨਵਾਦੀ ਹਾਂ ਜੋ ਉਸ ਨੇ ਮੈਨੂੰ ਦਿੱਤਾ ਅਤੇ ਮੈਨੂੰ ਜੋ ਬਣਾਇਆ’। ਇਸ ਤੋਂ ਅੱਗੇ ਅਦਾਕਾਰਾ ਨੇ ਲਿਖਿਆ ਕਿ ‘ਮੈਂ ਖੁਸ਼ਕਿਸਮਤ ਹਾਂ, ਕਿਉਂਕਿ ਮੈਂ ਤੁਹਾਡਾ ਧੰਨਵਾਦ ਕਰਨ ਲਈ ਵਾਪਸ ਆਈ ਹਾਂ’ ।
ਸਾਰਾ ਅਲੀ ਖ਼ਾਨ ਨੇ ਕੀਤਾ ਕਈ ਫ਼ਿਲਮਾਂ ‘ਚ ਕੰਮ
ਅਦਾਕਾਰਾ ਸਾਰਾ ਅਲੀ ਖ਼ਾਨ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਉਸ ਦੀਆਂ ਫ਼ਿਲਮਾਂ ਦੀ ਕਰੀਏ ਤਾਂ ‘ਅਤਰੰਗੀ ਰੇ’, ‘ਕੇਦਾਰਨਾਥ’, ‘ਲਵ ਆਜ ਕੱਲ੍ਹ’, ‘ਸਿੰਬਾ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ । ਹਰ ਫ਼ਿਲਮ ‘ਚ ਉਸ ਨੇ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ ।
ਫੈਟ ਤੋਂ ਹੋਈ ਫਿੱਟ
ਅਦਾਕਾਰਾ ਸਾਰਾ ਅਲੀ ਖ਼ਾਨ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਾਫੀ ਮੋਟੀ ਹੁੰਦੀ ਸੀ । ਉਸ ਨੇ ਫ਼ਿਲਮਾਂ ‘ਚ ਆਉਣ ਲਈ ਆਪਣੇ ਆਪ ਨੂੰ ਬਦਲਿਆ ਅਤੇ ਬੌਡੀ ਨੂੰ ਸਹੀ ਸ਼ੇਪ ‘ਚ ਲਿਆਉਣ ਦੇ ਲਈ ਘੰਟਿਆਂ ਬੱਧੀ ਮਿਹਨਤ ਕੀਤੀ ਅਤੇ ਫੈਟ ਤੋਂ ਫਿੱਟ ਹੋ ਗਈ ।
- PTC PUNJABI