ਹਰਭਜਨ ਸਿੰਘ ਬਾਬਾ ਬਲਬੀਰ ਸਿੰਘ ਸੀਂਚੇਵਾਲ ਦੇ ਨਾਲ ਸੇਵਾ ਕਰਦੇ ਆਏ ਨਜ਼ਰ, ਹੜ੍ਹ ਨਾਲ ਨਜਿੱਠਣ ਲਈ ਚੱਲ ਰਹੇ ਨੇ ਕਾਰਜ
ਪੰਜਾਬ ਹੜ੍ਹਾਂ (Punjab Flood) ਦੀ ਮਾਰ ਹੇਠ ਹੈ । ਕਈ ਇਲਾਕਿਆਂ ‘ਚ ਭਾਰੀ ਬਰਸਾਤਾਂ ਦੇ ਕਾਰਨ ਹੜ੍ਹ ਆ ਚੁੱਕੇ ਹਨ । ਜਿਸ ਤੋਂ ਬਾਅਦ ਲੋਕ ਖੁਦ ਹੀ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ।ਸੰਤ ਬਲਬੀਰ ਸਿੰਘ ਸੀਂਚੇਵਾਲ ਵੀ ਪਾਣੀ ਦੇ ਵਹਾਅ ਨੂੰ ਰੋਕਣ ਲਈ ਬੰਨ੍ਹ ਬਨਾਉਣ ਦੀ ਸੇਵਾ ਨਿਭਾ ਰਹੇ ਹਨ । ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਸਿੱਖ ਨੌਜਵਾਨ ਵੀ ਇਸ ਦੇ ਵਿੱਚ ਮੌਹਰੀ ਭੂਮਿਕਾ ਨਿਭਾ ਰਹੇ ਹਨ ਅਤੇ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕਣ ਦੇ ਲਈ ਮਿੱਟੀ ਦੀਆਂ ਬੋਰੀਆਂ ਭਰ ਕੇ ਦਰਿਆ ਦੇ ਇੱਕ ਪਾਸੇ ਸੁੱਟੀਆਂ ਗਈਆਂ ਹਨ ਤਾਂ ਕਿ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ
ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੇ ਕੀਤੇ ਵੀਡੀਓ
ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਹਰਭਜਨ ਸਿੰਘ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਸੇਵਾ ਭਾਵ ਦੀ ਤਾਰੀਫ ਕੀਤੀ ਜਾ ਰਹੀ ਹੈ ।
ਅਦਾਕਾਰ ਰਣਦੀਪ ਹੁੱਡਾ ਵੀ ਕਰ ਰਹੇ ਸੇਵਾ
ਇਸ ਤੋਂ ਇਲਾਵਾ ਅਦਾਕਾਰ ਰਣਦੀਪ ਹੁੱਡਾ ਵੀ ਖਾਲਸਾ ਏਡ ਦੇ ਨਾਲ ਮਿਲ ਕੇ ਸੇਵਾ ਕਰ ਰਹੇ ਹਨ । ਉਨ੍ਹਾਂ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਤੇ ਰਣਦੀਪ ਹੁੱਡਾ ਸਿਰ ‘ਤੇ ਪਰਨਾ ਬੰਨ ਕੇ ਖਾਲਸਾ ਏਡ ਦੇ ਨਾਲ ਸੇਵਾ ਕਰਦਾ ਹੋਇਆ ਦਿਖਾਈ ਦਿੱਤਾ ਸੀ ।ਇਸ ਤੋਂ ਇਲਾਵਾ ਗਾਇਕ ਤਰਸੇਮ ਜੱਸੜ ਵੀ ਸੇਵਾ ਕਰਦੇ ਹੋਏ ਨਜ਼ਰ ਆਏ ਸਨ ।
- PTC PUNJABI