Google Doodle: ਸਰਚ ਇੰਜ਼ਨ Google ਨੇ ਪੂਰੇ ਕੀਤੇ ਆਪਣੇ 25 ਸਾਲ, Doodle ਬਣਾ ਕੇ ਇੰਝ ਸੈਲੀਬ੍ਰੇਟ ਕਰ ਰਿਹਾ ਹੈ ਗੂਗਲ
Google 25th Anniversary : ਵਿਸ਼ਵ ਦੀ ਸਭ ਤੋਂ ਵੱਧ ਪ੍ਰਚਲਿਤ ਸਰਚ ਇੰਜਣ ਕੰਪਨੀ ਗੂਗਲ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਗੂਗਲ ਦੀ ਸ਼ੁਰੂਆਤ 25 ਸਾਲ ਪਹਿਲਾਂ ਅੱਜ ਦੇ ਦਿਨ ਹੋਈ ਸੀ। ਇਸ ਨੂੰ ਮਨਾਉਣ ਲਈ ਗੂਗਲ ਨੇ ਇੱਕ ਖਾਸ ਡੂਡਲ ਬਣਾਇਆ ਹੈ। ਇਸ ਖ਼ਾਸ ਡੂਡਲ 'ਚ Google ਅੱਖਰ OO ਦੀ ਥਾਂ 'ਤੇ 25 ਨੰਬਰ ਦਿਖਾਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਲਈ ਖੁਸ਼ੀ ਦਾ ਦਿਨ ਮਈ 2011 ਸੀ, ਜਦੋਂ 1 ਬਿਲੀਅਨ ਤੋਂ ਵੱਧ ਯੂਜ਼ਰ ਹਰ ਮਹੀਨੇ ਗੂਗਲ 'ਤੇ ਆ ਰਹੇ ਸਨ ਅਤੇ ਕੁਝ ਨਾ ਕੁਝ ਸਰਚ ਕਰ ਰਹੇ ਸਨ। ਗੂਗਲ ਨੇ ਆਪਣੀ ਸ਼ੁਰੂਆਤ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੱਥੇ ਅਸੀਂ ਤੁਹਾਨੂੰ ਗੂਗਲ ਦੇ ਸਫਰ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਸਫਰ ਸ਼ਾਮਲ ਹੈ।
ਕਿੰਝ ਹੋਈ ਸੀ ਗੂਗਲ ਸਰਚ ਇੰਜਨ ਦੀ ਸ਼ੁਰੂਆਤ ?
ਗੂਗਲ ਨੂੰ ਬਣਾਉਣ ਦਾ ਸਿਹਰਾ ਅਮਰੀਕੀ ਕੰਪਿਊਟਰ ਵਿਗਿਆਨੀਆਂ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਨੂੰ ਜਾਂਦਾ ਹੈ। ਦੋਵਾਂ ਨੇ ਆਪਣੇ ਹੋਸਟਲ ਵਿੱਚ ਬੈਠ ਕੇ ਗੂਗਲ ਨੂੰ ਤਿਆਰ ਕਰਨ ਦਾ ਕੰਮ ਕੀਤਾ ਅਤੇ 4 ਸਤੰਬਰ 1998 ਨੂੰ ਪਹਿਲੀ ਵਾਰ ਇਸ ਦੀ ਸ਼ੁਰੂਆਤ ਕੀਤੀ। ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਜੋ ਕਿ ਦੋਵੇਂ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੀਐਚਡੀ ਕਰ ਰਹੇ ਸਨ, ਨੂੰ ਇੰਟਰਨੈੱਟ 'ਤੇ ਅਜਿਹੀ ਚੀਜ਼ ਬਣਾਉਣ ਦਾ ਵਿਚਾਰ ਸੀ ਜਿੱਥੇ ਹਰ ਕੋਈ ਆ ਕੇ ਖੋਜ ਕਰ ਸਕੇ।
ਗਲਤ ਸਪੈਲਿੰਗ ਤੋਂ ਸ਼ੁਰੂ ਹੋਇਆ ਗੂਗਲ
ਅੱਜ ਗੂਗਲ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ, ਜਿਸ ਦੇ ਜ਼ਰੀਏ ਹਰ ਰੋਜ਼ ਲੱਖਾਂ ਲੋਕ ਚੀਜ਼ਾਂ ਨੂੰ ਸਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਗੂਗਲ ਦਾ ਨਾਂ ਗੂਗਲ ਨਹੀਂ ਸਗੋਂ ਬੈਕਰਬ ਰੱਖਿਆ ਜਾਣਾ ਸੀ ਪਰ ਇਸ ਤੇ ਗੱਲ ਨਾ ਬਣ ਸਕੀ।
ਇਸ ਤੋਂ ਬਾਅਦ ਗੂਗਲ ਦਾ ਨਾਂ ਗੂਗਲ ਰੱਖਣ 'ਤੇ ਸਹਿਮਤੀ ਬਣੀ, ਜਿਸ ਦੀ ਸਹੀ ਸਪੈਲਿੰਗ Googol ਹੈ ਪਰ ਇੱਕ ਛੋਟੀ ਜਿਹੀ ਗਲਤੀ ਕਾਰਨ ਗੂਗਲ ਦੀ ਸਪੈਲਿੰਗ ਹਮੇਸ਼ਾ ਲਈ Google ਹੋ ਗਈ। ਦਰਅਸਲ, ਗੂਗਲ ਦੇ ਸੰਸਥਾਪਕ ਨੇ ਗੋਗੋਲ ਦਾ ਨਾਮ ਫਾਈਨਲ ਕੀਤਾ ਸੀ, ਪਰ ਟਾਈਪਿੰਗ ਦੀ ਗਲਤੀ ਕਾਰਨ, ਗੂਗਲ ਇੱਕ ਡੋਮੇਨ ਵਜੋਂ ਰਜਿਸਟਰ ਕਰ ਲਿਆ ਗਿਆ। ਉਦੋਂ ਤੋਂ ਅੱਜ ਤੱਕ ਗੂਗਲ ਦਾ ਸਫਰ ਜਾਰੀ ਹੈ।
- PTC PUNJABI