ਗਾਇਕ ਹਰਭਜਨ ਮਾਨ, ਸ਼ਹਿਨਾਜ਼ ਗਿੱਲ ਅਤੇ ਜਸਬੀਰ ਜੱਸੀ ਨੇ ਵੀ ਮਾਂ ਦਿਹਾੜੇ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਬੀਤੇ ਦਿਨ ਮਾਂ ਦਿਵਸ (Mothers Day)ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਸੈਲੀਬ੍ਰੇਟੀਜ਼ ਨੇ ਵੀ ਆਪੋ ਆਪਣੀ ਮਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਹੈ । ਗਾਇਕ ਜਸਬੀਰ ਜੱਸੀ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਜਸਬੀਰ ਜੱਸੀ ਦੀ ਭੈਣ ਵੀ ਨਜ਼ਰ ਆ ਰਹੀ ਹੈ। ਜਸਬੀਰ ਜੱਸੀ ਨੇ 'ਮਾਂ' ਲਿਖਦੇ ਹੋਏ ਦਿਲ ਦਾ ਇਮੋਜੀ ਪੋਸਟ ਕੀਤਾ ਹੈ ।
ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਅਫਸਾਨਾ ਖ਼ਾਨ ਨੇ ਆਪਣੀਆਂ ਮਾਂਵਾਂ ਦੇ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮਾਂ ਲਈ ਲਿਖੇ ਭਾਵੁਕ ਸੁਨੇਹੇ
ਸ਼ਹਿਨਾਜ਼ ਗਿੱਲ ਨੇ ਵੀ ਮਾਂ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ
ਇਸ ਤੋਂ ਇਲਾਵਾ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਇੱਕ ਪਿਆਰੀ ਜਿਹੀ ਤਸਵੀਰ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮਾਂ ਹੈ ਤੋ ਸਭ ਹੈ’।
ਹਰਭਜਨ ਮਾਨ ਨੇ ਕਿਹਾ ‘ਮਾਂ ਦੀ ਹੱਲਾਸ਼ੇਰੀ ਨਾਲ ਗਾਇਕੀ ਖੇਤਰ ‘ਚ ਆਇਆ’
ਗਾਇਕ ਹਰਭਜਨ ਮਾਨ ਨੇ ਵੀ ਮਾਂ ਦਿਵਸ ‘ਤੇ ਇੱਕ ਤਸਵੀਰ ਆਪਣੀ ਮਾਂ ਦੇ ਨਾਲ ਸ਼ੇਅਰ ਕੀਤੀ ਅਤੇ ਲਿਖਿਆ ਕਿ ‘ਪਿਆਰੀ ਮਾਂ ਜਿਸ ਦੀ ਕੁੱਖੋਂ ਜਨਮ ਲਿਆ, ਤੇ ਜਿਸ ਮਾਂ ਦੀ ਹੱਲਾਸ਼ੇਰੀ ਨਾਲ ਗਾਇਕੀ ਦੇ ਖੇਤਰ ‘ਚ ਆਇਆ’। ਇਸ ਤੋਂ ਇਲਾਵਾ ਹਰਭਜਨ ਮਾਨ ਨੇ ਆਪਣੀ ਪਤਨੀ ਲਈ ਕੁਝ ਸ਼ਬਦ ਲਿਖੇ ।
ਗਾਇਕ ਨੇ ਲਿਖਿਆ ‘ਪਿਆਰੀ ਹਰਮਨ ਮਾਨ, ਮੇਰੇ ਬੱਚਿਆਂ ਦੀ ਮਾਂ, ਮੇਰੀ ਕਾਮਯਾਬੀ ਤੇ ਗਾਇਕੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਜਿਸਨੇ ਆਪਣੇ ਸੁਪਨੇ ਵਾਰੇ, ਸਾਰੇ ਜੱਗ ਦੀਆਂ ਜੀਵਣ ਮਾਂਵਾਂ’।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਮਾਂ ਦਿਵਸ ‘ਤੇ ਆਪੋ ਆਪਣੀਆਂ ਮਾਂਵਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਮਾਂ ਲਈ ਖੂਬਸੂਰਤ ਸੁਨੇਹੇ ਲਿਖੇ ਹਨ ।
- PTC PUNJABI