'Chandrayaan 3' ਦੀ ਸਫਲਤਾ 'ਤੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਜਸ਼ਨ, ਸੈਲਬਸ ਨੇ ISRO ਦੀ ਟੀਮ ਨੂੰ ਇੰਝ ਦਿੱਤੀ ਵਧਾਈ

ਭਾਰਤ ਦੇ ਪੁਲਾੜ ਕੇਂਦਰ ਇਸਰੋ (ISRO) ਨੇ ਆਖਿਰਕਾਰ ਉਹ ਕਰਿਸ਼ਮਾ ਕਰ ਕੇ ਦਿਖਾਇਆ, ਜਿਸ ਨੂੰ ਅਮਰੀਕਾ, ਰੂਸ, ਬ੍ਰਿਟੇਨ ਤੇ ਫਰਾਂਸ ਵਰਗੇ ਵਿਕਸਤ ਦੇਸ਼ ਅੱਜ ਤੱਕ ਨਹੀਂ ਕਰ ਸਕੇ | ਚੰਦਰਯਾਨ 3 ਦੇ ਲੰਡਰ ਵਿਕਰਮ ਦੇ ਚੰਦਰਮਾ 'ਤੇ ਸਫ਼ਲ ਲੈਂਡਿੰਗ ਦੀ ਸਫਲਤਾ ਨੂੰ ਵੇਖ ਹਰ ਕੋਈ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ | ਚੰਦਰਯਾਨ 3 ਦੀ ਸਫਲਤਾ 'ਤੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਸਣੇ ਆਮ ਲੋਕਾਂ 'ਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਟਾਰਸ ਨੇ ਇਸਰੋ ਦੀ ਟੀਮ ਨੂੰ ਵਧਾਈ ਦਿੱਤੀ ਹੈ।

Reported by: PTC Punjabi Desk | Edited by: Pushp Raj  |  August 24th 2023 02:20 PM |  Updated: August 24th 2023 02:20 PM

'Chandrayaan 3' ਦੀ ਸਫਲਤਾ 'ਤੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਜਸ਼ਨ, ਸੈਲਬਸ ਨੇ ISRO ਦੀ ਟੀਮ ਨੂੰ ਇੰਝ ਦਿੱਤੀ ਵਧਾਈ

Bollywood Celebs on Chandrayaan 3 Success: ਭਾਰਤ ਦੇ ਪੁਲਾੜ ਕੇਂਦਰ ਇਸਰੋ (ISRO) ਨੇ ਆਖਿਰਕਾਰ ਉਹ ਕਰਿਸ਼ਮਾ ਕਰ ਕੇ ਦਿਖਾਇਆ, ਜਿਸ ਨੂੰ ਅਮਰੀਕਾ, ਰੂਸ, ਬ੍ਰਿਟੇਨ ਤੇ ਫਰਾਂਸ ਵਰਗੇ ਵਿਕਸਤ ਦੇਸ਼ ਅੱਜ ਤੱਕ ਨਹੀਂ ਕਰ ਸਕੇ। ਚੰਦਰਯਾਨ 3 (Chandrayaan 3 ) ਦੇ ਲੰਡਰ ਵਿਕਰਮ ਦੇ ਚੰਦਰਮਾ 'ਤੇ ਸਫ਼ਲ ਲੈਂਡਿੰਗ ਦੀ ਸਫਲਤਾ ਨੂੰ ਵੇਖ ਹਰ ਕੋਈ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ। ਇਹ ਸੱਚ ਹੈ, ਜੋ ਅਜੇ ਵੀ ਸਾਨੂੰ ਇੱਕ ਸੁਫਨੇ ਵਾਂਗ ਲੱਗਦਾ ਹੈ। ਜੀ ਹਾਂ, ਦੁਨੀਆ ਦੇ ਨਕਸ਼ੇ 'ਤੇ ਘੱਟ ਖੇਤਰਫਲ ਵਾਲੇ ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇਤਿਹਾਸ ਰਚਿਆ ਦਿੱਤਾ ਹੈ। 

ਹੁਣ ਸਾਡਾ ਤਿਰੰਗਾ ਚੰਨ ਉੱਤੇ ਲਹਿਰਾ ਰਿਹਾ ਹੈ ਅਤੇ ਚੰਦਰਯਾਨ 3 ਦੀ ਇਸ ਸਫ਼ਲਤਾ ਨੂੰ ਦੇਸ਼ਵਾਸੀਆਂ ਦੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ। ਕੁਝ ਲੋਕਾਂ ਦਾ ਕਹਿਣਾ ਸੀ ਕਿ ਚੰਦਰਯਾਨ 3 ਨੂੰ ਵੇਖਣ ਲਈ ਅਜਿਹੀ ਹੀ ਫੀਲਿੰਗ ਮਨ ਵਿੱਚ ਆ ਰਹੀ ਸੀ ਜਦੋਂ ਸਾਲ 2007 ਅਤੇ 2011 ਵਿੱਚ ਭਾਰਤੀ ਕ੍ਰਿਕੇਟ ਟੀਮ ਨੇ ਦੇਸ਼ਵਾਸੀਆਂ ਲਈ ਵਰਲਡ ਕੱਪ ਜਿੱਤਿਆ। ਭਾਵੇ ਕਿ ਦੋਨਾਂ ਖੇਤਰਾਂ ਦੇ ਕੰਮ ਵਿੱਚ ਵੱਡਾ ਫ਼ਰਕ ਹੈ, ਪਰ ਫੀਲਿੰਗਜ਼ ਵਿੱਚ ਜ਼ਰਾ ਬਦਲਾਅ ਨਹੀਂ ਹੁਣ ਇਸ ਕਾਮਯਾਬੀ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ ।

ਇੱਥੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਦੇ ਸਿਤਾਰੇ ਚੰਦਰਯਾਨ 3 ਦੀ ਸਫ਼ਲਤਾ ਉੱਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਦੇਸ਼ ਦੇ ਮਾਹਰ ਪੁਲਾੜ ਵਿਗਿਆਨਿਕਾਂ ਨੂੰ ਦਿਲੋਂ ਵਧਾਈ ਦੇ ਰਹੇ ਹਨ । ਭਾਰਤ ਦੇ ਖਾਤੇ ਇੰਨੀ ਵੱਡੀ ਸਫ਼ਲਤਾ ਨੂੰ ਸ਼ਬਦਾਂ ਵਿੱਚ ਬਿਆਂ ਕਰਨਾ ਹੀ ਮੁਸ਼ਕਿਲ ਹੈ ।

ਹੋਰ ਪੜ੍ਹੋ: Sharry Mann: ਨਵੀਂ ਦਾ ਐਲਬਮ ਦਾ ਐਲਾਨ ਕਰਨ 'ਤੇ ਟ੍ਰੋਲ ਹੋ ਰਹੇ ਨੇ ਸ਼ੈਰੀ ਮਾਨ, ਲੋਕਾਂ ਨੇ ਕਿਹਾ- ਗਾਇਕੀ ਛੱਡਣ ਦਾ ਫੈਸਲਾ ਮਹਿਜ਼ ਪਬਲਿਕ ਸਟੰਟ

ਬਾਲੀਵੁੱਡ ਤੋਂ ਸਾਊਥ ਸਿਨੇਮਾ ਦੇ ਸਿਤਾਰੇ ਜਿਨ੍ਹਾਂ ਵਿੱਚ ਅਕਸ਼ੈ ਕੁਮਾਰ, ਅਜੈ ਦੇਵਗਨ, ਕਰਣ ਜੌਹਰ, ਸਾਰਾ ਅਲੀ ਖਾਨ, ਅਭੀਸ਼ੇਕ ਬੱਚਨ, ਚਿੰਰਜੀਵੀ, ਜੂਨੀਅਰ ਐਨਟੀਆਰ ਸ਼ਾਮਲ ਹਨ । ਜੋ, ਇਸਰੋ ਨੂੰ ਦਿਲੋਂ ਵਧਾਈਆਂ ਦੇ ਰਹੇ ਹਨ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network