ਦੁਖਦ ਖ਼ਬਰ! ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦਿਹਾਂਤ, 77 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Bishan Singh Bedi Death : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਅਤੇ ਕਪਤਾਨ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 12 ਸਾਲ ਤੱਕ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।
ਬਿਸ਼ਨ ਸਿੰਘ ਬੇਦੀ ਨੇ 5 ਜਨਵਰੀ 1967 ਨੂੰ ਭਾਰਤ ਲਈ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 4 ਸਤੰਬਰ 1979 ਨੂੰ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ। ਬੇਦੀ ਨੂੰ ਇੱਕ ਸ਼ਾਨਦਾਰ ਸਪਿਨਰ ਵਜੋਂ ਜਾਣਿਆ ਜਾਂਦਾ ਸੀ ਜਦਕਿ ਉਹ ਆਪਣੇ ਖੱਬੇ ਹੱਥ ਨਾਲ ਬੱਲੇਬਾਜ਼ੀ ਵੀ ਕਰਦੇ ਸੀ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ।
ਬਿਸ਼ਨ ਸਿੰਘ ਬੇਦੀ ਦਾ ਕ੍ਰਿਕਟ ਸਫਰ
ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ ਸੀ। ਉਹ ਘਰੇਲੂ ਪੱਧਰ 'ਤੇ ਦਿੱਲੀ ਲਈ ਖੇਡਦਾ ਸੀ ਅਤੇ ਇਸ ਤੋਂ ਬਾਅਦ ਉਹ ਭਾਰਤੀ ਟੀਮ 'ਚ ਚੁਣੇ ਗਏ। ਉਨ੍ਹਾਂ ਨੇ ਕਾਉਂਟੀ ਕ੍ਰਿਕਟ ਵਿੱਚ ਨੌਰਥੈਂਪਟਨਸ਼ਾਇਰ ਟੀਮ ਦੀ ਨੁਮਾਇੰਦਗੀ ਵੀ ਕੀਤੀ। ਉਨ੍ਹਾਂ ਨੇ ਭਾਰਤ ਲਈ 1966 ਵਿੱਚ ਈਡਨ ਗਾਰਡਨ ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਉਨ੍ਹਾਂ ਦਾ ਆਖਰੀ ਟੈਸਟ ਮੈਚ 1979 ਵਿੱਚ ਦ ਓਵਰ ਵਿੱਚ ਇੰਗਲੈਂਡ ਦੇ ਖਿਲਾਫ ਸੀ।
ਟੈਸਟ ਕ੍ਰਿਕਟ 'ਚ ਉਨ੍ਹਾਂ ਨੇ ਟੀਮ ਇੰਡੀਆ ਲਈ 67 ਮੈਚ ਖੇਡੇ ਅਤੇ ਇਸ 'ਚ ਉਨ੍ਹਾਂ ਨੇ ਕੁੱਲ 266 ਵਿਕਟਾਂ ਲਈਆਂ। ਇੱਕ ਪਾਰੀ ਵਿੱਚ ਉਨ੍ਹਾਂ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ 98 ਦੌੜਾਂ ਦੇ ਕੇ 7 ਵਿਕਟਾਂ ਸੀ ਜਦਕਿ ਇੱਕ ਟੈਸਟ ਮੈਚ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 194 ਦੌੜਾਂ ਦੇ ਕੇ 10 ਵਿਕਟਾਂ ਸੀ। ਟੈਸਟ 'ਚ ਉਨ੍ਹਾਂ ਨੇ ਇਕ ਪਾਰੀ 'ਚ 14 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਸੀ ਜਦਕਿ ਇਕ ਵਾਰ ਮੈਚ 'ਚ 10 ਵਿਕਟਾਂ ਲੈਣ ਦਾ ਕਾਰਨਾਮਾ ਵੀ ਉਨ੍ਹਾਂ ਨੇ ਹਾਸਲ ਕੀਤਾ ਸੀ।
ਹੋਰ ਪੜ੍ਹੋ: Rani Mukerji: ਦੁਰਗਾ ਪੂਜਾ ਦੌਰਾਨ ਆਪਣੇ ਧੂਨੂਚੀ ਡਾਂਸ ਨੂੰ ਲੈ ਕੇ ਟ੍ਰੋਲ ਹੋਈ ਰਾਣੀ ਮੁਖਰਜੀ, ਜਾਣੋ ਵਜ੍ਹਾ
ਬਿਸ਼ਨ ਸਿੰਘ ਬੇਦੀ ਦੇ ਵਨਡੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤ ਲਈ ਆਪਣਾ ਪਹਿਲਾ ਮੈਚ 13 ਜੁਲਾਈ 1974 ਨੂੰ ਲੀਡਜ਼ ਵਿੱਚ ਇੰਗਲੈਂਡ ਦੇ ਖਿਲਾਫ ਖੇਡਿਆ, ਜਦੋਂ ਕਿ ਉਨ੍ਹਾਂ ਦਾ ਆਖਰੀ ਵਨਡੇ ਮੈਚ 18 ਜੂਨ 1979 ਨੂੰ ਮਾਨਚੈਸਟਰ ਵਿੱਚ ਸ਼੍ਰੀਲੰਕਾ ਦੇ ਖਿਲਾਫ ਸੀ। ਬਿਸ਼ਨ ਸਿੰਘ ਬੇਦੀ ਨੇ ਭਾਰਤ ਲਈ ਸਿਰਫ 10 ਵਨਡੇ ਮੈਚ ਖੇਡੇ ਜਿਸ ਵਿੱਚ ਉਨ੍ਹਾਂ ਨੇ 7 ਵਿਕਟਾਂ ਲਈਆਂ ਅਤੇ ਉਸ ਦਾ ਸਰਵੋਤਮ ਪ੍ਰਦਰਸ਼ਨ 44 ਦੌੜਾਂ ਦੇ ਕੇ 2 ਵਿਕਟਾਂ ਰਿਹਾ। ਟੈਸਟ ਕ੍ਰਿਕਟ ਵਿੱਚ ਬੇਦੀ ਨੇ 67 ਮੈਚਾਂ ਵਿੱਚ 656 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦਾ ਸਰਵੋਤਮ ਸਕੋਰ ਨਾਬਾਦ 50 ਦੌੜਾਂ ਸੀ। ਉਨ੍ਹਾਂ ਨੇ 10 ਵਨਡੇ ਮੈਚਾਂ 'ਚ ਸਿਰਫ 31 ਦੌੜਾਂ ਬਣਾਈਆਂ।
- PTC PUNJABI