Rapper Bohemia: ਰੈਪਰ ਬੋਹੀਮੀਆ ਦੇ ਪ੍ਰੋਮੋਟਰ ਨੇ ਅੱਧ ਵਿਚਕਾਰ ਛੱਡਿਆ ਟੂਰ, ਗਾਇਕ 'ਤੇ ਲਾਏ ਗੰਭੀਰ ਇਲਜ਼ਾਮ

ਪੰਜਾਬੀ ਰੈਪਰ ਬੋਹੀਮੀਆ ਦੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ 'ਚ ਸ਼ੋਅ ਕਰਵਾ ਰਹੇ ਪ੍ਰੋਮੋਟਰ ਨੇ ਆਪਣਾ ਟੂਰ ਅੱਧ ਵਿਚਕਾਰ ਛੱਡਿਆ ਦਿੱਤਾ ਹੈ। ਸ਼ੋਅਜ਼ ਕਰਵਾ ਰਹੇ ਪ੍ਰੋਮੋਟਰ ਵੱਲੋਂ ਬੋਹੀਮਿਆ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।

Reported by: PTC Punjabi Desk | Edited by: Pushp Raj  |  May 01st 2023 11:36 AM |  Updated: May 01st 2023 11:38 AM

Rapper Bohemia: ਰੈਪਰ ਬੋਹੀਮੀਆ ਦੇ ਪ੍ਰੋਮੋਟਰ ਨੇ ਅੱਧ ਵਿਚਕਾਰ ਛੱਡਿਆ ਟੂਰ, ਗਾਇਕ 'ਤੇ ਲਾਏ ਗੰਭੀਰ ਇਲਜ਼ਾਮ

 Rapper Bohemia News: ਮਸ਼ਹੂਰ ਪੰਜਾਬੀ ਰੈਪਰ ਬੋਹੀਮੀਆ ਇਨ੍ਹੀਂ ਆਪਣਾ ਇੰਟਰਨੈਸ਼ਨਲ ਮਿਊਜ਼ਿਕਲ ਟੂਰ ਕਰ ਰਹੇ ਹਨ। ਇਸ ਵਿਚਾਲੇ ਗਾਇਕ ਦੇ ਪ੍ਰਮੋਟਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਸ ਨੇ ਅੱਧ ਵਿਚਾਲੇ ਟੂਰ ਛੱਡ ਦਿੱਤਾ ਹੈ, ਆਓ ਜਾਣਦੇ ਹਾਂ ਕਿ ਹੈ ਇਸ ਦੀ ਵਜ੍ਹਾ। 

ਦੱਸ ਦਈਏ ਕਿ ਪੰਜਾਬੀ ਰੈਪਰ ਬੋਹੀਮੀਆ ਇਨ੍ਹੀਂ ਦਿਨੀਂ ਆਪਣਾ ਮਿਊਜ਼ਿਕਲ ਟੂਰ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਦੌਰੇ 'ਤੇ ਹਨ। ਹੁਣ ਇਹ ਸ਼ੋਅ ਕਰਵਾ ਰਹੇ ਪ੍ਰਮੋਟਰ ਨੇ ਇਸ ਗਾਇਕ ਨਾਲ ਜਾਰੀ ਇਸ ਟੂਰ ਨੂੰ ਅੱਧ ਵਿਚਾਲੇ ਛੱਡ ਦਿੱਤਾ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ੋਅ ਕਰਵਾ ਰਹੇ ਪ੍ਰੋਮੋਟਰ ਨੇ ਆਪਣਾ ਟੂਰ ਅੱਧ ਵਿਚਕਾਰ ਛੱਡਿਆ ਦਿੱਤਾ ਹੈ। ਪ੍ਰਮੋਟਰ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸ਼ੋਅਜ਼ ਕਰਵਾ ਰਹੇ ਪ੍ਰੋਮੋਟਰ ਵੱਲੋਂ ਬੋਹੀਮਿਆ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸ਼ੋਅ ਤੋਂ ਪਹਿਲਾਂ ਬੋਹੀਮੀਆ ਵਲੋਂ ਉਸ ਨੂੰ ਤੰਗ ਕੀਤਾ ਜਾਂਦਾ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਬੋਹੀਮੀਆ ਵਲੋਂ ਹਰ ਵਾਰ ਨਵੀਂ ਤੋਂ ਨਵੀਂ ਡਿਮਾਂਡ ਰੱਖੀ ਜਾਂਦੀ ਸੀ। ਆਖਿਰਕਾਰ 50 ਬੀ ਵਰਲਡਵਾਈਡ ਨੇ ਸਖਤ ਫੈਸਲਾ ਲਿਆ ਹੈ।

 ਆਪਣੀ ਪੋਸਟ 'ਚ ਪ੍ਰਮੋਟਰ ਨੇ ਲਿਖਿਆ, " ਸਾਨੂੰ ਇਹ ਘੋਸ਼ਣਾ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੌਜੂਦਾ ਆਸਟ੍ਰੇਲੀਆ/ਨਿਊਜ਼ੀਲੈਂਡ ਦੌਰੇ 'ਤੇ @iambohemia ਦਾ ਪ੍ਰਬੰਧਨ ਕਰਨ ਤੋਂ ਬਾਅਦ ਅਤੇ ਉਸ ਦੀ ਅਤਿਅੰਤ ਹਉਮੈ, ਪੇਸ਼ੇਵਰਤਾ ਦੀ ਘਾਟ ਅਤੇ ਜਦੋਂ ਉਹ ਸੋਚਦਾ ਹੈ ਕਿ ਕੈਮਰੇ ਨਹੀਂ ਦੇਖ ਰਹੇ ਹਨ, ਤਾਂ ਉਹ ਲੋਕਾਂ ਨਾਲ ਕਿੰਨਾ ਬੁਰਾ ਵਿਵਹਾਰ ਕਰਦਾ ਹੈ, ਨੂੰ ਦੇਖਣ ਤੋਂ ਬਾਅਦ, ਅਸੀਂ ਫੈਸਲਾ ਕੀਤਾ ਹੈ ਕਿ 50B ਵਿਸ਼ਵਵਿਆਪੀ ਅਤੇ ਸਹਿਯੋਗੀ ਅਧਿਕਾਰਤ ਤੌਰ 'ਤੇ ਹੁਣ ਅੱਗੇ ਵਧਣ ਦੇ ਕਿਸੇ ਵੀ ਤਰੀਕੇ ਨਾਲ ਬੋਹੇਮੀਆ ਨਾਲ ਅੱਗੇ ਕੰਮ ਨਹੀਂ ਕਰਾਂਗੇ। "

ਹੋਰ ਪੜ੍ਹੋ: ਇਹ ਬਾਲੀਵੁੱਡ ਅਭਿਨੇਤਰਿਆਂ ਘੁੰਗਰਾਲੇ ਵਾਲਾਂ 'ਚ ਵੀ ਲੱਗਦਿਆਂ ਨੇ ਬਹੁਤ ਖੂਬਸੂਰਤ, ਵੋਖੋ ਤਸਵੀਰਾਂ

ਇਸ ਪੋਸਟ ਉੱਤੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਬਾਰੇ ਕਹੀ ਗੱਲ ਨੂੰ ਲੈ ਕੇ ਵੱਖ-ਵੱਖ ਵਿਚਾਰ ਸਾਂਝੇ ਕਰ ਰਹੇ ਹਨ। ਜਿੱਥੇ ਇੱਕ ਪਾਸੇ ਗਾਇਕ ਦੇ ਫੈਨਜ਼ ਪ੍ਰਮੋਟਰ ਦੀ ਪੋਸਟ 'ਤੇ ਕਹਿ ਰਹੇ ਹਨ ਕਿ ਉਨ੍ਹਾਂ 'ਤੇ ਕੋਈ ਵਿਸ਼ਵਾਸ ਨਹੀਂ ਕਰੇਗਾ ਕਿਉਂਕ ਇੱਕੋ ਪਾਸੇ ਦੀ ਕਹਾਣੀ ਸਾਹਮਣੇ ਆਈ ਹੈ, ਉੱਥੇ ਹੀ ਦੂਜੇ ਪਾਸੇ ਕਈ ਸੋਸ਼ਲ ਮੀਡੀਆ ਯੂਜ਼ਰਸ ਗਾਇਕ ਨੂੰ ਟ੍ਰੋਲ ਵੀ ਕਰਦੇ ਆ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network