Birbal: ਮਸ਼ਹੂਰ ਅਦਾਕਾਰ ਸਤਿੰਦਰ ਕੁਮਾਰ ਖੋਸਲਾ ਉਰਫ ਬੀਰਬਲ ਦਾ ਹੋਇਆ ਦਿਹਾਂਤ, ਹਾਰਟ ਅਟੈਕ ਬਣਿਆ ਮੌਤ ਦਾ ਕਾਰਨ
satinder Kumar khosla Death: ਬਾਲੀਵੁੱਡ ਤੋਂ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰ ਸਤਿੰਦਰ ਕੁਮਾਰ ਖੋਸਲਾ ਦਾ ਹਾਰਟ ਅਟੈਕ ਹੋਣ ਦੇ ਚੱਲਦੇ ਦਿਹਾਂਤ ਹੋ ਗਿਆ ਹੈ। ਅਦਾਕਾਰ ਬੀਰਬਲ ਵਜੋਂ ਵੀ ਕਾਫੀ ਮਸ਼ਹੂਰ ਸਨ।
ਮਿਲੀ ਜਾਣਕਾਰੀ ਦੇ ਮੁਤਾਬਕ ਬੀਰਬਲ ਉਰਫ ਸਤਿੰਦਰ ਕੁਮਾਰ ਖੋਸਲਾ ਲੰਬੇ ਸਮੇਂ ਤੋਂ ਬਿਮਾਰ ਸਨ। ਬੀਤੀ ਸ਼ਾਮ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੇ 7.30 ਵਜੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ।
ਦੱਸਿਆ ਜਾਂਦਾ ਹੈ ਕਿ ਅਦਾਕਾਰ ਮਨੋਜ ਕੁਮਾਰ ਨੇ ਸਤਿੰਦਰ ਨੂੰ ਆਪਣੀ ਸ਼ਖਸੀਅਤ ਮੁਤਾਬਕ 'ਬੀਰਬਲ' ਨਾਂ ਦਾ ਸੁਝਾਅ ਦਿੱਤਾ ਸੀ ਅਤੇ ਬਾਅਦ 'ਚ ਉਹ ਇਸ 'ਤੇ ਸਹਿਮਤ ਹੋ ਗਏ ਅਤੇ ਫਿਰ ਉਨ੍ਹਾਂ ਨੇ ਆਪਣਾ ਸਕ੍ਰੀਨਨੇਮ 'ਬੀਰਬਲ' ਰੱਖਿਆ। ਹਿੰਦੀ, ਪੰਜਾਬੀ, ਭੋਜਪੁਰੀ ਅਤੇ ਮਰਾਠੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਬੀਰਬਲ ਨੂੰ ਪਹਿਲਾ ਬ੍ਰੇਕ ਫਿਲਮ ਰਾਜਾ (1964) ਵਿੱਚ ਮਿਲਿਆ, ਜਿਸ ਵਿੱਚ ਉਹ ਇੱਕ ਗੀਤ ਦੇ ਇੱਕ ਸੀਨ ਵਿੱਚ ਨਜ਼ਰ ਆਏ ਸਨ।
CINTAA expresses its condolences on the demise of Birbal (Member since 1981).#condolence #condolencias #restinpeace #rip #birbal #condolencemessage #heartfelt #cintaa pic.twitter.com/bTXH0LArRp
— CINTAA_Official (@CintaaOfficial) September 12, 2023
ਹੋਰ ਪੜ੍ਹੋ: ਬ੍ਰਿਟੇਨ ਵਾਪਸ ਕਰੇਗਾ ਛਤਰਪਤੀ ਸ਼ਿਵਾਜੀ ਦਾ ਹਥਿਆਰ 'ਵਾਘ ਨਖ ', ਜਾਣੋ ਕਿਉਂ ਹੈ ਖਾਸ
ਕਈ ਫਿਲਮਾਂ ਵਿੱਚ ਕੀਤਾ ਸੀ ਕੰਮ
ਰਾਜਾ ਤੋਂ ਬਾਅਦ, ਬੀਰਬਲ ਨੇ ਦੋ ਬਦਨ, ਬੂੰਦ ਜੋ ਬਨ ਗਏ ਮੋਤੀ, ਸ਼ੋਲੇ, ਮੇਰਾ ਗਾਓਂ ਮੇਰਾ ਦੇਸ਼, ਕ੍ਰਾਂਤੀ, ਰੋਟੀ ਕਪੜਾ ਔਰ ਮਕਾਨ, ਅਨੁਰੋਧ, ਅਮੀਰ ਗਰੀਬ ਸਦਮਾ, ਦਿਲ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਅਤੇ ਫਿਲਮ ਉਦਯੋਗ ਵਿੱਚ ਆਪਣੀ ਵਿਲੱਖਣ ਜਗ੍ਹਾ ਬਣਾਈ ਸੀ। ਚਾਰ ਦਹਾਕਿਆਂ ਤੋਂ ਵੱਧ ਦੇ ਆਪਣੇ ਕੈਰੀਅਰ ਵਿੱਚ ਉਨ੍ਹਾਂ ਨੇ 500 ਤੋਂ ਵੱਧ ਫਿਲਮਾਂ ਵਿੱਚ ਪਾਤਰ ਭੂਮਿਕਾਵਾਂ ਨਿਭਾਈਆਂ ਸਨ।
- PTC PUNJABI