ਕੀ ਤਮੰਨਾ ਭਾਟੀਆ ਕੋਲ ਹੈ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ? ਅਦਾਕਾਰਾ ਨੇ ਪੋਸਟ ਸਾਂਝੀ ਕਰ ਦੱਸੀ ਸੱਚਾਈ
Tamannaah Bhatia Diamond Ring: ਬਾਲੀਵੁੱਡ ਤੇ ਸਾਊਥ ‘ਚ ਆਪਣੀ ਐਕਟਿੰਗ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਤਮੰਨਾ ਭਾਟੀਆ (Tamannaah Bhatia) ਇਨ੍ਹੀਂ ਦਿਨੀਂ ਵਿਜੇ ਵਰਮਾ ਨਾਲ ਆਪਣੇ ਅਫੇਅਰ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਤਮੰਨਾ ਭਾਟੀਆ ਅਤੇ ਵਿਜੇ ਵਰਮਾ ਨੂੰ ਹਾਲ ਹੀ ਵਿੱਚ ਇੱਕ OTT ਸੀਰੀਜ਼ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀ ਚਰਚਾ ਤੇਜ਼ ਹੋ ਗਈ ਹੈ , ਪਰ ਇਸ ਦੌਰਾਨ ਤਮੰਨਾ ਭਾਟੀਆ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਵਿੱਚ ਬਣੀ ਹੋਈ ਹੈ, ਜੋ ਕਿ ਇੱਕ ਹੀਰੇ ਦੀ ਅੰਗੂਠੀ ਹੈ।
ਹਾਲ ਹੀ ‘ਚ ਤਮੰਨਾ ਭਾਟੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਇਨ੍ਹਾਂ ਤਸਵੀਰਾਂ ‘ਚ ਐਕਟਰਸ ਹੀਰੇ ਦੀ ਅੰਗੂਠੀ ਪਾਈ ਨਜ਼ਰ ਆ ਰਹੀ ਹੈ। ਉਦੋਂ ਤੋਂ ਇਹ ਰਿੰਗ ਬਹੁਤ ਮਸ਼ਹੂਰ ਹੋ ਗਈ ਹੈ। ਇਸ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਕਈਆਂ ਨੇ ਇਸਨੂੰ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ ਕਿਹਾ, ਜਦੋਂ ਕਿ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਮ ਚਰਨ ਦੀ ਪਤਨੀ ਉਪਾਸਨਾ ਕੋਨੀਡੇਲਾ ਨੇ ਇਹ ਐਕਟਰਸ ਨੂੰ ਤੋਹਫ਼ੇ ਵਿੱਚ ਦਿੱਤਾ ਸੀ। ਹੁਣ ਤਮੰਨਾ ਭਾਟੀਆ ਨੇ ਇਸ ਸਭ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਤਮੰਨਾ ਭਾਟੀਆ ਨੇ ਦੱਸੀ ਅੰਗੂਠੀ ਦੀ ਸਚਾਈ
ਤਮੰਨਾ ਭਾਟੀਆ ਦੀ ਰਿੰਗ ਦੀਆਂ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਹੁਣ ਤਮੰਨਾ ਭਾਟੀਆ ਨੇ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ‘ਤੇ ਇਸ ਨਾਲ ਸਬੰਧਤ ਇੱਕ ਸਟੋਰੀ ਸਾਂਝੀ ਕਰਕੇ ਇਸ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ।
ਆਪਣੀ ਇੰਸਟਾ ਸਟੋਰੀ 'ਚ ਤਮੰਨਾ ਭਾਟੀਆ ਨੇ ਫੋਟੋਆਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ‘ਇਹ ਅਸਲੀ ਹੀਰਾ ਨਹੀਂ ਬਲਕਿ ਬੋਤਲ ਖੋਲ੍ਹਣ ਵਾਲਾ ਓਪਨਰ ਹੈ।’ ਇਸ ਪੋਸਟ ਤੋਂ ਬਾਅਦ ਉਪਾਸਨਾ ਕੋਨੀਡੇਲਾ ਵਲੋਂ ਇਹ ਅੰਗੂਠੀ ਗਿਫਟ ਕੀਤੇ ਜਾਣ ਦੀ ਖ਼ਬਰ ਨੂੰ ਵੀ ਰੱਦ ਕਰ ਦਿੱਤਾ ਹੈ।
ਹੋਰ ਪੜ੍ਹੋ: ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਯਾਦ ਕਰ ਭਾਵੁਕ ਹੋਈ ਗਾਇਕਾ ਅਨਮੋਲ ਗਗਨ ਮਾਨ, ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ
ਇਸ ਰਿੰਗ ਤੋਂ ਇਲਾਵਾ ਤਮੰਨਾ ਭਾਟੀਆ ਆਪਣੀ ਆਉਣ ਵਾਲੀ ਫ਼ਿਲਮ ‘ਜੇਲਰ’ ਨੂੰ ਲੈ ਕੇ ਵੀ ਸੁਰਖੀਆਂ ‘ਚ ਛਾਈ ਹੋਈ ਹੈ। ਇਸ ਫ਼ਿਲਮ ‘ਚ ਤਮੰਨਾ ਭਾਟੀਆ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ ਦੇ ਨਾਲ ਨਜ਼ਰ ਆਵੇਗੀ। ਇਹ ਫ਼ਿਲਮ 10 ਅਗਸਤ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।
- PTC PUNJABI