Good News: ਟੀਵੀ ਅਦਾਕਾਰਾ ਦਿਸ਼ਾ ਪਰਮਾਰ ਬਨਣ ਵਾਲੀ ਹੈ ਮਾਂ, ਪਤੀ ਰਾਹੁਲ ਨਾਲ ਤਸਵੀਰ ਸਾਂਝੀ ਕਰ ਕੀਤਾ ਪ੍ਰੈਗਨੈਂਸੀ ਦਾ ਐਲਾਨ

ਟੀਵੀ ਅਦਾਕਾਰਾ ਦਿਸ਼ਾ ਪਰਮਾਰ ਅਤੇ ਗਾਇਕ ਰਾਹੁਲ ਵੈਦਾ ਦੇ ਘਰ ਜਲਦੀ ਹੀ ਨਿੱਕਾ ਮਹਿਮਾਨ ਆਉਣ ਵਾਲੇ ਹਨ। ਇਹ ਜਾਣਕਾਰੀ ਖ਼ੁਦ ਜੋੜੇ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਸਾਥੀ ਕਲਾਕਾਰਾ ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਬਾਲੀਵੁੱਡ ਸੈਲਬਸ ਤੇ ਫੈਨਜ਼ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

Reported by: PTC Punjabi Desk | Edited by: Pushp Raj  |  May 19th 2023 12:34 PM |  Updated: May 19th 2023 12:34 PM

Good News: ਟੀਵੀ ਅਦਾਕਾਰਾ ਦਿਸ਼ਾ ਪਰਮਾਰ ਬਨਣ ਵਾਲੀ ਹੈ ਮਾਂ, ਪਤੀ ਰਾਹੁਲ ਨਾਲ ਤਸਵੀਰ ਸਾਂਝੀ ਕਰ ਕੀਤਾ ਪ੍ਰੈਗਨੈਂਸੀ ਦਾ ਐਲਾਨ

Disha Parmar Pregnancy: ਟੀਵੀ ਅਦਾਕਾਰਾ ਦਿਸ਼ਾ ਪਰਮਾਰ ਅਤੇ ਗਾਇਕ ਰਾਹੁਲ ਵੈਦਾ ਦੇ ਘਰ ਜਲਦੀ ਹੀ ਨਿੱਕਾ ਮਹਿਮਾਨ ਆਉਣ ਵਾਲੇ ਹਨ। ਵਿਆਹ ਦੇ 2 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਨਣ ਜਾ ਰਿਹਾ ਹੈ। ਦਿਸ਼ਾ ਅਤੇ ਰਾਹੁਲ ਨੇ ਇੱਕ ਫੋਟੋ ਸ਼ੇਅਰ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਇਸ ਜੋੜੇ ਦੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।   

ਮਾਤਾ-ਪਿਤਾ ਬਨਣ ਵਾਲੇ ਨੇ ਦਿਸ਼ਾ ਤੇ ਰਾਹੁਲ 

ਦਿਸ਼ਾ ਪਰਮਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਰਾਹੁਲ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ। ਪਹਿਲੀ ਫੋਟੋ ਵਿੱਚ, ਜੋੜਾ ਇੱਕ ਬੋਰਡ ਫੜੀ ਨਜ਼ਰ ਆ ਰਿਹਾ ਹੈ। ਜਿਸ ਵਿੱਚ ਮੰਮੀ ਅਤੇ ਡੈਡੀ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਫੋਟੋ 'ਚ ਦਿਸ਼ਾ ਦਾ ਬੇਬੀ ਬੰਪ ਵੀ ਸਾਫ ਨਜ਼ਰ ਆ ਰਿਹਾ ਹੈ। ਜੋੜੇ ਨੇ ਬਲੈਕ ਕਲਰ ਦੀ ਡਰੈਸ ਵਿੱਚ ਟਵਿਨਿੰਗ ਕੀਤੀ ਹੋਈ ਹੈ। 

ਇਸ ਤਸਵੀਰ ਵਿੱਚ ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਸ ਦੇ ਨਾਲ ਹੀ ਜੋੜੇ ਨੇ ਅਲਟਰਾਸਾਊਂਡ ਦੀ ਤਸਵੀਰ ਤੇ ਵੀਡੀਓ ਵੀ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿਸ਼ਾ ਨੇ ਕੈਪਸ਼ਨ 'ਚ ਲਿਖਿਆ- ''ਮੰਮੀ, ਡੈਡੀ ਤੇ ਬੇਬੀ ਵੱਲੋਂ  ਹੈਲੋ।'' ਇਸ ਤਰ੍ਹਾਂ ਜੋੜੇ ਨੇ ਆਪਣੀ ਪਹਿਲੀ ਪਰੈਗਨੈਂਸੀ ਦਾ ਐਲਾਨ ਕੀਤਾ ਹੈ।   

ਸੈਲਬਸ ਤੇ ਫੈਨਜ਼ ਦੇ ਰਹੇ ਵਧਾਈਆਂ

ਟੀਵੀ ਦੇ ਸਟਾਰ ਕਪਲ ਵੱਲੋਂ ਇਹ ਤਸਵੀਰ ਸਾਂਝੀ ਕਰ ਪ੍ਰੈਗਨੈਂਸੀ ਦਾ ਐਲਾਨ ਕਰਨ ਮਗਰੋਂ ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲਬਸ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਸੈਲਬਸ ਤੋਂ ਇਲਾਵਾ ਇਸ ਜੋੜੀ ਦੇ ਫੈਨਜ਼ ਵੀ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। 

ਹੋਰ ਪੜ੍ਹੋ: ਪੰਜਾਬੀ ਗਾਇਕ ਆਸ਼ੀਸ਼ ਸਹਿਗਲ ਦਾ ਨਵਾਂ ਰਿਲੀਜ਼ ਗੀਤ ‘ਨਾਰਾਜ਼ਗੀ’ ਹੋਇਆ ਰਿਲੀਜ਼, ਲੋਕਾਂ ਨੂੰ ਆ ਰਿਹਾ ਪਸੰਦ

ਬਾਲੀਵੁੱਡ ਸੈਲਬਸ ਨੇ ਜੋੜੇ ਦੀ ਪੋਸਟ 'ਤੇ ਵਧਾਈ ਸੰਦੇਸ਼ ਲਿਖੇ ਹਨ। ਜੈਸਮੀਨ ਭਸੀਨ ਨੇ ਪੋਸਟ 'ਤੇ ਕਮੈਂਟ ਕਰਦੇ ਹੋਏ ਲਿਖਿਆ- ਵਧਾਈਆਂ। ਭਾਰਤੀ ਸਿੰਘ ਨੇ ਵੀ ਕਮੈਟ ਕੀਤਾ ਅਤੇ ਕਿਹਾ- ਵਧਾਈ ਹੋਵੇ। ਉਤਸ਼ਾਹ ਦਿਖਾਉਂਦੇ ਹੋਏ ਅਨੀਤਾ ਹਸਨੰਦਾਨੀ ਨੇ ਵੀ ਲਿਖਿਆ- ਵਾਹ ਵਧਾਈ। ਮੌਨੀ ਰਾਏ ਨੇ ਵੀ ਲਿਖਿਆ- ਦਿਲ ਤੋਂ ਵਧਾਈਆਂ।  ਦੂਜੇ ਪਾਸੇ ਦਿਸ਼ਾ ਦੇ ਆਨ-ਸਕਰੀਨ ਪਤੀ ਅਤੇ ਅਭਿਨੇਤਾ ਨਕੁਲ ਮਹਿਤਾ ਨੇ ਵੀ ਇਸ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ- ਵਾਹ। ਇਸ ਤੋਂ ਇਲਾਵਾ ਐਲੀ ਗੋਨੀ ਅਤੇ ਵਰੁਣ ਸੂਦ ਵਰਗੇ ਵੱਡੇ ਸੈਲੇਬਸ ਨੇ ਵੀ ਦਿਸ਼ਾ ਅਤੇ ਰਾਹੁਲ ਨੂੰ ਵਧਾਈ ਦਿੱਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network