Diljit Dosanjh: ਕੀ ਸੱਚਮੁਚ ਟੇਲਰ ਸਵਿਫਟ ਨਾਲ ਡੇਟ 'ਤੇ ਜਾਣਾ ਚਾਹੁੰਦੇ ਸੀ ਦਿਲਜੀਤ ਦੋਸਾਂਝ ? ਗਾਇਕ ਨੇ ਖ਼ੁਦ ਕੀਤਾ ਖੁਲਾਸਾ

ਬੀਤੇ ਦਿਨੀਂ ਇੱਕ ਬ੍ਰਿਟਿਸ਼ ਮੀਡੀਆ ਹਾਊਸ ਵੱਲੋਂ ਦਿਲਜੀਤ ਦੋਸਾਂਝ ਤੇ ਟੇਲਰ ਸਵਿਫਟ ਦੀਆਂ ਨਿੱਜੀ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ , ਜਿਸ 'ਤੇ ਦਿਲਜੀਤ ਦੋਸਾਂਝ ਨੇ ਰਿਐਕਸ਼ਨ ਦਿੱਤਾ ਸੀ। ਦਿਲਜੀਤ ਦੋਸਾਂਝ ਨੇ 5 ਸਾਲ ਪਹਿਲਾਂ ਟੇਲਰ ਸਵਿਫਟ ਨਾਲ ਡੇਟ 'ਤੇ ਜਾਣ ਦੀ ਇੱਛਾ ਜਤਾਈ ਸੀ। ਜੀ ਹਾਂ, ਇਹ ਬਿਲਕੁਲ ਸੱਚ ਹੈ। ਇਸ ਗੱਲ ਦਾ ਖ਼ੁਦ ਦਿਲਜੀਤ ਨੇ ਖੁਲਾਸਾ ਕੀਤਾ ਹੈ।

Reported by: PTC Punjabi Desk | Edited by: Pushp Raj  |  June 23rd 2023 12:16 PM |  Updated: June 23rd 2023 12:16 PM

Diljit Dosanjh: ਕੀ ਸੱਚਮੁਚ ਟੇਲਰ ਸਵਿਫਟ ਨਾਲ ਡੇਟ 'ਤੇ ਜਾਣਾ ਚਾਹੁੰਦੇ ਸੀ ਦਿਲਜੀਤ ਦੋਸਾਂਝ ? ਗਾਇਕ ਨੇ ਖ਼ੁਦ ਕੀਤਾ ਖੁਲਾਸਾ

Diljit Dosanjh talk about date with Taylor Swift : ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਆਪਣੀ ਕੋਚੈਲਾ ਪਰਫਾਰਮੈਂਸ ਤੋਂ ਲੈ ਕੇ ਟੇਲਰ ਸਵਿਫਟ ਨਾਲ ਨਜ਼ਰ ਆਉਣ ਤੱਕ ਲਗਾਤਾਰ ਸੁਰਖੀਆਂ 'ਚ ਰਹੇ ਹਨ। ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਾਨ ਬਣ ਗਏ ਹਨ। ਉਨ੍ਹਾਂ ਦੀ ਫੈਨ ਫਾਲੋਇੰਗ 'ਚ ਪੂਰੀ ਦੁਨੀਆ 'ਚ ਹੈ।

 ਇਸ ਵਿਚਾਲੇ ਕੁਝ ਦਿਨ ਪਹਿਲਾਂ ਹੀ ਦਿਲਜੀਤ ਦੋਸਾਂਝ ਉਦੋਂ ਸੁਰਖੀਆਂ 'ਚ ਆ ਗਏ ਸੀ, ਜਦੋਂ ਉਹ ਟੇਲਰ ਸਵਿਫਟ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ ਸੀ। ਹਾਲਾਂਕਿ ਇਹ ਗੱਲ ਮੀਡੀਆ 'ਚ ਆਉਣ ਤੋਂ ਬਾਅਦ ਦਿਲਜੀਤ ਨੇ ਮਜ਼ਾਕੀਆ ਢੰਗ ਨਾਲ ਆਪਣਾ ਰਿਐਕਸ਼ਨ ਵੀ ਦਿੱਤਾ ਸੀ। ਦਿਲਜੀਤ ਨੇ ਕਿਹਾ ਸੀ ਕਿ 'ਯਾਰ ਪ੍ਰਾਇਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ।'

ਦਿਲਜੀਤ ਦੋਸਾਂਝ ਨੇ 5 ਸਾਲ ਪਹਿਲਾਂ ਟੇਲਰ ਸਵਿਫਟ ਨਾਲ ਡੇਟ 'ਤੇ ਜਾਣ ਦੀ ਇੱਛਾ ਜਤਾਈ ਸੀ। ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ। ਸਾਲ 2018 ਵਿੱਚ ਦਿਲਜੀਤ ਦੋਸਾਂਝ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਨਜ਼ਰ ਆਏ ਸੀ। 

ਇਸ ਦੌਰਾਨ ਕਰਨ ਜੌਹਰ ਨੇ ਜਦੋਂ ਦਿਲਜੀਤ ਨੂੰ ਇਹ ਸਵਾਲ ਪੁੱਛਿਆ ਸੀ ਕਿ ਉਹ ਕਿਸ ਦੇ ਨਾਲ ਡੇਟ 'ਤੇ ਜਾਣਾ ਚਾਹੁਣਗੇ? ਟੇਲਰ ਸਵਿਫਟ ਨਾਲ ਜਾਂ ਫਿਰ ਕੈਟਰੀਨਾ ਕੈਫ? ਇਸ 'ਤੇ ਦਿਲਜੀਤ ਨੇ ਕੈਟਰੀਨਾ ਨੂੰ ਰਿਜੈਕਟ ਕਰਦਿਆਂ ਟੇਲਰ ਸਵਿਫਟ ਦਾ ਨਾਂ ਲਿਆ ਸੀ। ਦਿਲਜੀਤ ਨੇ ਕਿਹਾ ਸੀ ਕਿ 'ਟੇਲਰ ਠੀਕ ਹੈ, ਕਿਉਂਕਿ ਉਹ ਉਸ ਦੇ ਨਾਲ ਗੀਤਾਂ ਬਾਰੇ ਵੀ ਡਿਸਕਸ ਕਰ ਲੈਣਗੇ।' ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਹੋਰ ਪੜ੍ਹੋ: ਸਰਗੁਨ ਮਹਿਤਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ , ਹਰੇ ਰੰਗ ਦੀ ਡਰੈਸ 'ਚ ਬੇਹੱਦ ਗਲੈਮਰਸ ਨਜ਼ਰ ਆਈ ਅਦਾਕਾਰਾ

 ਦੱਸ ਦਈਏ ਕਿ  ਹੈ ਕਿ ਬੀਤੇ ਦਿਨੀਂ ਦਿਲਜੀਤ ਵੈਨਕੂਵਰ ਦੇ ਇੱਕ ਰੈਸਟੋਰੈਂਟ ਵਿੱਚ ਅਮਰੀਕੀ ਗਾਇਕਾ-ਗੀਤਕਾਰ ਟੇਲਰ ਸਵਿਫਟ ਦੇ ਕਰੀਬ ਆਏ ਸਨ। ਦਿਲਜੀਤ ਅਤੇ ਟੇਲਰ ਨੇ ਵੈਨਕੂਵਰ ਵਿੱਚ ਕੈਕਟਸ ਕਲੱਬ ਕੈਫੇ ਕੋਲ ਹਾਰਬਰ ਵਿੱਚ ਕੁਆਲਿਟੀ ਸਮਾਂ ਬਿਤਾਇਆ। ਖਬਰਾਂ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਦੋਵਾਂ ਨੂੰ ਹੱਸਦੇ ਹੋਏ ਅਤੇ ਨੇੜੇ ਆਉਂਦੇ ਦੇਖਿਆ ਗਿਆ ਸੀ। ਖਬਰਾਂ ਮੁਤਾਬਕ ਦੇਰ ਰਾਤ ਦਿਲਜੀਤ ਅਤੇ ਟੇਲਰ ਨੂੰ ਕੋਲ ਹਾਰਬਰ ਦੇ ਕੈਕਟਸ ਕਲੱਬ ਕੈਫੇ 'ਚ ਇਕੱਠੇ ਦੇਖਿਆ ਗਿਆ ਸੀ। ਕਈ ਸਰੋਤਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਹੱਸ ਰਹੇ ਸਨ ਅਤੇ 'ਟੱਚੀ' ਵੀ ਹੋ ਰਹੇ ਸਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network