Tupac Shakur ਤੋਂ ਪ੍ਰਭਾਵਿਤ ਸੀ ਸਿੱਧੂ ਮੂਸੇਵਾਲਾ, ਪੁਲਿਸ ਨੇ 26 ਸਾਲਾਂ ਬਾਅਦ ਮੁੜ ਸ਼ੁਰੂ ਕੀਤੀ ਰੈਪਰ ਦੇ ਕਤਲ ਦੀ ਜਾਂਚ
Tupac Shakur Murder Investigation: ਸਿੱਧੂ ਮੂਸੇਵਾਲਾ (Sidhu Moose Wala)ਨੇ ਜਿਸ ਟੁਪੈਕ ਸ਼ਕੂਰ (Tupac Shakur) ਦੀ ਮੌਤ ਬਾਰੇ ਆਪਣਾ ਆਖ਼ਰੀ ਗੀਤ ਗਾਇਆ ਸੀ, ਦੇ ਕਤਲ ਦੀ 26 ਸਾਲ ਬਾਅਦ ਜਾਂਚ ਮੁੜ ਸ਼ੁਰੂ ਹੋਈ ਹੈ।ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ‘ਦਿ ਲਾਸਟ ਰਾਈਡ’ ‘ਚ ਟੁਪੈਕ ਦੀ ਮੌਤ ਦੀ ਕਹਾਣੀ ਦਰਸਾਈ ਹੈ।
ਦੱਸ ਦਈਏ ਕਿ ਸਿੱਧੂ ਨੇ ਗੀਤ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਟੁਪੈਕ ਦੀ ਕਾਰ ਦੀ ਤਸਵੀਰ ਪੋਸਟ ਕੀਤੀ ਸੀ। ਨੇਵਾਡਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਰੈਪਰ ਟੁਪੈਕ ਸ਼ਕੂਰ ਦੇ ਕਤਲ ਦੇ ਅਣਸੁਲਝੇ ਮਾਮਲੇ ‘ਚ ਇਸ ਹਫ਼ਤੇ ਇੱਕ ‘ਸਰਚ ਵਰੰਟ’ ਕੱਢਿਆ ਹੈ।
ਜਾਂਚ ਕਰਤਾਵਾਂ ਨੇ ਲਾਸ ਵੇਗਾਸ ਦੇ ਹੈਂਡਰਸਨ ਨਾਮੀ ਕਸਬੇ ‘ਚ ਇੱਕ ਘਰ ਦੀ ਤਲਾਸ਼ੀ ਲਈ।ਇਹ ਕਸਬਾ ਲਾਸ ਵੇਗਾਸ ਦੀ ਉਸ ਸੜਕ ਤੋਂ 20 ਮੀਲ ਤੋਂ ਵੀ ਘੱਟ ਦੂਰੀ ‘ਤੇ ਹੈ, ਜਿੱਥੇ ਟੁਪੈਕ ‘ਤੇ 1996 ‘ਚ ਗੋਲੀਆਂ ਚਲਾਈਆਂ ਗਈਆਂ ਸਨ।
ਜਦੋਂ ਟੁਪੈਕ ਨੇ ਲਾਲ ਬੱਤੀ ‘ਤੇ ਆਪਣੀ ਕਾਰ ਰੋਕੀ ਸੀ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਚਾਰ ਗੋਲੀਆਂ ਚਲਾਈਆਂ।ਮੌਤ ਵੇਲੇ ਉਨ੍ਹਾਂ ਦੀ ਉਮਰ 25 ਸਾਲ ਸੀ।ਇਸ ਮਾਮਲੇ ‘ਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਟੁਪੈਕ ਦਾ ਸਟੇਜੀ ਨਾਂ 2-ਪੈਕ ਪੈ ਗਿਆ ਸੀ, ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਦੇ ਨਾਲ ਨਾਲ ਚਰਚਿਤ ਗੀਤ ਕੈਲਫੋਰਨੀਆ ਲਵ, ਆਲ ਆਈਜ਼ ਆਰ ਆਨ ਮੀ, ਚੇਂਜਜ਼ ਤੇ ਹਿੱਟ ਐੱਮ ਅੱਪ, 1991 ‘ਚ ਰਿਲੀਜ਼ ਕੀਤੇ ਸਨ।
ਟੁਪੈਕ ਦੇ ਗੀਤਾਂ ਦੀਆਂ 750 ਲੱਖ ਟੇਪਾਂ ਪੂਰੇ ਵਿਸ਼ਵ ‘ਚ ਵਿਕੀਆਂ ਤੇ ਉਸ ਨੂੰ ਰੌਕ ਐਂਡ ਰੋਲ ਹਾਲ ਆਫ਼ ਫੇਮ ‘ਚ 2017 ‘ਚ ਸ਼ੁਮਾਰ ਕੀਤਾ ਗਿਆ।ਟੁਪੈਕ ਨੂੰ ਆਪਣੀ ਪੀੜ੍ਹੀ ਦਾ ਸਭ ਤੋਂ ਪ੍ਰਭਾਵਸ਼ਾਲੀ ਰੈਪਰ ਮੰਨਿਆ ਜਾਂਦਾ ਹੈ।
- PTC PUNJABI