Dalljiet Kaur : ਦਲਜੀਤ ਕੌਰ ਨੇ ਪਤੀ ਨਿਖਿਲ ਨਾਲ ਆਪਣੇ ਪੈਰਾਂ 'ਤੇ ਬਣਵਾਇਆ ਅਨੋਖਾ ਟੈਟੂ, ਉਰਦੂ 'ਚ ਲਿਖੇ ਸ਼ਬਦਾਂ ਦਾ ਹੈ ਖਾਸ ਅਰਥ
Dalljiet Kaur Tattoo: ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਆਪਣੇ ਦੂਜੇ ਵਿਆਹ ਤੋਂ ਬੇਹੱਦ ਖੁਸ਼ ਹੈ। 18 ਮਾਰਚ ਨੂੰ ਬਿਜ਼ਨਸਮੈਨ ਨਿਖਿਲ ਪਟੇਲ ਨਾਲ ਵਿਆਹ ਕਰਕੇ ਦਲਜੀਤ ਕੌਰ ਨੇ ਆਪਣੀ ਜ਼ਿੰਦਗੀ ਦੀ ਮੁੜ ਨਵੀਂ ਸ਼ੁਰੂਆਤ ਕੀਤੀ ਹੈ। ਦਲਜੀਤ ਆਪਣੇ ਨਵੇਂ ਪਰਿਵਾਰ ਵਿੱਚ ਜਾ ਕੇ ਬੇਹੱਦ ਖੁਸ਼ ਹੈ ਇਸ ਦਾ ਅੰਦਾਜ਼ਾ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੋਂ ਸਹਿਜ ਹੀ ਲਗਾਇਆ ਜਾ ਸਕਦਾ ਹੈ।
ਦਲਜੀਤ ਅਤੇ ਨਿਖਿਲ ਦੇ ਵਿਆਹ ਤੋਂ ਲੈ ਕੇ ਹਨੀਮੂਨ ਤੱਕ ਦੀਆਂ ਤਸਵੀਰਾਂ ਨੂੰ ਫੈਨਜ਼ ਪਸੰਦ ਕਰ ਰਹੇ ਹਨ। ਫੈਨਜ਼ ਇਸ ਜੋੜੇ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਲਈ ਵਧਾਈਆਂ ਦੇ ਰਹੇ ਹਨ ।
ਹਾਲ ਹੀ ਵਿੱਚ, ਦਲਜੀਤ ਅਤੇ ਨਿਖਿਲ ਨੇ ਆਪਣੇ ਹਨੀਮੂਨ ਦੌਰਾਨ ਇੱਕ ਖ਼ਾਸ ਟੈਟੂ ਬਣਵਾਇਆ ਹੈ ਜੋ ਕਿ ਉਨ੍ਹਾਂ ਨੇ ਵਿਆਹ ਨੂੰ ਦੂਜਾ ਮੌਕਾ ਦੇਣ ਦੇ ਆਪਣੇ ਫੈਸਲੇ ਨੂੰ ਸਮਰਪਿਤ ਕੀਤਾ ਹੈ। ਦੋਹਾਂ ਨੇ ਇਹ ਟੈਟੂ ਆਪਣੇ ਪੈਰ ਉੱਤੇ ਬਣਵਾਇਆ ਹੈ।
ਇਸ ਟੈਟੂ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਇੱਕ ਕਲੈਪ ਬੋਰਡ ਅਤੇ ਦੋ ਹੱਥ ਬਣੇ ਹੋਏ ਨਜ਼ਰ ਆ ਰਹੇ ਹਨ। ਇਸ 'ਤੇ ਤਰੀਕ ਦੇ ਨਾਲ 'ਟੇਕ 2' ਲਿਖਿਆ ਹੋਇਆ ਹੈ। ਅਸਲ ਵਿੱਚ, ਇਹ ਇੱਕ ਦੂਜੇ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਵੀਕਾਰਤਾ ਨੂੰ ਸਾਬਿਤ ਕਰਦਾ ਹੈ।
ਹੋਰ ਪੜ੍ਹੋ: Veet Baljit: ਪੰਜਾਬੀ ਗਾਇਕ ਵੀਤ ਬਲਜੀਤ ਨੇ ਪਤਨੀ 'ਤੇ ਬੇਟੇ ਨਾਲ ਸਾਂਝੀ ਕੀਤੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ
ਦੱਸ ਦਈਏ ਕਿ ਵਿਆਹ ਤੋਂ ਬਾਅਦ, ਦਲਜੀਤ ਕੌਰ ਅਤੇ ਨਿਖਿਲ ਪਟੇਲ ਨੇ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਲਈ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਦਲਜੀਤ ਨੇ 20 ਮਾਰਚ, 2023 ਨੂੰ ਆਪਣੇ ਆਈਜੀ ਹੈਂਡਲ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਫੈਨਜ ਇਸ ਕਪਲ ਦੀਆਂ ਤਸਵੀਰਾਂ 'ਤੇ ਆਪਣਾ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ।
- PTC PUNJABI