Dalljit Kaur Wedding: ਦਲਜੀਤ ਕੌਰ ਨੇ ਦੂਜੇ ਵਿਆਹ ਨੂੰ ਲੈ ਕੇ ਸਾਂਝੀ ਕੀਤੀ ਦਿਲ ਦੀਆਂ ਗੱਲਾਂ, ਕਿਹਾ- ਉਮੀਦ ਕਰਦੀ ਹਾਂ ਇਸ ਵਾਰ ਮੇਰਾ ਫੈਸਲਾ ਹੋਵੇ ਸਹੀ'
Daljit Kaur Wedding: ਟੀਵੀ ਅਦਾਕਾਰਾ ਦਲਜੀਤ ਕੌਰ ਇੱਕ ਵਾਰ ਫਿਰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਲਜੀਤ ਕੌਰ ਨਿਖਿਲ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਅਜਿਹੇ 'ਚ ਅਭਿਨੇਤਰੀ ਕਾਫੀ ਉਤਸ਼ਾਹਿਤ ਹੋਣ ਦੇ ਨਾਲ-ਨਾਲ ਨਰਵਸ ਵੀ ਹੈ। ਦਲਜੀਤ ਦੇ ਵਿਆਹ ਦੀਆਂ ਰਸਮਾਂ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ। ਮਹਿੰਦੀ ਤੋਂ ਲੈ ਕੇ ਹਲਦੀ ਅਤੇ ਸੰਗੀਤ ਤੱਕ ਦੀਆਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਸੰਗੀਤ ਸੈਰਾਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ
ਦਲਜੀਤ ਤੇ ਨਿਖਿਲ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਮਹਿੰਦੀ ਅਤੇ ਹਲਦੀ ਦੀ ਰਸਮ ਤੋਂ ਬਾਅਦ ਅਦਾਕਾਰਾ ਦੇ ਸੰਗੀਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਸੰਗੀਤ ਸੈਰਾਮਨੀ ਵਿੱਚ ਦਲਜੀਤ ਆਪਣੇ ਪਤੀ ਨਿਖਿਲ ਅਤੇ ਸਹੇਲੀਆਂ ਨਾਲ ਨੱਚਦੀ -ਗਾਉਂਦੀ ਤੇ ਖੁਸ਼ੀ ਭਰੇ ਖ਼ਾਸ ਪਲ ਬਤੀਤ ਕਰਦੀ ਨਜ਼ਰ ਆਈ। ਅਦਾਕਾਰਾ ਦੇ ਵਿਆਹ 'ਤੇ ਕਰਿਸ਼ਮਾ ਤੰਨਾ ਸਣੇ ਕਈ ਟੀਵੀ ਜਗਤ ਦੇ ਸੈਲਬਸ ਸ਼ਾਮਿਲ ਹੋਣਗੇ।
ਵਿਆਹ ਨੂੰ ਲੈ ਕੇ ਉਤਸ਼ਾਹਿਤ ਤੇ ਨਰਵਸ ਹੈ ਦਲਜੀਤ
ਅਦਾਕਾਰਾ ਦਲਜੀਤ ਨੇ ਦੱਸਿਆ ਕਿ 'ਮੈਂ ਉਤਸ਼ਾਹਿਤ ਹਾਂ, ਪਰ ਮੈਂ ਜ਼ਿਆਦਾ ਘਬਰਾਈ ਹੋਈ ਹਾਂ। ਮੈਂ ਸੋਚ ਰਹੀ ਸੀ ਕਿ ਅਜੇ ਇੱਕ ਮਹੀਨਾ, 15 ਦਿਨ ਤੇ ਫਿਰ 10 ਦਿਨ ਬਾਕੀ ਹਨ, ਪਰ ਜਲਦ ਹੀ ਵਿਆਹ ਦਾ ਦਿਨ ਨੇੜੇ ਆ ਗਿਆ ਹੈ। ਇਹ ਸਮਾਂ ਇਸ ਤਰ੍ਹਾਂ ਬੀਤ ਗਿਆ ਕਿ ਪਤਾ ਹੀ ਨਹੀਂ ਲੱਗਾ 'ਤੇ ਹੁਣ ਜਲਦ ਹੀ ਮੈਂ ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੀ । ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਖੂਬਸੂਰਤ ਮੋੜ ਹੈ। ਹੁਣ ਬਹੁਤ ਸਾਰੀਆਂ ਚੀਜ਼ਾਂ ਬਦਲਣ ਜਾ ਰਹੀਆਂ ਹਨ। ਪੂਰੀ ਜ਼ਿੰਦਗੀ ਬਦਲਣ ਵਾਲੀ ਹੈ। ਮੈਂ ਉਨ੍ਹਾਂ ਸਾਰੀਆਂ ਤਬਦੀਲੀਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ।'
'ਉਮੀਦ ਹੈ ਕਿ ਇਹ ਫੈਸਲਾ ਮੇਰੇ ਅਤੇ ਮੇਰੇ ਬੇਟੇ ਲਈ ਸਹੀ ਹੋਵੇਗਾ'
ਦਲਜੀਤ ਨੇ ਅੱਗੇ ਕਿਹਾ- ਮੈਨੂੰ ਉਮੀਦ ਹੈ ਕਿ ਜੇਡੇਨ ਅਤੇ ਮੇਰੇ ਲਈ ਇਹ ਫੈਸਲਾ ਸਹੀ ਹੋਵੇਗਾ। ਮੈਂ ਨਿਖਿਲ ਅਤੇ ਉਸ ਦੀ ਧੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਦੀ ਹਾਂ। ਹੁਣ ਮੇਰੇ ਲਈ ਇਹ ਬਹੁਤ ਦਿਲਚਸਪ ਹੈ ਕਿ ਦੋ ਪਰਿਵਾਰ ਇਕੱਠੇ ਕੁਝ ਚੰਗਾ ਕਰਨਗੇ। ਇਸ ਨਵੀਂ ਜ਼ਿੰਦਗੀ ਦਾ ਮੈਂ ਦਿਲ ਤੋਂ ਸਵਾਗਤ ਕਰਦੀ ਹਾਂ।
ਦਲਜੀਤ ਤੇ ਨਿਖਿਲ ਦੀ ਪਹਿਲੀ ਮੁਲਾਕਾਤ
ਦਲਜੀਤ ਨੇ ਟੀਵੀ 'ਤੇ ਕਾਫੀ ਕੰਮ ਕੀਤਾ ਹੈ। ਸ਼ੋਅ 'ਕੁਲਵਧੂ' ਤੋਂ ਇਲਾਵਾ, ਉਸ ਨੇ 'ਇਸ ਪਿਆਰ ਕੋ ਕਿਆ ਨਾਮ ਦੂ' ਅਤੇ 'ਸਵਰਾਗਿਨੀ' ਵਰਗੇ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਇਸ ਲਈ ਉਹ ਰਿਐਲਿਟੀ ਸ਼ੋਅ 'ਨਚ ਬਲੀਏ 4' ਵਿੱਚ ਵੀ ਨਜ਼ਰ ਆਈ ਸੀ।
ਸ਼ਾਲੀਨ ਭਨੋਟ ਤੋਂ ਵੱਖ ਹੋਣ ਮਗਰੋਂ ਦਲਜੀਤ ਯੂਕੇ ਬੇਸਡ ਕਾਰੋਬਾਰੀ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ। ਦੁਬਈ 'ਚ ਇੱਕ ਪਾਰਟੀ 'ਚ ਪਹੁੰਚੀ ਦਲਜੀਤ ਨੂੰ ਉਸ ਸਮੇਂ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੇ ਜੀਵਨ ਸਾਥੀ ਨੂੰ ਮਿਲਣ ਜਾ ਰਹੀ ਹੈ। ਦਲਜੀਤ ਤੇ ਨਿਖਿਲ ਦੀ ਮੁਲਾਕਾਤ ਇਸੇ ਪਾਰਟੀ ਵਿੱਚ ਹੋਈ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਸ਼ੁਰੂ ਹੋ ਗਈ ਅਤੇ ਫਿਰ ਪਿਆਰ ਦਾ ਇਜ਼ਹਾਰ ਹੋਇਆ। ਹੁਣ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
- PTC PUNJABI