Chandra Grahan 2023 : ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਜਾਣੋ 12 ਰਾਸ਼ੀਆਂ 'ਤੇ ਕੀ ਹੋਵੇਗਾ ਇਸ ਦਾ ਅਸਰ

ਹਿੰਦੂ ਕਲੈਂਡਰ ਯਾਨੀ ਕਿ ਪੰਚਾਂਗ ਦੇ ਮੁਤਾਬਕ ਹਰ ਸਾਲ ਖਾਸ ਸਮੇਂ 'ਤੇ ਸੂਰਜ ਤੇ ਚੰਦਰ ਗ੍ਰਹਿਣ ਲਗਦੇ ਹਨ ਜਿਸ ਨਾਲ ਜਨਜੀਵਨ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਗ੍ਰਹਿਣ ਰਾਸ਼ੀਆਂ ਨੂੰ ਸ਼ੁਭ ਤੇ ਅਸ਼ੁਭ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਯਾਨੀ ਕਿ ਅੱਜ ਲੱਗਣ ਜਾ ਰਿਹਾ ਹੈ। ਗ੍ਰਹਿਣ ਰਾਤ 1:05 ਵਜੇ ਸ਼ੁਰੂ ਹੋਵੇਗਾ ਤੇ ਅੱਧੀ ਰਾਤ 2:24 ਤਕ ਚੱਲੇਗਾ।

Reported by: PTC Punjabi Desk | Edited by: Pushp Raj  |  October 28th 2023 12:09 PM |  Updated: October 28th 2023 12:09 PM

Chandra Grahan 2023 : ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਜਾਣੋ 12 ਰਾਸ਼ੀਆਂ 'ਤੇ ਕੀ ਹੋਵੇਗਾ ਇਸ ਦਾ ਅਸਰ

Chandra Grahan 2023 : ਹਿੰਦੂ ਕਲੈਂਡਰ ਯਾਨੀ ਕਿ ਪੰਚਾਂਗ ਦੇ ਮੁਤਾਬਕ  ਹਰ ਸਾਲ ਖਾਸ ਸਮੇਂ 'ਤੇ ਸੂਰਜ ਤੇ ਚੰਦਰ ਗ੍ਰਹਿਣ ਲਗਦੇ ਹਨ ਜਿਸ ਨਾਲ ਜਨਜੀਵਨ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਗ੍ਰਹਿਣ ਰਾਸ਼ੀਆਂ ਨੂੰ ਸ਼ੁਭ ਤੇ ਅਸ਼ੁਭ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਯਾਨੀ ਕਿ ਅੱਜ ਲੱਗਣ ਜਾ ਰਿਹਾ ਹੈ। ਗ੍ਰਹਿਣ ਰਾਤ 1:05 ਵਜੇ ਸ਼ੁਰੂ ਹੋਵੇਗਾ ਤੇ ਅੱਧੀ ਰਾਤ 2:24 ਤਕ ਚੱਲੇਗਾ।

ਚੰਦਰ ਗ੍ਰਹਿਣ 2023 ਸੂਤਕ ਸਮਾਂ

ਚੰਦਰ ਗ੍ਰਹਿਣ ਦਾ ਸੂਤਕ ਸਮਾਂ 28 ਅਕਤੂਬਰ ਨੂੰ ਸ਼ਾਮ ਕਰੀਬ 4.00 ਵਜੇ ਸ਼ੁਰੂ ਹੋਵੇਗਾ। ਇਹ 29 ਅਕਤੂਬਰ ਨੂੰ ਸਵੇਰੇ 3.56 ਵਜੇ ਤਕ ਚੱਲੇਗਾ। ਗ੍ਰਹਿਣ ਦੇ ਸਮੇਂ ਤੋਂ ਬਾਅਦ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ।

ਚੰਦਰ ਗ੍ਰਹਿਣ ਦਾ 12 ਰਾਸ਼ੀਆਂ 'ਤੇ ਕੀ ਪਵੇਗਾ ਪ੍ਰਭਾਵ ?

ਮੇਸ਼ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਨਾਲ ਮਾਨਸਿਕ ਅਸ਼ਾਂਤੀ ਹੋ ਸਕਦੀ ਹੈ। ਸੱਟ ਲੱਗਣ ਦੀ ਸੰਭਾਵਨਾ ਹੈ। ਸਾਵਧਾਨ ਰਹਿਣ ਦੀ ਲੋੜ ਹੈ।

ਬ੍ਰਿਖ ਰਾਸ਼ੀ

ਪਰਿਵਾਰ 'ਚ ਵਿਵਾਦ ਹੋ ਸਕਦਾ ਹੈ। ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਵਿੱਤੀ ਨੁਕਸਾਨ ਹੋ ਸਕਦਾ ਹੈ।

ਮਿਥੁਨ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਚੰਗੀ ਖ਼ਬਰ ਮਿਲ ਸਕਦੀ ਹੈ।

ਕਰਕ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਵਿਵਾਦ ਦੀ ਸਥਿਤੀ ਬਣ ਸਕਦੀ ਹੈ। ਕਿਸੇ ਬਾਹਰਲੇ ਵਿਅਕਤੀ ਨਾਲ ਬਹਿਸ ਨਾ ਕਰੋ। ਆਪਣੇ ਗੁੱਸੇ 'ਤੇ ਕਾਬੂ ਰੱਖੋ।

ਸਿੰਘ ਰਾਸ਼ੀ

ਬੱਚਿਆਂ 'ਚ ਚਿੰਤਾ ਵਧ ਸਕਦੀ ਹੈ। ਚੰਦਰ ਗ੍ਰਹਿਣ ਦੇ ਮਾੜੇ ਪ੍ਰਭਾਵਾਂ ਕਾਰਨ ਮਹੱਤਵਪੂਰਨ ਕੰਮ ਅਟਕ ਸਕਦਾ ਹੈ।

ਕੰਨਿਆ ਰਾਸ਼ੀ

ਚੰਦਰ ਗ੍ਰਹਿਣ ਦੌਰਾਨ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ। ਵਾਹਨ ਖਰੀਦਣ ਲਈ ਕਰਜ਼ਾ ਆਸਾਨੀ ਨਾਲ ਮਿਲ ਜਾਵੇਗਾ।

ਤੁਲਾ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਤੁਹਾਡੇ ਜੀਵਨ ਸਾਥੀ ਨਾਲ ਵਿਵਾਦ ਹੋ ਸਕਦਾ ਹੈ। ਇਸ ਨਾਲ ਤਣਾਅ ਪੈਦਾ ਹੋ ਸਕਦਾ ਹੈ।

ਬ੍ਰਿਸ਼ਚਕ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਬਿਮਾਰੀ ਹੋ ਸਕਦੀ ਹੈ। ਵਪਾਰਕ ਵਰਗ ਦਾ ਖਰਚਾ ਵਧ ਸਕਦਾ ਹੈ।

ਧਨੁ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਤੁਹਾਨੂੰ ਅਪਮਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਵਿਚ ਵੀ ਵਿਵਾਦ ਹੋ ਸਕਦਾ ਹੈ।

ਮਕਰ ਰਾਸ਼ੀ

ਚੰਦਰ ਗ੍ਰਹਿਣ ਦੌਰਾਨ ਭੌਤਿਕ ਸੁੱਖ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਜਾਇਦਾਦ ਦਾ ਸੁਖ ਮਿਲ ਸਕਦਾ ਹੈ।

ਹੋਰ ਪੜ੍ਹੋ: Hair Care: ਜੇਕਰ ਵਾਲਾਂ ਨੂੰ ਰੱਖਣਾ ਚਾਹੁੰਦੇ ਹੈਲਦੀ ਤੇ ਸ਼ਾਇਨੀ, ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ Super Food

ਕੁੰਭ ਰਾਸ਼ੀ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਵਪਾਰ 'ਚ ਲਾਭ ਹੋ ਸਕਦਾ ਹੈ। ਫਸੇ ਹੋਏ ਵਿੱਤੀ ਲੈਣ-ਦੇਣ ਤੋਂ ਤੁਹਾਨੂੰ ਪੈਸਾ ਮਿਲ ਸਕਦਾ ਹੈ।

ਮੀਨ

ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਕਾਰੋਬਾਰ ਦੀ ਤਰੱਕੀ ਹੌਲੀ ਰਹਿ ਸਕਦੀ ਹੈ। ਮਾਲੀ ਨੁਕਸਾਨ ਵੀ ਹੋ ਸਕਦਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network